Patiala covid vaccination schedule 9 June
June 8, 2021 - PatialaPolitics
9 ਜੂਨ ਦਿਨ ਬੁੱਧਵਾਰ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਵੀਰ ਹਕੀਕਤ ਰਾਏ ਸਕੂਲ ਆਈ.ਐਮ.ਏ. ਕੈਂਪ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ, ਸਾਂਝਾ ਸਕੂਲ ਤ੍ਰਿਪੜੀ, ਗੁਰੂਦੁਆਰਾ ਸਾਹਿਬ ਮੌਤੀ ਬਾਗ, ਰਾਧਾਸੁਆਮੀ ਸਤਸੰਗ ਘਰ,ਹੈਡ ਹੈਲਥ ਸੈਟਰ ਇਸਟੀਚਿਊਟ ਥਾਪਰ ਕਾਲਜ,ਡਾ ਖੁਸ਼ਦੇਵਾ ਸਿੰਘ ਕੁਸ਼ਟ ਆਸ਼ਰਮ ਤਫੱਜਲਪੁਰਾ, ਬਲਾਕ ਭਾਦਸੋ ਲਿਲੀ ਫਾਰਮ ਰਾਧਾਸੁਆਮੀ ਸਤਸੰਗ ਘਰ ਨਰਮਾਣਾ,ਨਾਭਾ ਦੇ ਰੋਟਰੀ ਕੱਲਬ ਅਤੇ ਐਮ.ਪੀ.ਡਬਲਿਉ ਸਕੂਲ, ਰਾਜਪੁਰਾ ਦੇ ਰਾਧਾਸੁਆਮੀ ਸਤਸੰਗ ਘਰ,ਬਹਾਵਲਪੁਰ ਭਵਨ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਪਾਤੜਾਂ ਦੇ ਸ਼ਹੀਦ ਭਗਤ ਸਿੰਘ ਕਲੱਬ ਚੁਨਾਗਰਾ ਰੋਡ, ਬਲਾਕ ਕੋਲੀ ਵਿਖੇ ਗਰੂੁਦੁਆਰਾ ਸਾਹਿਬ ਕਕਰਾਲਾ, ਗੱਜੂਮਾਜਰਾ,ਪ੍ਰਾਇਮਰੀ ਸਕੂਲ ਦੌਣ ਕਲਾਂ,ਬਲਾਕ ਦੁੱਧਣ ਸਾਧਾਂ ਗਰੂੁਦੁਆਰਾ ਸਾਹਿਬ ਘੜਾਮ, ਗਰੂੁਦੁਆਰਾ ਸਾਹਿਬ ਬਹਿਲ, ਬਲਾਕ ਕਾਲੋਮਾਜਰਾ ਦੇ ਆਂਗਣਵਾੜੀ ਸੈਂਟਰ ਸਾਮਦੋ ਕੈਂਪ, ਆਂਗਣਵਾੜੀ ਸੈਂਟਰ ਭੋਗਲਾ,ਆਂਗਣਵਾੜੀ ਸੈਂਟਰ ਗੰਢਾ ਖੇੜੀ, ਬਲਾਕ ਸ਼ੁਤਰਾਣਾ ਦੇ ਪਿੰਡ ਨਨਹੇੜਾ ਦੇ ਗੁਰੂਦੁਆਰਾ ਸਾਹਿਬ, ਪਿੰਡ ਬੁਜਰਕ ਦੇ ਗੁਰੂਦੁਆਰਾ ਸਾਹਿਬ, ਪਿੰਡ ਮਤੋਲੀ ਦੇ ਗੁਰੂਦੁਆਰਾ ਸਾਹਿਬ , ਰਾਧਾਸੁਆਮੀ ਸਤਸੰਗ ਘਰ ਪਾਤੜਾਂ, ਬਲਾਕ ਹਰਪਾਲਪੁਰ ਦੇ ਗੁਰੂਦੁਆਰਾ ਸਾਹਿਬ ਅਤੇ ਕਸਬਾ ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਦਿ ਆਦਿ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ, ਜਦ ਕਿ ਸਟੇਟ ਪੂਲ ਦੀ ਵੈਕਸੀਨ ਦੀ ਸਪਲਾਈ ਨਾ ਹੋਣ ਕਾਰਣ 18 ਤੋਂ 44 ਸਾਲ ਵਰਗ ਉਮਰ ਦੇ ਨਾਗਰਿਕਾਂ ਦਾ ਟੀਕਾਕਰਨ ਨਹੀ ਹੋਵੇਗਾ। ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਵਿਖੇ ਕੋਵੈਕਸੀਨ ਦੀ ਦੂਜੀ ਡੋਜ ਲਗਾਈ ਜਾਵੇਗੀ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਜਿਹਨਾਂ ਵਿੱਚ ਨੋਕਰੀ ਪੇਸ਼ਾ ਲੋਕ, ਵਿਦਿਆਰਥੀ, ਟੋਕਿਓ ਓਲੰਪਿਕ ਖੇਡਾ ਵਿੱਚ ਸ਼ਾਮਲ ਹੋਣ ਵਾਲੇ ਖਿਡਾਰੀ ਜੋ ਕਿ ਵਿਦੇਸ਼ ਜਾਣ ਲਈ ਵੀਜੇ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ, ਨੂੰ ਹੁਣ ਕੋਵਿਡ ਟੀਕਾਕਰਨ ਤਹਿਤ ਕੋਵੀਸ਼ੀਲਡ ਵੈਕਸੀਨ ਦੀ ਦੁਜੀ ਡੋਜ ਲਗਵਾਉਣ ਦਾ ਸਮਾਂ 28 ਦਿਨ ਕਰ ਦਿੱਤਾ ਗਿਆ ਹੈ।ਕੋਈ ਵੀ ਅਜਿਹਾ ਵਿਅਕਤੀ ਆਪਣੇ ਪੁਖਤਾ ਸਬੂਤ ਦਿਖਾ ਕੇ 28 ਦਿਨਾਂ ਬਾਦ ਕੋਵੀਸ਼ੀਲਡ ਵੈਕਸੀਨ ਦੀ ਦੂਜੀ ਖੁਰਾਕ ਲਗਵਾ ਸਕਦਾ ਹੈ ਅਤੇ ਵਿਅਕਤੀ ਲਈ ਟੀਕਾ ਲਗਵਾਉਣ ਸਮੇਂ ਆਪਣਾ ਪਾਸਪੋਰਟ ਲਿਆਉਣਾ ਜਰੂਰੀ ਹੋਵੇਗਾ।
Patiala covid vaccination schedule 9 June