Patiala:ਰਾਜਪੁਰਾ ਬਾਈ ਪਾਸ ’ਤੇ ਸਲਿਪ ਰੋਡ ਖੁਲ੍ਹਣ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ- ਐਸ.ਡੀ.ਐਮ. ਨਮਨ ਮਰਕਨ

January 21, 2026 - PatialaPolitics

Patiala:ਰਾਜਪੁਰਾ ਬਾਈ ਪਾਸ ’ਤੇ ਸਲਿਪ ਰੋਡ ਖੁਲ੍ਹਣ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ- ਐਸ.ਡੀ.ਐਮ. ਨਮਨ ਮਰਕਨ

*ਲੰਮੇ ਸਮੇਂ ਤੋਂ ਬੰਦ ਸਲਿਪ ਰੋਡ ਖੁਲ੍ਹਣ ਨਾਲ ਰਾਜਪੁਰਾ ਵਾਸੀਆਂ ਨੇ ਲਿਆ ਸੁੱਖ ਦਾ ਸਾਹ*

 

ਰਾਜਪੁਰਾ/ਪਟਿਆਲਾ, 21 ਜਨਵਰੀ :

 

ਸਬ ਡਿਵਿਜ਼ਨਲ ਮੈਜਿਸਟ੍ਰੇਟ ਰਾਜਪੁਰਾ ਸ੍ਰੀ ਨਮਨ ਮਰਕਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਪੁਰਾ ਬਾਈ ਪਾਸ ’ਤੇ ਚੰਡੀਗੜ੍ਹ ਵੱਲੋਂ ਆਉਂਦੇ ਹੋਏ ਗਗਨ ਚੌਂਕ ਤੋਂ ਪਟਿਆਲਾ ਜਾਣ ਲਈ ਬਣੀ ਸਲਿਪ ਰੋਡ, ਜੋ ਕਿ ਕੁਝ ਸਮੇਂ ਤੋਂ ਬੰਦ ਪਈ ਸੀ, ਹੁਣ ਆਮ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੜ ਖੋਲ੍ਹ ਦਿੱਤੀ ਗਈ ਹੈ। ਇਸ ਸਲਿਪ ਰੋਡ ਦੇ ਬੰਦ ਹੋਣ ਕਾਰਨ ਇਲਾਕੇ ਦੇ ਲੋਕਾਂ ਸਮੇਤ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਐਸ.ਡੀ.ਐਮ. ਨਮਨ ਮਰਕਨ ਨੇ ਦੱਸਿਆ ਕਿ ਇਸ ਸਲਿਪ ਰੋਡ ਦੇ ਬੰਦ ਹੋਣ ਕਾਰਨ ਚੰਡੀਗੜ੍ਹ ਤੋਂ ਆਉਣ ਵਾਲੇ ਵਾਹਨਾਂ ਨੂੰ ਪਟਿਆਲਾ, ਸੰਗਰੂਰ, ਬਰਨਾਲਾ ਜਾਂ ਬਠਿੰਡਾ ਵੱਲ ਜਾਣ ਲਈ ਰਾਜਪੁਰਾ ਸ਼ਹਿਰ ਵਿੱਚੋਂ ਲੰਘਣਾ ਪੈਂਦਾ ਸੀ, ਜਿਸ ਨਾਲ ਨਾ ਸਿਰਫ ਟ੍ਰੈਫਿਕ ਜਾਮ ਦੀ ਸਮੱਸਿਆ ਪੈਦਾ ਹੁੰਦੀ ਸੀ, ਸਗੋਂ ਆਮ ਲੋਕਾਂ ਦਾ ਸਮਾਂ ਵੀ ਬਰਬਾਦ ਹੁੰਦਾ ਸੀ।

ਉਹਨਾਂ ਕਿਹਾ ਕਿ ਹੁਣ ਚੰਡੀਗੜ੍ਹ ਵੱਲੋਂ ਆਉਣ ਵਾਲਾ ਟ੍ਰੈਫਿਕ ਬਿਨਾਂ ਰਾਜਪੁਰਾ ਸ਼ਹਿਰ ਵਿੱਚ ਦਾਖ਼ਲ ਹੋਏ ਸਿੱਧਾ ਬਾਈਪਾਸ ਦੀ ਵਰਤੋਂ ਕਰ ਸਕੇਗਾ। ਇਸ ਨਾਲ ਨਾ ਕੇਵਲ ਸ਼ਹਿਰ ਦੇ ਅੰਦਰ ਟ੍ਰੈਫਿਕ ਦਾ ਦਬਾਅ ਘਟੇਗਾ, ਸਗੋਂ ਦੁਰਘਟਨਾਵਾਂ ਦੀ ਸੰਭਾਵਨਾ ਵੀ ਕਾਫੀ ਹੱਦ ਤੱਕ ਘਟੇਗੀ।

ਐਸ.ਡੀ.ਐਮ. ਨੇ ਕਿਹਾ ਕਿ ਪ੍ਰਸ਼ਾਸਨ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਲੋਕ-ਹਿਤੈਸ਼ੀ ਫ਼ੈਸਲੇ ਲਏ ਜਾਂਦੇ ਰਹਿਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਸ ਸਹੂਲਤ ਦਾ ਪੂਰਾ ਲਾਭ ਉਠਾਇਆ ਜਾਵੇ।