Akal Takht ban stunt in Sikh Marshall Art Gatka
November 13, 2017 - PatialaPolitics
ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅੱਜ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਗੱਤਕਾ ਖ਼ੇਡਣ ਵਾਲੇ ਗੱਤਕਾਬਾਜ਼ਾਂ ਅਤੇ ਗੱਤਕਾਂ ਸੰਸਥਾਵਾਂ ਨੂੰ ਇਸ ਖ਼ਾਲਸਾਈ ਖ਼ੇਡ ਦੌਰਾਨ ਖ਼ਤਰਨਾਕ ਸਟੰਟ ਕਰਨ ਤੋਂ ਵਰਜ ਦਿੱਤਾ ਗਿਆ।ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਮਗਰੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੱਤਰਕਾਰਾਂ ਨੂੰ ਮੀਟਿੰਗ ਵਿਚ ਲਏ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੱਤਕਾ ਖ਼ਾਲਸਾਈ ਰਵਾਇਤੀ ਖੇਡ ਹੈ ਜਿਸ ਵਿਚ ਬੱਚੇ ਬੱਚੀਆਂ ਭਾਗ ਲੈ ਕੇ ਜੌਹਰ ਵਿਖਾਉਂਦੇ ਹਨ ਅਤੇ ਜਿਸਨੂੰ ਵੇਖ ਕੇ ਸੰਗਤਾਂ ਅਤੇ ਬੱਚੇ ਬੱਚੀਆਂ ਵਿਚ ਉਤਸ਼ਾਹ ਆਉਂਦਾ ਹੈ।ਉਹਨਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਇਸ ਖ਼ੇਡ ਵਿਚ ਸਟੰਟਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨਾਲ ਜਾਨਾਂ ਵੀ ਗਈਆਂ ਹਨ।