141 coronavirus case 2 deaths in Patiala 16 August areawise details

August 16, 2020 - PatialaPolitics

ਜਿਲੇ ਵਿੱਚ 141 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 3778

ਹੁਣ ਤੱਕ 2403 ਵਿਅਕਤੀ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ : ਡਾ. ਮਲਹੋਤਰਾ

ਪਟਿਆਲਾ 16 ਅਗਸਤ ( ) ਜਿਲੇ ਵਿਚ 141 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 850 ਦੇ ਕਰੀਬ ਰਿਪੋਰਟਾਂ ਵਿਚੋ 141 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 3778 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 133 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 2403 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 77 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 2403 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1298 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 141 ਕੇਸਾਂ ਵਿਚੋ 65 ਪਟਿਆਲਾ ਸ਼ਹਿਰ, 20 ਰਾਜਪੁਰਾ, 16 ਨਾਭਾ, 08 ਸਮਾਣਾ 03 ਘੱਗਾਂ ਅਤੇ 29 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 34 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ,100 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜ, 07 ਬਾਹਰੀ ਰਾਜਾਂ ਤੋਂ ਆਉਣ ਨਾਲ ਸਬੰਧਤ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਰੋਜ ਐਵੀਨਿਉ ਤੋਂ ਚਾਰ, ਪੰਜਾਬੀ ਬਾਗ, ਲਾਹੋਰੀ ਗੇਟ, ਵਿਕਾਸ ਨਗਰ, ਤ੍ਰਿਪੜੀ, ਪ੍ਰੀਤ ਸਟਰੀਟ, ਅਰਬਨ ਅਸਟੇਟ ਫੇਜ ਦੋ, ਗੋਬਿੰਦ ਬਾਗ, ਡੀ.ਐਮ.ਡਬਲਿਉ, ਅਨੰਦ ਨਗਰ, ਦਸ਼ਮੇਸ਼ ਕਲੋਨੀ, ਮਾਡਲ ਟਾਉਨ ਤੋਂ ਦੋ-ਦੋ, ਅਜੀਤ ਨਗਰ , ਤੱਫਜਲਪੁਰਾ, ਗੋਪਾਲ ਕਲੋਨੀ, ਤੇਜ ਬਾਗ ਕਲੋਨੀ, ਬਲੋਸਮ ਐਨਕਲੇਵ, ਸੈਨਚੁਰੀ ਐਨਕਲੇਵ, ਅਰਬਨ ਅਸਟੇਟ ਫੇਜ ਇੱਕ, ਹੀਰਾ ਬਾਗ, ਗਰੀਨ ਐਨਕਲੇਵ, ਸਿਵਲ ਲਾਈਨ, ਭਾਖੜਾ ਐਨਕਲੇਵ, ਬਿਸ਼ਨ ਨਗਰ, ਵਿਕਾਸ ਰੈਜੀਡੈਨਸ਼ੀਅਲ ਕੰਪਲੈਕਸ, ਵਿਕਾਸ ਕਲੋਨੀ, ਪ੍ਰੀਤ ਨਗਰ, ਦਰਸ਼ਨ ਕਲੋਨੀ, ਕੈਰੀਅਰ ਐਨਕਲੇਵ ,ਨਿਉ ਗਰੀਨ ਪਾਰਕ, ਐਸ.ਐਸ.ਟੀ ਨਗਰ, ਸੁਦਨ ਮੁੱਹਲਾ, ਗੁਰੂ ਨਾਨਕ ਨਗਰ ਕਲੋਨੀ, ਨੋਰਥ ਐਵੀਨਿਉ, ਗੁਰਬਖਸ਼ ਕਲੋਨੀ, ਢਿੱਲੋ ਕਲੋਨੀ, ਨਿਹਾਲ ਬਾਗ, ਜਗਦੀਸ਼ ਐਨਕਲੇਵ, ਸਰਹੰਦ ਰੋਡ, ਬਸੰਤ ਵਿਹਾਰ, ਸਫਾਬਾਦੀ ਗੇਟ, ਘੰੁਮਣ ਨਗਰ, ਗਰਿਡ ਕਲੋਨੀ, ਧਰਮਪੁਰਾ ਬਜਾਰ ਅਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਜਗਦੀਸ਼ ਕਲੋਨੀ ਅਤੇਂ ਗੁਰੂਦੁਆਰਾ ਰੋਡ ਤੋਂ ਤਿੰਨ-ਤਿੰਨ, ਪੁਰਾਨਾ ਰਾਜਪੁਰਾ ਤੋਂ ਦੋ, ਗਉਸ਼ਾਲਾ ਰੋਡ, ਦਸ਼ਮੇਸ਼ ਨਗਰ, ਡਾਲੀਮਾ ਵਿਹਾਰ, ਨਿਉ ਅਨਾਜ ਮੰਡੀ, ਗੁਰੂ ਨਾਨਕ ਕਲੋਨੀ, ਬਿਕਰਮ ਕਲੋਨੀ,ਸ਼ੀਤਲ ਕਲੋਨੀ, ਏਕਤਾ ਕਲੋਨੀ,ਮਹਿੰਦਰਗੰਜ ਆਦਿ ਏਰੀਏ ਵਿਚੋ ਇੱਕ-ਇੱਕ, ਨਾਭਾ ਦੇ ਬਸੰਤਪੁਰਾ ਮੁਹੱਲਾ ਤੋਂ ਚਾਰ, ਬਾਜੀਗਰ ਬਸਤੀ ਅਤੇ ਮੋਤੀ ਬਾਗ ਏਰੀਏ ਤੋਂ ਤਿੰਨ-ਤਿੰਨ, ਕੈਲਾਸ਼ ਕਲੋਨੀ, ਦੋਜੀਆਂ ਸਟਰੀਟ, ਪ੍ਰੀਤ ਵਿਹਾਰ, ਆਸ਼ਾ ਕਲੋਨੀ, ਹੀਰਾ ਐਨਕਲੇਵ, ਕੈਲਾਸ਼ਪੁਰੀ ਆਦਿ ਤੋਂ ਇੱਕ-ਇੱਕ, ਸਮਾਣਾ ਤੋਂ ਕੰਨੁਗੋ ਮੁਹੱਲਾ ਤੋਂ ਚਾਰ, ਦਰਦੀ ਕਲੋਨੀ, ਅਮਾਮਗੜ ਮੁੱਹਲਾ, ਪ੍ਰਤਾਪ ਕਲੋਨੀ ਆਦਿ ਤੋਂ ਇੱਕ-ਇੱਕ, ਘੱਗਾ ਦੇ ਵਾਰਡ ਨੰਬਰ 3,4 ਅਤੇ 9 ਤੋਂ ਇੱਕ-ਇੱਕ ਅਤੇ 29 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਤਿੰਨ ਗਰਭਵੱਤੀ ਮਾਂਵਾ ਅਤੇ 12 ਪੁਲਿਸ ਮੁਲਾਜਮ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਸਿਵਲ ਸਰਜਨ ਡਾ.ਮਲਹੋਤਰਾ ਨੇਂ ਦੱਸਿਆ ਕਿ ਪਟਿਆਲਾ ਦੇ ਰਾਘੋ ਮਾਜਰਾ ਅਤੇ ਨਾਭਾ ਦੇ ਕੁੱਝ ਮਾਈਕਰੋ ਕੰਟੈਨਮੈਂਟ ਏਰੀਏ ਵਿਚੋਂ ਅਜੇ ਵੀ ਕੰਟੈਕਟ ਟਰੇਸਿੰਗ ਦੋਰਾਣ ਨਵੇਂ ਕੇਸ ਸਾਹਮਣੇ ਆ ਰਹੇ ਹਨ।ਇਸ ਲਈ ਉਹਨਾਂ ਕੰਟੈਨਮੈਂਟ ਏਰੀਏ ਦੇ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਬਿਮਾਰੀ ਨੂੰ ਛੁਪਾਉਣ ਨਾ, ਬਲਕਿ ਖੁੱਦ ਅੱਗੇ ਆ ਕੇ ਆਪਣੀ ਕੋਵਿਡ ਜਾਂਚ ਕਰਵਾਉਣ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਦੋ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੋਤ ਹੋ ਗਈ ਹੈ।ਜਿਹਨਾਂ ਵਿੱਚ ਪਹਿਲਾ ਪਟਿਆਲਾ ਦੇ ਧਰਮਪੁਰਾ ਬਾਜਾਰ ਦੀ ਰਹਿਣ ਵਾਲੀ 65 ਸਾਲਾ ਬਜੁਰਗ ਅੋਰਤ ਜੋ ਕਿ ਪੁਰਾਨੀ ਬੀ.ਪੀ. ਦੀ ਮਰੀਜ ਸੀ ਅਤੇ ਸਾਹ ਦੀ ਦਿੱਕਤ ਨਾਲ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਈ ਸੀ, ਦੁਸਰਾ ਗੁਰਬਖਸ਼ ਕਲੋਨੀ ਦਾ ਰਹਿਣ ਵਾਲਾ 35 ਸਾਲਾ ਵਿਅਕਤੀ ਜੋ ਕਿ ਲ਼ੀਵਰ ਦੀਆਂ ਬਿਮਾਰੀਆਂ ਨਾਲ ਪੀੜਤ ਸੀ ਅਤੇ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋਇਆ ਸੀ, ਦੀ ਵੀ ਹਸਪਤਾਲ ਵਿਚ ਇਲਾਜ ਦੋਰਾਣ ਮੌਤ ਹੋ ਗਈ ਹੈ।ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ ਹੁਣ 77 ਹੋ ਗਈ ਹੈ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 800 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 59276 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 3778 ਕੋਵਿਡ ਪੋਜਟਿਵ, 53993 ਨੈਗਟਿਵ ਅਤੇ ਲੱਗਭਗ 1355 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Leave a Reply

Your email address will not be published.