Patiala preparing for Covid 3rd wave
June 9, 2021 - PatialaPolitics
ਕੋਵਿਡ ਦੀ ਸੰਭਾਵਤ ਤੀਜੀ ਲਹਿਰ ‘ਚ ਬੱਚਿਆਂ ਨੂੰ ਲਾਗ ਤੋਂ ਬਚਾਉਣ ਤੇ ਸੰਭਾਵਤ ਪੀੜਤਾਂ ਦੇ ਇਲਾਜ ਲਈ ਜ਼ਿਲ੍ਹਾ ਪਟਿਆਲਾ ‘ਚ ਦੋ ਟਾਸਕ ਫੋਰਸ ਟੀਮਾਂ ਤੇ ਮਾਹਰ ਗਰੁੱਪ ਗਠਿਤ
-ਬੱਚਿਆਂ ਨੂੰ ਧਿਆਨ ‘ਚ ਰੱਖਦਿਆਂ ਐਲ-2 ਤੇ ਐਲ-3 ਬੈਡ ਸਮਰੱਥਾ ਵਧਾਈ ਜਾਵੇਗੀ-ਕੁਮਾਰ ਅਮਿਤ
-ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਤਿਆਰੀਆਂ ਤੇ ਡਾਕਟਰਾਂ ਦੀ ਸਿਖਲਾਈ 15 ਦਿਨਾਂ ‘ਚ ਮੁਕੰਮਲ ਕਰਨ ਲਈ ਆਖਿਆ
-ਕੋਵਿਡ ਦੇ ਫੈਲਾਓ ਨੂੰ ਰੋਕਣ ਲਈ ਪ੍ਰਤੀ ਦਿਨ 4500 ਤੋਂ 5000 ਟੈਸਟ ਜਾਰੀ ਰੱਖੇ ਜਾਣ
-ਕੋਵਿਡ ਦੇ ਲੱਛਣ ਆਉਣ ‘ਤੇ ਬੱਚਿਆਂ ਦੀ ਸੰਭਾਲ ਲਈ ਮਾਪਿਆਂ ਨੂੰ ਜਾਗਰੂਕ ਕਰਨ ‘ਤੇ ਜ਼ੋਰ
-ਭਵਿੱਖੀ ਲੋੜਾਂ ਦੇ ਮੱਦੇਨਜ਼ਰ ਆਕਸੀਜਨ ਦੀ ਮੰਗ ‘ਤੇ ਤਿੱਖੀ ਨਜ਼ਰ ਰੱਖੀ ਜਾਵੇ
ਪਟਿਆਲ, 9 ਜੂਨ:
ਕੋਵਿਡ ਦੀ ਸੰਭਾਵਤ ਤੀਜੀ ਲਹਿਰ ਦੌਰਾਨ ਬੱਚਿਆਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗਣ ਦੇ ਲਾਏ ਜਾ ਰਹੇ ਅਨੁਮਾਨਾਂ ਦੇ ਚੱਲਦਿਆਂ ਜ਼ਿਲ੍ਹਾ ਪਟਿਆਲਾ ‘ਚ ਦੋ ਟਾਸਕ ਫੋਰਸ ਟੀਮਾਂ ਅਤੇ ਇੱਕ ਮਾਹਰਾਂ ਦਾ ਗਰੁੱਪ ਗਠਿਤ ਕੀਤਾ ਗਿਆ ਹੈ। ਕੋਵਿਡ ਦੀ ਤੀਜੀ ਲਹਿਰ ਸਬੰਧੀਂ ਜ਼ਿਲ੍ਹੇ ‘ਚ ਤਿਆਰੀਆਂ ਬਾਬਤ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਮੌਕੇ ਸ੍ਰੀ ਕੁਮਾਰ ਅਮਿਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਕੋਵਿਡ ਦੀ ਦੂਜੀ ਲਹਿਰ ਤੋਂ ਕਾਫ਼ੀ ਕੁਝ ਸਿੱਖਿਆ ਹੈ ਅਤੇ ਹੁਣ ਇਸ ਤਜਰੁਬੇ ਦੇ ਅਧਾਰ ‘ਤੇ ਤੀਜੀ ਲਹਿਰ ਨਾਲ ਨਜਿੱਠਣ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਅਤੇ ਪੀਡੀਆਟ੍ਰਿਕ ਟਾਸਕ ਫੋਰਸ ਦੇ ਗਠਨ ਤੋ ਇਲਾਵਾ ਬੱਚਿਆਂ ਦੇ ਇਲਾਜ ਦੇ ਮਾਹਰ ਡਾਕਟਰਾਂ ਦਾ ਇੱਕ ਗਰੁੱਪ ਵੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਸਾਰੇ ਪ੍ਰਬੰਧਾਂ ਅਤੇ ਗਤੀਵਿਧੀਆਂ ‘ਤੇ ਨਿਗਰਾਨੀ ਰੱਖੇਗੀ ਜਦੋਂਕਿ ਪੀਡੀਆਟ੍ਰਿਕ ਟਾਸਕ ਫੋਰਸ ਬੱਚਿਆਂ ‘ਚ ਕੋਵਿਡ-19 ਦੇ ਲੱਛਣ ਆਉਣ ‘ਤੇ ਤੁਰੰਤ ਹਰਕਤ ‘ਚ ਆਵੇਗੀ। ਡਾਕਟਰਾਂ ਦੇ ਇਸ ਮਾਹਰ ਟੀਮ ‘ਚ ਸੀਨੀਅਰ ਡਾਕਟਰ ਵੱਲੋਂ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਮਦਦ ਕਰਦਿਆਂ ਪ੍ਰਭਾਵਤ ਬੱਚਿਆਂ ਦੇ ਇਲਾਜ ਲਈ ਤਕਨੀਕੀ ਗਿਆਨ ਤੇ ਹੋਰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਇਸ ਤੋਂ ਇਲਾਵਾ ਤੀਜੀ ਲਹਿਰ ਦੇ ਮੱਦੇਨਜ਼ਰ ਲੈਵਲ-2 ਅਤੇ ਲੈਵਲ-3 ਬੈਡਾਂ ਦੀ ਸਮਰੱਥਾ 15 ਫ਼ੀਸਦੀ ਵਧਾਏ ਜਾਣ ‘ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹਾ ਕਰਦਿਆਂ ਬੱਚਿਆਂ ਦੀਆਂ ਇਲਾਜ ਲੋੜਾਂ ਨੂੰ ਖਾਸ ਧਿਆਨ ‘ਚ ਰੱਖਿਆ ਜਾਵੇ। ਉਨ੍ਹਾਂ ਸਿਹਤ ਵਿਭਾਗ ਨੂੰ ਕਿਹਾ ਕਿ ਸਾਰਾ ਮੈਡੀਕਲ ਬੁਨਿਆਦੀ ਢਾਂਚਾ ਬੱਚਿਆਂ ਦੇ ਇਲਾਜ ਦੇ ਮੱਦੇਨਜ਼ਰ ਤਿਆਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਸੰਭਾਵੀ ਤੀਜੀ ਲਹਿਰ ‘ਚ ਕੋਵਿਡ ਮਾਮਲਿਆਂ ‘ਚ ਅਚਾਨਕ ਵਾਧਾ ਹੋਣ ਨੂੰ ਮੁੱਖ ਰੱਖਦਿਆਂ ਉਸੇ ਹਿਸਾਬ ਨਾਲ ਤਿਆਰੀ ਕੀਤੀ ਜਾਵੇ। ਉਨ੍ਹਾਂ ਨੇ ਪੀਡੀਆਟ੍ਰਿਕ ਮਾਹਰ ਕਮੇਟੀ ਨੂੰ ਹਦਾਇਤ ਕੀਤੀ ਕਿ ਸਰਕਾਰੀ ਤੇ ਨਿਜੀ ਹਸਪਤਾਲਾਂ ਦਾ ਦੌਰਾ ਕਰਕੇ ਬੱਚਿਆਂ ਦੇ ਇਲਾਜ ਲਈ ਉਥੇ ਮੌਜੂਦ ਸਾਜੋ-ਸਮਾਨ ਦਾ ਜਾਇਜ਼ਾ ਲਿਆ ਜਾਵੇ।
ਡਾਕਟਰਾਂ, ਏ.ਐਨ.ਐਮਜ ਅਤੇ ਆਂਗਣਵਾੜੀ ਵਰਕਰਾਂ ਲਈ ਸਿਖਲਾਈ ਵਾਸਤੇ 15 ਦਿਨਾਂ ਦਾ ਸਮਾਂ ਮਿਥਦਿਆਂ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਰਾਜ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਲੋੜੀਂਦੀ ਸਿਖਲਾਈ ਤੇ ਨਿਰਧਾਰਤ ਕੰਮ ਕਰਨ ਦੇ ਢੰਗ ਤਰੀਕਿਆਂ ਬਾਰੇ ਸਿਖਲਾਈ ਮੁਹੱਈਆ ਕਰਵਾਈ ਜਾਵੇ।
ਇਸ ਤੋਂ ਬਿਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਹਦਾਇਤ ਕਰਦਿਆਂ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਆਉਂਦੇ ਦਿਨਾਂ ‘ਚ ਸਿੱਖਿਆ ਸੰਸਥਾਵਾਂ ਤੇ ਸਕੂਲ ਆਦਿ ਖੁੱਲ੍ਹਣ ਦੀ ਸੂਰਤ ‘ਚ ਬੱਚਿਆਂ ਨੂੰ ਕੋਵਿਡ ਦੀ ਲਾਗ ਤੋਂ ਬਚਾਉਣਾ ਸਾਡੇ ਲਈ ਇਹ ਵੱਡੀ ਚੁਣੌਤੀ ਹੋਵੇਗੀ। ਇਸ ਲਈ ਸਾਨੂੰ ਬੱਚਿਆਂ ਦੇ ਮਾਪਿਆਂ ਦੇ ਵਾਰਸਾਂ ਨੂੰ ਸੁਚੇਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਜਾਗਰੂਕ ਕਰਨਾ ਪਵੇਗਾ ਤਾਂ ਕਿ ਉਹ ਆਪਣੇ ਬੱਚਿਆਂ ‘ਚ ਕੋਵਿਡ ਦੇ ਕਿਸੇ ਵੀ ਤਰ੍ਹਾਂ ਦੇ ਲੱਛਣ ਆਉਣ ਬਾਰੇ ਨੇੜਲੇ ਸਿਹਤ ਕੇਂਦਰ ਨੂੰ ਸੂਚਿਤ ਕਰ ਸਕਣ।
ਕੋਵਿਡ ਦੀ ਲਾਗ ਦੇ ਫੈਲਾਉ ਨੂੰ ਰੋਕਣ ਲਈ ਟੈਸਟਾਂ ਨੂੰ ਮਹੱਤਵਪੂਰਨ ਦੱਸਿਦਿਆਂ ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਾਨੂੰ ਕੋਵਿਡ ਦੇ ਸੈਂਪਲ ਲੈਣ ਦੀ ਗਿਣਤੀ 4500 ਤੋਂ 5000 ਤੱਕ ਜਾਰੀ ਰੱਖਣੀ ਹੋਵੇਗੀ, ਜਿਸ ਨਾਲ ਪੀੜਤਾਂ ਦਾ ਸਮੇਂ ਸਿਰ ਪਤਾ ਲੱਗਣ ‘ਤੇ ਸਮੇਂ ਸਿਰ ਇਲਾਜ ਕੀਤਾ ਜਾ ਸਕੇਗਾ। ਦੂਜੀ ਲਹਿਰ ਮੌਕੇ ਰੈਮੀਡਿਸਿਵਰ ਤੇ ਐਂਮਫੋਟ੍ਰੀਸਿਨ ਦਵਾਈਆਂ ਦੀ ਕਮੀ ਦਾ ਵਿਸ਼ੇਸ਼ ਤੌਰ ‘ਤੇ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਰਾਜ ਸਰਕਾਰ ਵੱਲੋਂ ਜਾਰੀ ਇਲਾਜ ਪ੍ਰੋਟੋਕਾਲ ਮੁਤਾਬਕ ਇਨ੍ਹਾਂ ਦਵਾਈਆਂ ਤੋਂ ਇਲਾਵਾ ਲੋੜੀਂਦੀਆਂ ਹੋਰ ਮੁਢਲੀਆਂ ਦਵਾਈਆਂ ਤੇ ਟੀਕਿਆਂ ਦਾ ਅਗੇਤਾ ਪ੍ਰਬੰਧ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਇਹ ਵੀ ਹਦਾਇਤ ਕੀਤੀ ਕਿ ਭਵਿੱਖੀ ਲੋੜਾਂ ਦੇ ਮੱਦੇਨਜ਼ਰ ਆਕਸੀਜਨ ਦੀ ਮੰਗ ‘ਤੇ ਤਿੱਖੀ ਨਜ਼ਰ ਰੱਖੀ ਜਾਵੇ ਤਾਂ ਕਿ ਇਸ ਨੂੰ ਵਿਅਰਥ ਜਾਣ ਤੋਂ ਬਚਾਇਆ ਜਾ ਸਕੇ। ਇਸੇ ਤਰ੍ਹਾਂ ਨਿਜੀ ਹਸਪਤਾਲਾਂ ਦੁਆਰਾ ਵੀ ਕੋਵਿਡ ਮਰੀਜਾਂ ਦੇ ਇਲਾਜ ਮੌਕੇ ਰਾਜ ਸਰਕਾਰ ਵੱਲੋਂ ਨਿਰਧਾਰਤ ਕੀਤੇ ਮਾਪਦੰਡਾਂ ਨੂੰ ਸਖਤੀ ਨਾਲ ਪਾਲਣਾ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਸਿਹਤ ਵਿਭਾਗ ਨੂੰ ਲੋੜੀਂਦੀਆਂ ਹਦਾਇਤਾਂ ਤੇ ਕਰਨ ਯੋਗ ਕੰਮਾਂ ਤੋਂ ਵਿਸਥਾਰ ‘ਚ ਜਾਣੂ ਕਰਵਾਇਆ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਜ਼ਿਲ੍ਹੇ ‘ਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੋਵਿਡ ਦੀ ਸੰਭਾਵਤ ਤੀਜੀ ਲਹਿਰ ਅਤੇ ਬੱਚਿਆਂ ਨੂੰ ਲਾਗ ਦੇ ਸੰਭਾਵਤ ਖ਼ਤਰੇ ਨਾਲ ਨਜਿੱਠਣ ਲਈ ਲੋੜੀਂਦੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕੀਤੀਆਂ ਜਾਣਗੀਆਂ।
AMID COVID 3RD WAVE CONCERNS FOR KIDS, DISTRICT PATIALA SETS UP TWO TASK FORCES AND ONE EXPERT GROUP
*BED CAPACITY TO BE ENHANCED IN L-2 AND L-3 WITH SPECIAL FOCUS ON CHILDREN
*DC KUMAR AMIT ASKS FOR COMPLETION OF PREPAREDNESS, TRAINING OF DOCTORS BY NEXT 15 DAYS
*DIRECTS TO CONTINUE THE PACE OF TESTING 4500 TO 5000 DAILY TO KEEP TAB ON SPREAD IN DISTRICT
*STRESSED ON NEED OF SENSITISING PARENTS TO TAKE CARE OF THEIR WARDS IN CASE OF SYMPTOMS
*STRICT VIGIL TO BE MAINTAINED ON DEMAND OF OXYGEN KEEPING IN VIEW FUTURE NEED
PATIALA, JUNE 20:
Amid projections and concerns of a possible third wave of Covid and its impact on children, District Patiala has set up two task forces besides an expert group. Divulging the details after taking stock of all the preparedness related to possible third wave of Covid, Deputy Commissioner Kumar Amit said that we have learnt a lot from the second wave and to overcome the issues cropped up during the second wave, we have to take utmost care for gearing up for the possible third wave. He said that the district has formed a District Level Task force and a Pediatric Task Force besides a Pediatric Expert Group of doctors.
“The District Level Task Force will monitor the overall arrangements and activities while the Pedatrict Task Force to ensure preparation for Covid-19 cases in Children and will take immediate action as the cases come to fore. The Pediatric Expert Group comprised of senior doctors will provide technical inputs on treatment of children affected by Covid-19 and will assist and guide the District Level Task Force,” he added.
Stressing on the need of enhancing existing L-2, L-3 bed capacity by minimum 15 percent for the third wave, the deputy commissioner said that special attention would be given to the children in this enhanced capacity. He asked the health officials to keep the entire medical infrastructure in place keeping in view the pediatric need. He said that we should gear up for implementing a surge plan, in case of sudden increase in Covid infections, in case of possible third wave. He directed the Pediatric Expert Committee to visit the government and private hospitals of the district for mapping the required infrastructure.
Setting a time frame of 15 days for training and other preparation, for doctors, ANMs and Anaganwari Workers, he said that we should complete all the basics till the framing of SOPs by the state. Addressing categorically to DEO, DPO and DSSO, Mr Kumar Amit said that in case of opening of educational institutions in coming days, there may be a big challenge to save the students from the infection by adding that we would have to sensitise the parents also to keep close tab on their wards and report the nearby health person or facility, in case of appearing on any symptom of Covid.
Underlining the importance of testing and keeping the pace of sampling at 4500 to 5000 daily, Mr Kumar Amit further said that this would be helpful to detect the infection cases and contain the particular areas in advance to curb the spread.
Citing the example of shortage of required medicines such as Remdesivir and Amphotericin during the second wave, he said that this time as soon as we got the protocols from the state regarding treatment, we should have the stock of requisite drugs in our district besides basic medicines.
The Deputy Commissioner directed to keep strict vigil on demand of medical oxygen, keeping in view future need and said that a strict audit of oxygen use would be ensured to stop wastage, if any. Similarly, private hospitals would also be sounded on alert, in case of third wave and government capping on Covid treatment should be followed strictly, he added.
The district officials who were part of the meeting, included ADC (D) Dr. Preeti Yadav, ADC (G) Pooja Sayal Grewal, Civil Surgeon Dr Satinder Singh, District Immunisation Officer Dr Veenu Goyal, District Epidemiologist Dr Sumeet Singh, DMC Dr Sajila Khan, Assistant Commissioner (UT) Ms Chandra Jyoti, Extra Assistant Commissioners (UT) Ms Jasleen Bhullar and Jagnoor Singh Grewal.