SAD to release 2022 Poll manifesto by November
June 11, 2021 - PatialaPolitics
ਸ਼੍ਰੋਮਣੀ ਅਕਾਲੀ ਦਲ ਨਵੰਬਰ 2021 ਤੋਂ ਪਹਿਲਾਂ 2022 ਦੀਆਂ ਚੋਣਾਂ ਲਈ ਚੋਣ ਮੈਨੀਫੈਸਟੋ ਪੇਸ਼ ਕਰੇਗਾ ਅਤੇ ਜੁਲਾਈ ਦੇ ਅੰਤ ਤੱਕ ਮੁਲਾਜ਼ਮ ਫਰੰਟ ਦੀਆਂ ਵੱਖ-ਵੱਖ ਜ਼ਿਲ੍ਹਾ ਜਥੇਬੰਦੀਆਂ ਦਾ ਐਲਾਨ ਕਰੇਗਾ। ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਵਿੱਚ ਸਿਰਫ਼ ਸਰਕਾਰੀ ਮੁਲਾਜ਼ਮਾਂ ਦੀਆਂ ਉਹ ਮੰਗਾਂ ਹੀ ਸ਼ਾਮਲ ਕੀਤੀਆਂ ਜਾਣਗੀਆਂ, ਜੋ ਪੂਰੀਆਂ ਕੀਤੀਆਂ ਜਾ ਸਕਦੀਆਂ ਹੋਣਗੀਆਂ ਨਾ ਕਿ ਕਾਂਗਰਸ ਪਾਰਟੀ ਵਾਂਗ ਵੱਡੇ ਵੱਡੇ ਦਾਅਵੇ ਤੇ ਝੂਠੇ ਵਾਅਦੇ ਕੀਤੇ ਜਾਣਗੇ, ਜਿਵੇਂ ਕਿ ਕਾਂਗਰਸ ਨੇ ਕੀਤਾ ਸੀ, ਪਰ ਅਸਲ ‘ਚ ਲੋਕਾਂ ਲਈ ਕੀਤਾ ਕੁਝ ਵੀ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਮੁਲਾਜ਼ਮ ਪੱਖੀ ਸਰਕਾਰ ਦਾ ਸਾਥ ਦੇਣ । ਉਨ੍ਹਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਇੱਕ ਵਾਰ ਜਦੋਂ ਸ਼੍ਰੋਮਣੀ ਅਕਾਲੀ ਦਲ 2022 ਵਿੱਚ ਮੁੜ ਅਕਾਲੀ ਸਰਕਾਰ ਬਣਾਵੇਗਾ, ਤਾਂ ਇਹ ਤਨਖ਼ਾਹ ਕਮਿਸ਼ਨ ਦੀ ਤਾਜ਼ਾ ਰਿਪੋਰਟ ਨੂੰ ਲਾਗੂ ਕਰੇਗਾ, ਜਿਵੇਂ ਕਿ ਇਸ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਕੀਤਾ ਸੀ।
SAD will furnish Election Manifesto for 2022 polls before Nov 2021 & will announce dist org of Mulazam Front by July end. SAD chief S. Sukhbir Singh Badal said manifesto will include only those demands of govt employees that the party assures to fulfill, unlike Congress that made tall claims to bag power but did nothing. The SAD chief also urged employees to side with a pro employee govt. He also assured that once SAD forms govt in 2022, it will implement latest Pay Commission report as it did during its last term.