Patiala: ਰਾਸ਼ਟਰੀ ਯੁਵਾ ਦਿਵਸ ਨੂੰ ਸਪਰਪਿਤ ਜਿਲ੍ਹਾ ਪੱਧਰੀ ਸੈਮੀਨਾਰ ਰਾਹੀਂ ਵਿਦਿਆਰਥੀਆਂ ਨੂੰ ਕੀਤਾ ਗਿਆ ਐੱਚ. ਆਈ. ਵੀ./ ਏਡਜ਼ ਸੰਬੰਧੀ ਜਾਗਰੂਕ

January 20, 2026 - PatialaPolitics

Patiala: ਰਾਸ਼ਟਰੀ ਯੁਵਾ ਦਿਵਸ ਨੂੰ ਸਪਰਪਿਤ ਜਿਲ੍ਹਾ ਪੱਧਰੀ ਸੈਮੀਨਾਰ ਰਾਹੀਂ ਵਿਦਿਆਰਥੀਆਂ ਨੂੰ ਕੀਤਾ ਗਿਆ ਐੱਚ. ਆਈ. ਵੀ./ ਏਡਜ਼ ਸੰਬੰਧੀ ਜਾਗਰੂਕ

ਪਟਿਆਲਾ 20 ਜਨਵਰੀ ( ) ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਰਾਸ਼ਟਰੀ ਯੁਵਾ ਦਿਵਸ ਨੂੰ ਸਪਰਪਿਤ ਜਿਲ੍ਹਾ ਪੱਧਰੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਡਾ.ਜਤਿੰਦਰ ਕਾਂਸਲ ਡਿਪਟੀ ਸੀ.ਈ.ਓ ਰਾਜ ਸਿਹਤ ਸੰਸਥਾ ਪੰਜਾਬ ਵਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਦੱਸਿਆ ਕੇ ਰਾਜ ਸਰਕਾਰ ਐੱਚ.ਆਈ. ਵੀ./ ਏਡਜ਼ ਦੇ ਇਲਾਜ਼ ਤੇ ਬਚਾਅ ਨੂੰ ਲੈ ਕੇ ਕਾਫੀ ਗੰਭੀਰ ਹੈ ਅਤੇ ਲਗਾਤਾਰ ਇਸ ਬਿਮਾਰੀ ਦੀ ਰੋਕਥਾਮ ਲਈ ਵੱਖ ਵੱਖ ਜਾਗਰੂਕਤਾ ਮੁਹਿੰਮਾਂ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ | ਇਸ ਮੌਕੇ ਡਾ.ਰਾਮਿੰਦਰਪਾਲ ਸਿੰਘ ਸਿਬੀਆ ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਨੇ ਮੁੱਖ ਮਹਿਮਾਨ ਧੰਨਵਾਦ ਕਰਦਿਆਂ ਦੱਸਿਆ ਕਿ ਰਾਜਿੰਦਰ ਹਸਪਤਾਲ ਵਿੱਚ ਐੱਚ.ਆਈ.ਵੀ./ ਏਡਜ਼ ਦੀ ਟੈਸਟਿੰਗ ਲਈ ਦੋ ਆਈ.ਸੀ.ਟੀ.ਸੀ ਕੇਂਦਰ ਅਤੇ ਇਸ ਬਿਮਾਰੀ ਤੋਂ ਪੀੜਿਤ ਲਗਭਗ 6000 ਮਰੀਜਾਂ ਨੂੰ ਏ.ਆਰ.ਟੀ ਕੇਂਦਰ ਵੱਲੋ ਬਹੁਤ ਹੀ ਤਨਦੇਹੀ ਨਾਲ ਇਲਾਜ਼ ਸੰਬੰਧੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ| ਐੱਚ.ਆਈ.ਵੀ./ ਏਡਜ਼ ਫ਼ੈਲਾਅ ਦੇ ਕਾਰਨਾਂ ਸੰਬੰਧੀ ਵਿਸ਼ਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਹੀ ਦਿਸ਼ਾ ਕਲੱਸਟਰ ਪੀ.ਐਸ.ਏ.ਸੀ.ਐਸ ਪਟਿਆਲਾ ਦੀ ਪੂਰੀ ਟੀਮ ਦੀ ਹੌਂਸਲਾ ਅਫਜਾਈ ਕੀਤੀ ਅਤੇ ਭਵਿੱਖ ਦੌਰਾਨ ਅਜਿਹੇ ਸੈਮੀਨਾਰ ਜਿਲ੍ਹਾ ਪਟਿਆਲਾ ਦੇ ਵੱਖ ਵੱਖ ਸਿਹਤ ਅਤੇ ਸਿੱਖਿਆ ਸੰਸਥਾਵਾਂ ਵਿੱਚ ਕਰਨ ਲਈ ਪ੍ਰੇਰਿਤ ਕੀਤਾ ਗਿਆ | ਜ਼ਿਲਾ ਏਡਜ਼ ਤੇ ਟੀ.ਬੀ ਕੰਟਰੋਲ ਅਫ਼ਸਰ ਪਟਿਆਲਾ ਡਾ.ਗੁਰਪ੍ਰੀਤ ਸਿੰਘ ਨਾਗਰਾ ਵੱਲੋ ਇਸ ਪ੍ਰੋਗਰਾਮ ਵਿੱਚ ਹਾਜ਼ਿਰ ਹੋਏ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਅਤੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਰਾਜਿੰਦਰਾ ਹਸਪਤਾਲ ਵਿੱਚ ਐੱਚ.ਆਈ. ਵੀ./ ਏਡਜ਼ ਦੀ ਟੈਸਟਿੰਗ, ਇਲਾਜ਼ ਸਬੰਧੀ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਬਤ ਜਾਣਕਾਰੀ ਸਾਂਝੀ ਕੀਤੀ| ਇਸ ਮੌਕੇ ਡਾ.ਵਿਸ਼ਾਲ ਚੋਪੜਾ ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਪਟਿਆਲਾ, ਡਾ.ਰਾਜਨ ਸਿੰਗਲਾ, ਡਾ.ਅਕਾਸ਼ ਬੱਤਰਾ, ਸ਼੍ਰੀ ਯਾਦਵਿੰਦਰ ਸਿੰਘ ਵਿਰਕ ਕਲੱਸਟਰ ਪ੍ਰੋਗਰਾਮ ਮੈਨੇਜਰ, ਸ਼੍ਰੀ ਨਿਤਿਨ ਚਾਂਦਲਾਂ ਕਲੀਨੀਕਲ ਸਰਵਿਸ ਅਫ਼ਸਰ, ਸ਼੍ਰੀ ਜਸਪ੍ਰੀਤ ਸਿੰਘ ਸੰਧੂ ਕਲੱਸਟਰ ਰੋਕਥਾਮ ਅਫ਼ਸਰ, ਡਾ.ਅਮਨਦੀਪ ਕੌਰ ਦਿਸ਼ਾ ਕਲੱਸਟਰ ਪਟਿਆਲਾ ਅਤੇ ਸ਼੍ਰੀਮਤੀ ਕੁਲਬੀਰ ਕੌਰ ਜ਼ਿਲਾ ਮਾਸ ਮੀਡਿਆ ਅਫਸਰ ਅਤੇ ਸ਼੍ਰੀ ਸਤਨਾਮ ਸਿੰਘ ਪੀ ਏ ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਹਾਜਰ ਸਨ|