Patiala:ਪੀਪੀਪੀ ਮਾਡਲ ਰਾਹੀਂ ਪੰਜਾਬ ਅਤਿ-ਆਧੁਨਿਕ ਇਲੈਕਟ੍ਰਾਨਿਕ ਰੀਸਾਈਕਲਿੰਗ ਪਲਾਂਟ ਸਥਾਪਤ ਕਰੇਗਾ : ਚੇਅਰਪਰਸਨ, ਪੀਪੀਸੀਬੀ

January 21, 2026 - PatialaPolitics

Patiala:ਪੀਪੀਪੀ ਮਾਡਲ ਰਾਹੀਂ ਪੰਜਾਬ ਅਤਿ-ਆਧੁਨਿਕ ਇਲੈਕਟ੍ਰਾਨਿਕ ਰੀਸਾਈਕਲਿੰਗ ਪਲਾਂਟ ਸਥਾਪਤ ਕਰੇਗਾ : ਚੇਅਰਪਰਸਨ, ਪੀਪੀਸੀਬੀ

 

ਪਟਿਆਲਾ, 21 ਜਨਵਰੀ:

 

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਸੂਬੇ ਵਿੱਚ ਇਲੈਕਟ੍ਰਾਨਿਕ ਰਹਿੰਦ-ਖੂੰਹਦ ਦੇ ਤੇਜ਼ੀ ਨਾਲ ਵੱਧ ਰਹੇ ਸੰਕਟ ਨੂੰ ਹੱਲ ਕਰਨ ਲਈ ਇੱਕ ਫੈਸਲਾਕੁੰਨ ਕਦਮ ਚੁੱਕਿਆ ਹੈ। ਭਾਰਤ ਵਿੱਚ ਕੰਮ ਕਰ ਰਹੇ 26 ਪ੍ਰਮੁੱਖ ਇਲੈਕਟ੍ਰਾਨਿਕ ਸਾਮਾਨ ਨਿਰਮਾਤਾਵਾਂ ਅਤੇ ਉਤਪਾਦਕਾਂ ਨੂੰ ਪੰਜਾਬ ਵਿੱਚ ਪੈਦਾ ਹੋਣ ਵਾਲੇ ਈ-ਕੂੜੇ ਨੂੰ ਤਰੀਕੇ ਨਾਲ ਇੱਕਤਰ ਨਾ ਕਰਨ ਅਤੇ ਸਹੀ ਢੰਗ ਨਾਲ ਰੀਸਾਈਕਲਿੰਗ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹਿਣ ਲਈ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ।

 

ਪ੍ਰਮੁੱਖ ਉਤਪਾਦਕ ਐਕਸਟੈਂਡਡ ਪ੍ਰੋਡਿਊਸਰ ਰਿਸਪਾਂਸੀਬਿਲਟੀ (EPR) ਪੋਰਟਲ ‘ਤੇ ਰਜਿਸਟਰਡ ਹਨ ਅਤੇ ਦੂਜੇ ਰਾਜਾਂ ਵਿੱਚ ਸਥਿਤ ਰੀਸਾਈਕਲਰਾਂ ਤੋਂ ਸਰਟੀਫਿਕੇਟ ਪ੍ਰਾਪਤ ਕਰਦੇ ਹਨ । ਜ਼ਮੀਨੀ ਹਕੀਕਤ ਇਹ ਹੈ, ਕਿ ਪੰਜਾਬ ਵਿੱਚ ਬਹੁਤ ਘੱਟ ਈ-ਕੂੜਾ ਇਕੱਠਾ ਕੀਤਾ ਜਾਂਦਾ ਹੈ ਜਾਂ ਦੁਬਾਰਾ ਵਰਤੋਂ ਵਿਚ ਲਿਆਇਆ ਜਾਂਦਾ ਹੈ । ਪੀ ਪੀ ਸੀ ਬੀ ਦੀ ਚੇਅਰਪਰਸਨ, ਰੀਨਾ ਗੁਪਤਾ ਨੇ ਕਿਹਾ, ਕਿ “ਸਿਰਫ਼ ਕਾਗਜ਼ਾਂ ‘ਤੇ ਪਾਲਣਾ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਤੋਂ ਆਮਦਨ ਕਮਾਉਣ ਵਾਲੀਆਂ ਕੰਪਨੀਆਂ ਨੂੰ ਇ-ਵੇਸਟ ਪ੍ਰਬੰਧਨ ਪ੍ਰਤੀ ਵਚਨਬੱਧਤਾ ਦਿਖਾਉਣੀ ਚਾਹੀਦੀ ਹੈ ।

 

ਪੰਜਾਬ ਇੱਕ ਜਨਤਕ-ਨਿੱਜੀ ਭਾਈਵਾਲੀ (ਪੀਪੀਪੀ) ਮਾਡਲ ਦੇ ਤਹਿਤ ਇੱਕ ਵੱਡੇ ਪੱਧਰ ‘ਤੇ, ਅਤਿ-ਆਧੁਨਿਕ ਈ-ਕੂੜਾ ਈਕੋ-ਪਾਰਕ ਸਥਾਪਤ ਕਰਨ ਦੀ ਯੋਜਨਾ ਬਣਾਉਣ ਜਾ ਰਿਹਾ ਹੈ, ਜੋ ਕਿ ਵਿਸ਼ਵਵਿਆਪੀ ਸਭ ਤੋਂ ਵਧੀਆ ਕਾਰਗੁਜਾਰੀ ਅਤੇ ਲਗਭਗ ਜ਼ੀਰੋ ਵਾਤਾਵਰਣ ਪ੍ਰਭਾਵ ਤਕਨਾਲੋਜੀਆਂ ‘ਤੇ ਅਧਾਰਤ ਹੈ। ਸੁਣਵਾਈ ਮੌਕੇ ਬੋਰਡ ਸਾਹਮਣੇ ਪੇਸ਼ ਹੋਣ ਵਾਲੀਆਂ ਸਨਅਤਾਂ ਨੂੰ ਇਸ ਸਹੂਲਤ ਦੇ ਸਮਰਥਨ ਅਤੇ ਪੰਜਾਬ ਭਰ ਵਿਚੋਂ ਈ-ਕੂੜਾ ਇੱਕਤਰ ਕਰਨ ਦੀ ਪ੍ਰਣਾਲੀ ਦੇ ਸਰੋਤਾਂ ਨੂੰ ਮਜਬੂਤ ਕਰਨ ਲਈ ਕਿਹਾ ਗਿਆ, ਜਿਸ ਨਾਲ ਖਪਤਕਾਰਾਂ ਨੂੰ ਕੰਡਮ ਇਲੈਕਟ੍ਰਾਨਿਕਸ ਸਮਾਨ ਵਾਪਸ ਕਰਨਾ ਆਸਾਨ ਹੋ ਜਾਵੇਗਾ । ਪੀਪੀਸੀਬੀ ਕੰਪਨੀਆਂ ਨੂੰ ਪੰਜਾਬ ਵਿੱਚ ਸਥਿਤ ਅਧਿਕਾਰਤ ਰੀਸਾਈਕਲਰਾਂ ਰਾਹੀਂ ਰੀਸਾਈਕਲਿੰਗ ਨੂੰ ਤਰਜੀਹ ਦੇਣ ਲਈ ਵੀ ਨਿਰਦੇਸ਼ ਦੇ ਰਿਹਾ ਹੈ, ਜਿਸ ਨਾਲ ਸੂਬੇ ਅੰਦਰ ਇੱਕ ਭਰੋਸੇਯੋਗ, ਵਿਗਿਆਨਕ ਅਤੇ ਵਾਤਾਵਰਣ ਪੱਖੋਂ ਸੁਰੱਖਿਅਤ ਈਕੋਸਿਸਟਮ ਬਣ ਸਕੇ।