Covid Vaccination Patiala schedule 22 May
May 21, 2021 - PatialaPolitics
ਕੱਲ ਮਿਤੀ 22 ਮਈ ਦਿਨ ਸ਼ਨੀਵਾਰ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਰੋਟਰੀ ਭਵਨ, ਰਾਧਾ ਸੁਆਮੀ ਸਤਸੰਗ ਭਵਨ, ਗੁਰੂਦੁਆਰਾ ਸਾਹਿਬ ਮੋਤੀ ਬਾਗ, ਸ਼ਕੁੰਤਲਾ ਗਰਲਜ ਸਕੂਲ ਲਾਹੋਰੀ ਗੇਟ, ਡੀ.ਐਮ.ਡਬਲਿਉ ਸਕੂਲ, ਮਿਲਟਰੀ ਹਸਪਤਾਲ, ਰਾਜਪੁਰਾ ਦੇ ਰਾਧਾਸੁਆਮੀ ਸਤਸੰਗ ਭਵਨ, ਨਾਭਾ ਦੇ ਜੈਲ, ਪਾਤੜਾਂ ਦੇ ਰਾਧਾਸੁਆਮੀ ਸਤਸੰਗ ਭਵਨ ਅਤੇ ਨਿਰੰਕਾਰੀ ਭਵਨ, ਬਲਾਕ ਸ਼ੁਤਰਾਣਾ ਦੇ ਗੁਰੂਦੁਆਰਾ ਸਾਹਿਬ, ਰਾਧਾ ਸਆਮੀ ਸਤਸੰਗ ਭਵਨ ਪਿੰਡ ਕਾਹਨਗੜ,ਬਲਾਕ ਦੁਧਨਸਾਧਾ ਦੇ ਗੁਰੂਦੁਆਰਾ ਸਾਹਿਬ ਭੁਨਰਹੇੜੀ, ਗੁਰੂਦੁਆਰਾ ਸਾਹਿਬ ਸਿੰਘ ਸਭਾ ਸਨੌਰ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ, ਭਾਦਸੋਂ ਦੇ ਰਾਧਾ ਸੁਆਮੀ ਸਤਸੰਗ ਭਵਨ, ਬਲਾਕ ਹਰਪਾਲਪੁਰ ਦੇ ਪਿੰਡ ਮੰੰਡੋਲੀ ਦੀ ਧਰਮਸ਼ਾਲਾ, ਬਲਾਕ ਕੋਲੀ ਦੇ ਪਿੰਡ ਗੱਜੂਮਾਜਰਾ ਦੀ ਕੋਆਪਰੇਟਿਵ ਸੁਸਾਇਟੀ, ਗੁਰੂਦੁਆਰਾ ਸਾਹਿਬ ਮਹਿਮੂਦਪੁਰ ਆਦਿ ਥਾਂਵਾ ਤੇਂ ਕੋਵਿਡ ਟੀਕਾਕਰਨ ਕੀਤਾ ਜਾਵੇਗਾ, ਜਦਕਿ ਸਟੇਟ ਪੁਲ ਤੋਂ ਪ੍ਰਾਪਤ ਹੋਈ ਵੈਕਸੀਨ ਨਾਲ 18 ਤੋਂ 44 ਸਾਲ ਦੇ ਨਾਗਰਿਕਾਂ ਜਿਹਨਾਂ ਵਿੱਚ ਹੋਰ ਬਿਮਾਰੀਆਂ ਨਾਲ ਪੀੜਤ, ਸਿਹਤ ਕਾਮਿਆਂ ਦੇ ਪਰਿਵਾਰਕ ਮੈਂਬਰ, ਕੰਸਟਰਕਸ਼ਨ ਵਰਕਰ ਆਦਿ ਸ਼ਾਮਲ ਹਨ, ਦਾ ਪਟਿਆਲਾ ਸ਼ਹਿਰ ਵਿਚ ਸਰਕਾਰੀ ਗਰਲਜ ਸਕੂਲ ਲੜਕੀਆਂ ਮਾਡਲ ਟਾਉਨ, ਸਾਂਝਾ ਸਕੂਲ ਤ੍ਰਿਪੜੀ ,ਕਮਿਊਨਿਟੀ ਹਾਲ ਪੁਲਿਸ ਲਾਈਨ, ਐਸ.ਡੀ.ਐਸ.ਈ ਸਕੂਲ ਸਰਹਿੰਦੀ ਗੇਟ, ਵੀਰ ਜੀ ਕਮਿਊਨਿਟੀ ਸੈਂਟਰ ਜ਼ੌੜੀਆਂ ਭੱਠੀਆਂ, ਕਮਿਊਨਿਟੀ ਮੈਡੀਸ਼ਨ ਵਿਭਾਗ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਊ ਸਕੂਲ, ਰਾਮਲੀਲਾ ਗਰਾਂਉਂਡ ਰਾਘੋਮਾਜਰਾ, ਨਾਭਾ ਦੇ ਰਿਪੁਦਮਣ ਕਾਲਜ, ਸਮਾਣਾ ਦੇ ਸ਼ਿਵ ਮੰੰਦਰ ਸਤਸੰਗ ਭਵਨ ਬਹਾਵਲਪੁਰ ਧਰਮਸ਼ਾਲਾ, ਰਾਜਪੁਰਾ ਦੇ ਸ਼ਿਵ ਮੰਦਰ ਨਗਰ ਖੇੜਾ ਪੁਰਾਨਾ ਰਾਜਪੁਰਾ, ਪਾਤੜਾਂ ਦੇ ਗਰਗ ਪਲਾਜਾ ਜਾਖਲ ਰੋਡ ਸਾਹਮਣੇ ਅਨਾਜ ਮੰਡੀ, ਪਿੰਡ ਭਾਦਸੋਂ ਦੇ ਮਾਧਵ ਹੈਲਪਿੰਗ ਹੈਂਡ ਫਾਉਂਡੇਸ਼ਨ ਵਿਖੇ ਕੋਵਿਡ ਟੀਕਾਕਰਨ ਦੇ ਕੈਂਪ ਲਗਾਏ ਜਾਣਗੇ। ਕੋਵੈਕਸੀਨ ਦੀ ਦੂਜੀ ਡੋਜ ਪਟਿਆਲਾ ਸ਼ਹਿਰ ਦੇ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਅਤੇ ਰਾਧਾ ਸੁਆਮੀ ਸਤਸੰਗ ਭਵਨ ਵਿਖੇ ਲਗਾਈ ਜਾਵੇਗੀ।ਅੱਜ ਜਿਲ੍ਹਾ ਟੀਕਾਕਰਣ ਅਫਸਰ ਡਾ. ਵੀਨੂੰ ਗੋਇਲ ਅਤੇ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਵੱਲੋ ਵੀਰ ਜੀ ਕਮਿਉਨਿਟੀ ਸੈਂਟਰ ਜੋੜੀਆਂ ਭੱਟੀਆ ਵਿਖੇ ਲਗਾਏ ਵੈਕਸੀਨੇਸ਼ਨ ਕੈਂਪ ਦਾ ਨਿਰੀਖਣ ਵੀ ਕੀਤਾ।