30 Coronavirus case in Patiala 7 July 2020

July 7, 2020 - PatialaPolitics

ਜਿਲੇ ਵਿੱਚ 30 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ
ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 436
ਤੋਪ ਖਾਨਾ ਮੋੜ ਅਤੇ ਅਨੰਦ ਨਗਰ ਐਕਸਟੈਨਸ਼ਨ ਏਰੀਏ ਵਿਚ ਲਗਾਇਆ ਮਾਈਕਰੋ ਕੰਟੈਨਮੈਂਟ ਜੋਨ
ਕੋਵਿਡ ਕੇਅਰ ਸੈਂਟਰ ਤੋਂ ਪੰਜ ਅਤੇ ਰਾਜਿੰਦਰਾ ਹਸਪਤਾਲ ਤੋਂ ਤਿੰਨ ਮਰੀਜਾਂ ਨੂੰ ਛੁੱਟੀ ਦੇਕੇ ਭੇਜਿਆ ਘਰ : ਡਾ. ਮਲਹੋਤਰਾ
ਪਟਿਆਲਾ 7 ਜੁਲਾਈ ( ) ਜਿਲੇ ਵਿਚ 30 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਬੀਤੀ ਦੇਰ ਰਾਤ ਅਤੇ ਹੁਣ ਤੱਕ ਪ੍ਰਾਪਤ ਹੋਈਆਂ 539 ਰਿਪੋਰਟਾਂ ਵਿਚੋ 509 ਕੋਵਿਡ ਨੈਗੇਟਿਵ ਅਤੇ 30 ਕੋਵਿਡ ਪੋਜਟਿਵ ਪਾਏ ਗਏ ਹਨ। ਜਿਹਨਾਂ ਵਿਚੋ 16 ਪਟਿਆਲਾ ਸ਼ਹਿਰ,1 ਰਾਜਪੁਰਾ,1 ਨਾਭਾ,8 ਸਮਾਣਾ ਅਤੇ ਚਾਰ ਵੱਖ ਵੱਖ ਪਿੰਡਾਂ ਨਾਲ ਸਬੰਧਤ ਹਨ।ਪੋਜਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪੋਜਟਿਵ ਕੇਸਾਂ ਵਿਚੋ ਅਠਾਰਾਂ ਪੋਜਟਿਵ ਕੇਸ ਦੇ ਸੰਪਰਕ ਵਿਚ ਆਉਣ, ਤਿੰਨ ਗਰਭਵੱਤੀ ਅੋਰਤਾਂ,ਤਿੰਨ ਫੱਲੂ ਟਾਈਪ ਲੱਛਣਾਂ ਵਾਲੇ, ਚਾਰ ਬਗੈਰ ਫੱਲੂ ਲੱਛਣਾਂ ਵਾਲੇ ਓ.ਪੀ.ਡੀ. ਵਿਚ ਆਏ ਮਰੀਜ, ਦੋ ਹਸਪਤਾਲਾ ਵਿਚ ਦਾਖਲ ਹੋਏ ਮਰੀਜ ਸ਼ਾਮਲ ਹਨ।ਪਟਿਆਲਾ ਦੇ ਤੋਪ ਖਾਨਾ ਮੋੜ ਏਰੀਏ ਵਿਚ ਰਹਿਣ ਵਾਲੇ 38 ਸਾਲਾ ਪੁਰਸ਼,60 ਸਾਲਾ ਪੁਰਸ਼,30 ਸਾਲਾ ਪੁਰਸ਼,55ਸਾਲਾ ਅੋਰਤ,55 ਸਾਲਾ ਪੁਰਸ਼, ਗੁਰਬਖਸ਼ ਕਲੋਨੀ ਦਾ ਰਹਿਣ ਵਾਲੀ 52 ਸਾਾਲ ਅੋਰਤ,ਸਰਕਾਰੀ ਮੈਡੀਕਲ ਕਾਲਜ ਦੇ ਸਰਕਾਰੀ ਕੁਆਟਰਾਂ ਵਿਚ ਰਹਿਣ ਵਾਲੇ 18 ਸਾਲਾ ਲੜਕੀ ਅਤੇ 19 ਸਾਲਾ ਯੁਵਕ, ਅਨੰਦ ਨਗਰ ਐਕਸਟੈਂਸ਼ਨ ਏ ਵਿਚ ਰਹਿਣ ਵਾਲੀ 78 ਸਾਲਾ ਬਜੁਰਗ ਔਰਤ,ਬਾਜਵਾ ਕਲੋਨੀ ਵਿੱਚ ਰਹਿਣ ਵਾਲੀ 18 ਸਾਲਾ ਲੜਕੀ,ਅਨੰਦ ਨਗਰ ਏ ਵਿੱਚ ਰਹਿਣ ਵਾਲੀ 7 ਸਾਲਾ ਲੜਕੀ, ਬਿਸ਼ਨ ਨਗਰ ਦੀ 30 ਸਾਲਾ ਅੋਰਤ, ਨਾਭਾ ਦੀ ਮਾਲਕੀਅਨ ਸਟਰੀਟ ਵਿਚ ਰਹਿਣ ਵਾਲਾ 16 ਸਾਲਾ ਯੁਵਕ,ਸਮਾਣਾ ਦੀ ਅਨੰਦ ਕਲੋਨੀ ਦਾ 28 ਸਾਲਾ ਯੁਵਕ,ਮਾਛੀਹਾਤਾ ਦਾ 40 ਸਾਲਾ ਪੁਰਸ਼, ਮਾਲਕਾਨਾ ਪੱਤੀ ਦਾ 34 ਸਾਲਾ ਪੁਰਸ਼, ਵੜੈਚ ਕਲੋਨੀ ਦਾ 33 ਸਾਲਾ, ਪਿੰਡ ਕਾਹਨਗੜ ਭੁਟਾਨਾ ਤਹਿਸੀਲ ਸਮਾਣਾ ਦਾ 52 ਸਾਲਾ ਪੁਰਸ਼ ਪੋਜਟਿਵ ਆਏ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਉਣ ਕਾਰਣ ਕੋਵਿਡ ਪੋਜਟਿਵ ਪਾਏ ਗਏ ਹਨ।ਪਿੰਡ ਬਾਦਸ਼ਾਹਪੁਰ ਕਾਲੇਕੇ ਦਾ ਰਹਿਣ ਵਾਲਾ 50 ਸਾਲਾ ਪੁਰਸ਼, ਗੁਰੁ ਤੇਗ ਬਹਾਦਰ ਕਲੋਨੀ ਸਮਾਣਾ ਦਾ 36 ਸਾਲਾ ਯੁਵਕ,ਨਿਉ ਨੁਰਪੁਰਾ ਦਾ ਰਹਿਣ ਵਾਲਾ 51 ਸਾਲਾ ਪੁਰਸ਼, ਪਟਿਆਲਾ ਦੇ ਬਿਸ਼ਨ ਨਗਰ ਦੀ ਰਹਿਣ ਵਾਲੀ 30 ਸਾਲਾ ਅੋਰਤ ਵੀ ਓ.ਪੀ.ਡੀ ਵਿਚ ਆਉਣ ਤੇਂ ਕੋਵਿਡ ਜਾਂਚ ਲਈ ਲਏ ਸੈਂਪਲ ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤੋਂ ਇਲਾਵਾ ਫੱਲੂ ਟਾਈਪ ਲੱਛਣ ਹੋਣ ਤੇਂਂ ਹਸਪਤਾਲ ਵਿਚ ਆਏ ਮਰੀਜ ਉਪਕਾਰ ਨਗਰ ਦਾ 54 ਸਾਲਾ ਪੁਰਸ਼, ਰਾਜਪੁਰਾ ਦਾ ਭੋਗਲਾ ਰੋਡ ਗੁਰੁ ਅੰਗਦਦੇਵ ਕਲੋਨੀ ਦੀ ਰਹਿਣ ਵਾਲੀ 23 ਸਾਲਾ ਅੋਰਤ,ਪਟਿਆਲਾ ਦੀ ਗੁਰਦੀਪ ਕਲੋਨੀ ਦਾ ਰਹਿਣ ਵਾਲਾ ਫਰੰਟਲਾਈਨ ਵਰਕਰ ਪੁਲਿਸ ਮੁਲਾਜਮ ਉਮਰ 45 ਸਾਲ ਵੀ ਕੋਵਿਡ ਜਾਂਚ ਵਿਚ ਪੋਜਟਿਵ ਪਾਏ ਗਏ ਹਨ।ਪਿੰਡ ਧਰਮਾਹੇੜੀ ਤਹਿਸੀਲ ਪਟਿਆਲਾ ਦੀ 25 ਸਾਲਾ, ਸਮਾਣਾ ਦੀ ਤੇਜ ਕਲੋਨੀ ਦੀ ਰਹਿਣ ਵਾਲੀ 28 ਸਾਲਾ ਅਤੇ ਸਮਾਣਾ ਦੀ ਵਾਰਡ ਨੰਬਰ 21 ਦੀ 32 ਸਾਲਾ ਗਰਭਵੱਤੀ ਅੋਰਤਾਂ ਵੀ ਹਸਪਤਾਲ ਵਿਚ ਆਪਣਾ ਚੈਕਅਪ ਕਰਵਾਉਣ ਆਉਣ ਤੇਂ ਕੋਵਿਡ ਸਬੰਧੀ ਲਏ ਸੈਂਪਲਾ ਵਿਚ ਕੋਵਿਡ ਪੋਜਟਿਵ ਪਾਈਆਂ ਗਈਆਂ ਹਨ।ਇਸ ਤੋਂ ਇਲਾਵਾ ਪਿੰਡ ਢਕੰਾਸੂ ਦਾ ਰਹਿਣ ਵਾਲਾ 60 ਸਾਲਾ ਬਜੁਰਗ ਜੋ ਕਿ ਸੈਕਟਰ 32 ਚੰਡੀਗੜ ਵਿਚ ਦਾਖਲ ਹੈ ਅਤੇ ਸਰਜਰੀ ਕਰਵਾਉਣ ਲਈ ਹਸਪਤਾਲ ਵਿਚ ਦਾਖਲ ਅਜਾਦ ਨਗਰ ਦੀ ਰਹਿਣ ਵਾਲੀ 55 ਸਾਲਾ ਔਰਤ ਦੀ ਵੀ ਕੋਵਿਡ ਜਾਂਚ ਪੋਜਟਿਵ ਪਾਈ ਗਈ ਹੈ।ਸਿਵਲ ਸਰਜਨ ਡਾ. ਮਲਹੋਤਰਾਂ ਨੇਂ ਦੱਸਿਆਂ ਕਿ ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।
ਉਹਨਾ ਦੱਸਿਆ ਕਿ ਪਟਿਆਲਾ ਦੇ ਤੋਪਖਾਨਾ ਮੌੜ ਏਰੀਏ ਵਿਚ 9 ਪੋਜਟਿਵ ਕੇਸ ਆਉਣ ਤੇਂ ਉੱਥੇ ਪੋਜਟਿਵ ਕੇਸਾਂ ਦੇ ਏਰੀਏ ਵਿਚ ਮਾਈਕਰੋਕੰਟੈਨਮੈਂਟ ਜੋਨ ਲਾਗੂ ਕਰ ਦਿੱਤੀ ਗਈ ਹੈ। ਇਸੇ ਤਰਾਂ ਅਨੰਦ ਨਗਰ ਐਕਸਟੈਨਸ਼ਨ ਪੁਰਾਣਾ ਵਿਚ ਵੀ ਸੱਤ ਪੋਜਟਿਵ ਕੇਸ ਆਉਣ ਤੇਂ ਏਰੀਏ ਦੀ ਗੱਲੀ ਨੰਬਰ ਇੱਕ ਅਤੇ ਦੋ ਵਿਚ ਮਾਈਕਰੋ ਕੰਟੈਨਮੈਂਟ ਲਾਗੁ ਕਰ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਧੀਰੂ ਕੀ ਮਾਜਰੀ ਵਿਚ ਵੀ ਕੁੱਝ ਹੋਰ ਪੋਜਟਿਵ ਕੇਸ ਆਉਣ ਕਾਰਣ ਉਥੇ ਬਣਾਏ ਮਾਈਕਰੋਕੰਟੈਨਮੈਂਟ ਜੋਨ ਦੀ ਅੱਵਧੀ ਨੂੰ ਵਧਾਇਆ ਜਾ ਰਿਹਾ ਹੈ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲਾ ਪਟਿਆਲਾ ਦੇ ਕੋਵਿਡ ਕੇਅਰ ਸੈਂਟਰ ਤੋਂ ਪੰਜ ਅਤੇ ਰਾਜਿੰਦਰਾ ਹਸਪਤਾਲ ਤੋਂ 3 ਮਰੀਜਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 689 ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।
ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 26317 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 436 ਕੋਵਿਡ ਪੋਜਟਿਵ, 25094 ਨੈਗਟਿਵ ਅਤੇ 739 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿੱਚੋਂ 10 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ 203 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 223 ਹੈ।