30 Coronavirus case in Patiala 16 July 2020 details

July 16, 2020 - PatialaPolitics

#Patiala #Coronavirus Report 16 July 2020 ??

30 Positive ?

Join #PatialaHelpline & #PatialaPolitics for latest updates

ਜਿਲੇ ਵਿੱਚ 30 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 779

ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਸਾਵਧਾਨੀਆਂ ਵਰਤਣ ਨਾਲ ਕੰਟੈਨਮੈਂਟ ਜੋਨਾਂ ਵਿਚੋ ਪੋਜਟਿਵ

ਕੇਸਾਂ ਦੀ ਗਿਣਤੀ ਘੱਟੀ

ਹੁਣ ਤੱਕ 348 ਵਿਅਕਤੀ ਕੋਵਿਡ ਤੋਂ ਹੋਏ ਠੀਕ : ਡਾ. ਮਲਹੋਤਰਾ

ਪਟਿਆਲਾ 16 ਜੁਲਾਈ ( ) ਜਿਲੇ ਵਿਚ 30 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ 745 ਰਿਪੋਰਟਾਂ ਵਿਚੋ 30 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਇੱਕ ਪੋਜਟਿਵ ਕੇਸ ਦੀ ਸੂਚਨਾ ਸਿਵਲ ਸਰਜਨ ਲੁਧਿਆਣਾ ਅਤੇ ਇੱਕ ਬਠਿੰਡਾ ਤੋਂ ਪ੍ਰਾਪਤ ਹੋਈ ਹੈ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 779 ਹੋ ਗਈ ਹੈ। ਉਹਨਾਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 20 ਕੋਵਿਡ ਮਰੀਜ ਜੋ ਕਿ ਆਪਣਾ 17 ਦਿਨਾਂ ਦਾ ਆਈਸੋਲੈਸ਼ਨ ਸਮਾਂ ਪੂਰਾ ਕਰਕੇ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 348 ਹੋ ਗਈ ਹੈ।ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 30 ਕੇਸਾਂ ਵਿਚੋ 15 ਪਟਿਆਲਾ ਸ਼ਹਿਰ ,1 ਨਾਭਾ, 3 ਰਾਜਪੂਰਾ, 6 ਸਮਾਣਾ, ਅਤੇ 5 ਵੱਖ ਵੱਖ ਪਿੰਡਾਂ ਤੋਂ ਹਨ।ਉਹਨਾਂ ਦੱਸਿਆਂ ਕਿ ਇਹਨਾਂ ਵਿੱਚੋ 12 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋ ਲਏ ਸੈਂਪਲਾ ਵਿਚੋ ਕੋਵਿਡ ਪੋਜਟਿਵ ਪਾਏ ਗਏ ਹਨ, 2 ਬਾਹਰੀ ਰਾਜਾ ਤੋਂ ਆਉਣ,16 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਸ਼ਾਮਲ ਹਨ।ਪਟਿਆਲਾ ਦੇ ਮਨਸਾਹੀਆਂ ਕਲੋਨੀ ਤੋਂ ਦੋ,ਮਿਰਚ ਮੰਡੀ, ਗਲੀ ਨੰਬਰ 10 ਤ੍ਰਿਪੜੀ, ਢਿਲੋ ਮਾਰਗ, ਐਸ.ਐਸ.ਟੀ ਨਗਰ, ਵਿਜੈ ਨਗਰ ਟਾਉਨ, ਅਰਬਨ ਅਸਟੇਟ ਫੇਜ 2, ਲਾਹੋਰੀ ਗੇਟ, ਅਨੰਦ ਨਗਰ, ਬਿਸ਼ਨ ਨਗਰ, ਕੇਸਰ ਬਾਗ, ਏਅਰ ਏਵੀਨਿਉ ਕਲੋਨੀ, ਫਰੈਂਡਜ ਇਨਕਲੈਵ ਅਤੇ ਕਰਤਾਰ ਕਲੋਨੀ ਤੋਂ ਇੱਕ ਇੱਕ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਇਆ ਹੈ।ਰਾਜਪੂਰਾ ਦੇ ਪੁਰਾਨਾ ਕਿੱਲਾ, ਦਸ਼ਮੇਸ਼ ਕਲੋਨੀ, ਗੁਰੂ ਨਾਨਕ ਨਗਰ ਵਿੱਚੋ ਇੱਕ-ਇੱਕ, ਸਮਾਣਾ ਦੇ ਮਾਛੀ ਹਾਤਾ ਏਰੀਏ ਵਿਚੋ ਚਾਰ, ਇੰਦਰਾ ਪੂਰੀ ਅਤੇ ਮੋਤੀਆਂ ਬਜਾਰ ਏਰੀਏ ਵਿਚੋ ਇੱਕ ਇੱਕ, ਨਾਭਾ ਦੇ ਦਸ਼ਮੇਸ਼ ਕਲੋਨੀ ਬੋੜਾ ਗੇਟ ਤੋਂ ਇੱਕ ਅਤੇ ਵੱਖ ਵੱਖ ਪਿੰਡਾ ਤੋਂ ਪੰਜ ਪਜਟਿਵ ਕੇਸ ਰਿਪੋਰਟ ਹੋਏ ਹਨ।ਉਹਨਾਂ ਦਸਿਆਂ ਕਿ ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ। ਕੰਟੈਨਮੈਂਟ ਏਰੀਏ ਦੇ ਲੋਕਾਂ ਵੱਲੋ ਦਿੱਤੇ ਸਹਿਯੋਗ ਅਤੇ ਸਾਵਧਾਨੀਆਂ ਅਪਨਾਉਣ ਕਾਰਣ ਹੁਣ ਕੰਟੈਨਮੈਂਟ ਏਰੀਏ ਵਿਚੋ ਪੋਜਟਿਵ ਕੇਸਾਂ ਦੀ ਗਿਣਤੀ ਕਾਫੀ ਘੱਟ ਗਈ ਹੈ। ਜੋ ਕਿ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿਚ ਅਹਿਮ ਯੋਗਦਾਨ ਹੈ।ਉਹਨਾਂ ਕਿਹਾ ਕਿ ਪਟਿਆਲਾ ਦੇ ਧੀਰੂ ਕੀ ਮਾਜਰੀ ਵਿਚ ਲਗਾਇਆ ਕੰਟੈਨਮੈਂਟ ਜੋਨ ਦਾ ਸਮਾਂ ਪੂਰਾ ਹੋਣ ਅਤੇ ਉਥੋ ਨਵੇਂ ਕੇਸ ਨਾ ਰਿਪੋਰਟ ਹੋਣ ਕਾਰਣ ਉੱਥੇ ਲਗਾਇਆ ਕੰਟੈਨਮੈਂਟ ਜੋਨ ਹਟਾ ਦਿੱਤਾ ਗਿਆ ਹੈ। ਇਸੇ ਤਰਾਂ ਅਨੰਦ ਨਗਰ ਵਿਖੇ ਲਗਾਇਆ ਕੰਟੈਨਮੈਂਟ ਜੋਨ ਵੀ ਅੱਜ ਰਾਤ ਨੂੰ ਹਟਾ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਜਿਆਦਾ ਪ੍ਰਭਾਵਤ ਖੇਤਰਾਂ ਵਿਚ ਕੰਟੈਨਮੈਂਟ ਲਗਾਉਣ ਦਾ ਮਕਸਦ ਪੂੁਰਾ ਹੋ ਗਿਆ ਹੈ। ਕਿਓਂਕਿ ਉੱਥੋ ਲਾਗ ਨੂੰ ਹੋਰ ਇਲਾਕਿਆਂ ਵਿਚ ਫੈਲਣ ਤੋਂ ਰੋਕਿਆ ਗਿਆ ਹੈ।ਵੱਖ ਵੱਖ ਇਲਾਕਿਆਂ ਵਿਚ ਵੱਖ ਵੱਖ ਸਰੋਤਾਂ ਰਾਹੀ ਹੋਣ ਵਾਲੀ ਇੰਫੈਕਸ਼ਨ ਤੇਂ ਵੀ ਨਜਰ ਰੱਖੀ ਜਾ ਰਹੀ ਹੈ।ਰਾਜਪੂਰਾ ਅਤੇ ਨਾਭਾ ਵਿਖੇ ਵੀ ਕੇਸਾਂ ਨੂੰ ਵੀ ਧਿਆਨ ਵਿਚ ਰੱਖਿਆ ਜਾ ਰਿਹਾ ਹੈ।ਜਿਹਨਾਂ ਏਰੀਏ ਵਿਚ ਕੰਟੈਨਮੈਂਟ ਜੋਨ ਲਗਾਇਆ ਜਾਂਦਾ ਹੈ ਉਸ ਏਰੀਏ ਵਿਚ ਸਿਹਤ ਟੀਮਾਂ ਵੱਲੋ ਘਰ ਘਰ ਜਾ ਕੇ ਸਰਵੇ ਕੀਤਾ ਜਾਂਦਾ ਹੈ ਤਾਂ ਜੋ ਸ਼ਕੀ ਮਰੀਜਾਂ ਦੀ ਜਲਦ ਭਾਲ ਕਰਕੇ ਉਹਨਾ ਦੇ ਕੋਵਿਡ ਸਬੰਧੀ ਟੈਸਟ ਕਰਵਾਏ ਜਾ ਸਕਣ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 904 ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫੱਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 33276 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 779 ਕੋਵਿਡ ਪੋਜਟਿਵ, 30557 ਨੈਗਟਿਵ ਅਤੇ 1860 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿੱਚੋਂ 13 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ 348 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 418 ਹੈ। ਉਹਨਾਂ ਕਿਹਾ ਕਿ ਇਸ ਸਮੇਂ ਪੋਜਟਿਵ ਕੇਸਾਂ ਵਿਚੋ 196 ਹੋਮ ਆਈਸੋਲੇਸ਼ਨ ਵਿਚ ਹਨ, 118 ਕੋਵਿਡ ਕੇਅਰ ਸੈਂਟਰ ਵਿਚ,94 ਰਾਜਿੰਦਰਾ ਹਸਪਤਾਲ ਦੀ ਆਈਸੋਲੈਸ਼ਨ ਫੇਸੀਲਿਟੀ ਵਿਚ, ਤਿੰਨ ਮਾਤਾ ਕੁਸ਼ਲਿਆ ਹਸਪਤਾਲ ਵਿੱਚ, ਤਿੰਨ ਮਿਲਟਰੀ ਹਸਪਤਾਲ ਵਿਚ ਅਤੇ ਬਾਕੀ ਹੋਰ ਵੱਖ ਵੱਖ ਜਿਲਿਆ ਦੇ ਹਸਪਤਾਲਾ ਵਿਚ ਦਾਖਲ ਹਨ।