Patiala: ਪੇਂਡੂ ਮਹਿਲਾਵਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਸਵੈ ਰੋਜ਼ਗਾਰ ਲਈ ਲਗਭਗ 2.36 ਕਰੋੜ ਰੁਪਏ ਦੇ ਕਰਜ਼ੇ ਵੰਡੇ-ਦਮਨਜੀਤ ਸਿੰਘ ਮਾਨ

January 21, 2026 - PatialaPolitics

Patiala: ਪੇਂਡੂ ਮਹਿਲਾਵਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਸਵੈ ਰੋਜ਼ਗਾਰ ਲਈ ਲਗਭਗ 2.36 ਕਰੋੜ ਰੁਪਏ ਦੇ ਕਰਜ਼ੇ ਵੰਡੇ-ਦਮਨਜੀਤ ਸਿੰਘ ਮਾਨ

-ਅਜੀਵਿਕਾ ਮਿਸ਼ਨ ਨਾਲ ਜੁੜੀਆਂ ਦਿਹਾਤੀ ਮਹਿਲਾਵਾਂ ਨੂੰ ਸਵੈ-ਰੋਜ਼ਗਾਰ ਨਾਲ ਜੋੜਨ ਲਈ ਜ਼ਿਲ੍ਹਾ ਪੱਧਰੀ ਲੋਨ ਮੇਲਾ

 

-ਪਟਿਆਲਾ ਜ਼ਿਲ੍ਹਾ 5400 ਸਵੈ ਸਹਾਇਤਾ ਸਮੂਹਾਂ ਨਾਲ ਪੰਜਾਬ ਰਾਜ ‘ਚ ਪਹਿਲੇ ਸਥਾਨ ‘ਤੇ-ਅਮਨਦੀਪ ਕੌਰ

 

ਪਟਿਆਲਾ, 21 ਜਨਵਰੀ:

 

ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਨਾਲ ਜੁੜੀਆਂ ਦਿਹਾਤੀ ਮਹਿਲਾਵਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਸਵੈ-ਰੋਜ਼ਗਾਰ ਨਾਲ ਜੋੜਨ ਲਈ ਲਗਵਾਏ ਜ਼ਿਲ੍ਹਾ ਪੱਧਰੀ ਲੋਨ ਮੇਲੇ ਦੌਰਾਨ 102 ਸਵੈ ਸਹਾਇਤਾ ਸਮੂਹਾਂ ਨੂੰ ਲਗਭਗ 2 ਕਰੋੜ 36 ਲੱਖ ਰੁਪਏ ਦੇ ਕਰਜ਼ਿਆਂ ਦੇ ਪ੍ਰਵਾਨਗੀ ਪੱਤਰ ਵੰਡੇ ਗਏ। ਇਹ ਪ੍ਰਗਟਾਵਾ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਮਨਜੀਤ ਸਿੰਘ ਮਾਨ ਨੇ ਕੀਤਾ।

 

ਇੱਥੇ ਜ਼ਿਲ੍ਹਾ ਪਰਿਸ਼ਦ ਵਿਖੇ ਆਜੀਵਿਕਾ ਮਿਸ਼ਨ ਵੱਲੋਂ ਕਰਵਾਏ ਲੋਨ ਮੇਲੇ ਵਿੱਚ ਜ਼‌ਿਲ੍ਹਾ ਪ੍ਰੀਸ਼ਦ ਦੇ ਸਕੱਤਰ-ਕਮ-ਆਜੀਵਿਕਾ ਮਿਸ਼ਨ ਦੇ ਸੀ.ਈ.ਓ ਅਮਨਦੀਪ ਕੌਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹਾ 5400 ਸਵੈ ਸਹਾਇਤਾ ਸਮੂਹਾਂ ਨਾਲ ਪੰਜਾਬ ਰਾਜ ‘ਚ ਪਹਿਲੇ ਸਥਾਨ ‘ਤੇ ਹੈ ਅਤੇ ਪਹਿਲਾਂ ਇਨ੍ਹਾਂ ‘ਚੋਂ ਲਗਭਗ 2700 ਸਮੂਹ 1-1 ਲੱਖ ਰੁਪਏ ਦਾ ਕਰਜਾ ਲੈ ਕੇ ਸਫ਼ਲਤਾ ਪੂਰਵਕ ਵਾਪਸ ਕਰਕੇ ਆਪਣੇ ਰੋਜ਼ਗਾਰ ਨੂੰ ਵਧਾ ਚੁੱਕੇ ਹਨ।

 

ਇਸ ਲੋਨ ਮੇਲੇ ਵਿੱਚ ਸਭ ਤੋਂ ਵੱਧ ਲੋਨ ਪੰਜਾਬ ਗ੍ਰਾਮੀਣ ਬੈਂਕ (43) ਅਤੇ ਕੌਆਪਰੇਟਿਵ ਬੈਂਕ (33) ਦੁਆਰਾ ਕੀਤੇ ਗਏ। ਵੱਖ-ਵੱਖ ਬਲਾਕਾਂ ਤੋਂ ਆਜੀਵਿਕਾ ਮਿਸ਼ਨ ਨਾਲ ਜੁੜੇ ਤਕਰੀਬਨ 60 ਤੋਂ ਵੱਧ ਮੈਂਬਰਾਂ ਵੱਲੋਂ ਲੋਨ ਮੇਲੇ ਵਿੱਚ ਸ਼ਿਰਕਤ ਕੀਤੀ ਗਈ।

 

ਇਸ ਦੌਰਾਨ ਡੀ.ਪੀ.ਐਮ ਰੀਨਾ ਰਾਣੀ, ਡੀ.ਐਫ.ਐਮ. ਹਰਜਿੰਦਰ ਸਿੰਘ, ਵਰੁਨ ਪ੍ਰਾਸ਼ਰ, ਹਰਦੀਪ ਕੁਮਾਰ, ਰੇਨੂ, ਪ੍ਰਿੰਕੂ ਸਿੰਗਲਾ, ਜਸਵਿੰਦਰ ਸਿੰਘ, ਔਪਿੰਦਰ ਸਿੰਘ, ਨਵਦੀਪ, ਨਵਦੀਪ ਸਿੰਘ, ਅਮਨਦੀਪ ਕੌਰ (ਸਾਰੇ ਬੀ.ਪੀ.ਐਮਜ), ਐਮ.ਆਈ.ਐਸ, ਰਵਿੰਦਰ ਸ਼ਰਮਾ ਅਤੇ ਆਜੀਵਿਕਾ ਮਿਸ਼ਨ ਦੇ ਹੋਰ ਨੁਮਾਇੰਦੇ, ਐਲ.ਡੀ.ਐਮ, ਸਹਿਕਾਰੀ ਬੈਂਕ ਦੇ ਡੀਸੀਓ, ਪੰਜਾਬ ਗ੍ਰਾਮਿਣ ਬੈਂਕ ਦੇ ਮੈਨੇਜਰ ਤੇ ਹੋਰ ਬੈਂਕਾਂ ਦੇ ਨੁਮਾਇੰਦੇ ਮੌਜੂਦ ਸਨ।