Covid and vaccination report of Patiala June 13

June 13, 2021 - PatialaPolitics

ਇੱਕ ਦਿਨ ਵਿੱਚ 7272 ਨਾਗਰਿਕਾਂ ਨੇ ਲਗਵਾਈ ਕੋਵਿਡ ਵੈਕਸੀਨ

14 ਜੂਨ ਨੂੰ 18 ਤੋਂ 44 ਸਾਲ ਅਤੇ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਹੋਵੇਗਾ ਕੋਵਿਡ ਟੀਕਾਕਰਣ।

95 ਪ੍ਰਤੀਸ਼ਤ ਤੋਂ ਜਿਆਦਾ ਕੋਵਿਡ ਪੋਜਟਿਵ ਮਰੀਜ ਕੋਵਿਡ ਤੋਂ ਹੋਏ ਠੀਕ।

64 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ: ਸਿਵਲ ਸਰਜਨ

ਪਟਿਆਲਾ 13 ਜੂਨ ( ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਐਤਵਾਰ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਵੀ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਆਮ ਵਾਂਗ ਜਾਰੀ ਰਿਹਾ ਅਤੇ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਤਹਿਤ 7272 ਨਾਗਰਿਕਾਂ ਨੇ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ।ਜਿਹਨਾਂ ਵਿੱਚ 45 ਸਾਲ ਤੋਂ ਵੱਧ ਉਮਰ ਦੇ 643 ਅਤੇ 18 ਤੋਂ 44 ਸਾਲ ਦੇ 6629 ਨਾਗਰਿਕ ਸ਼ਾਮਲ ਹਨ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 3,80,253 ਹੋ ਗਿਆ ਹੈ।ਸਿਵਲ ਸਰਜਨ ਡਾ.ਸਤਿੰਦਰ ਸਿੰਘ ਨੇ ਕਿਹਾ ਕੱਲ ਮਿਤੀ 14 ਜੂਨ ਦੇ ਕੋਵਿਡ ਟੀਕਾਕਰਨ ਕਂੈਂਪਾ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਕੱਲ ਮਿਤੀ 14 ਜੂਨ ਦਿਨ ਸੋਮਵਾਰ ਨੂੰ ਕੇਂਦਰੀ ਪੁਲ ਤਹਿਤ ਪ੍ਰਾਪਤ ਕੋਵੀਸ਼ੀਲਡ ਵੈਕਸੀਨ ਨਾਲ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ,ਰਾਧਾਸੁਆਮੀ ਸਤਸੰਗ ਭਵਨ ਸੂਲਰ, ਨਾਭਾ ਦੇ ਐਮ.ਪੀ.ਡਬਲਿਉ ਸਕੂਲ, ਰਾਜਪੁਰਾ ਦੇ ਰਾਧਾਸੁਆਮੀ ਸਤਸੰਗ ਭਵਨ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲਾਕ ਹਰਪਾਲਪੁਰ ਦੇ ਪਿੰਡ ਹਰਪਾਲਪੁਰ ਦੇ ਗੁਰੂੁਦੁਆਰਾ ਸਾਹਿਬ, ਬਲਾਕ ਕਾਲੋਮਾਜਰਾ ਦੇ ਪਿੰਡ ਖੇੜਾ ਮਾਣਕਪੁਰ ਦੇ ਰਾਧਾਸੁਆਮੀ ਸਤਸੰਗ ਘਰ, ਐਲਾਇੰਸ ਮੈਟਾਲਿੰਕ, ਬਲਾਕ ਕੌਲੀ ਦੇ ਪਿੰਡ ਬਾਰਨ,ਰੌਣੀ ਅਤੇ ਲੰਗ ਦੇ ਰਾਧਾਸੁੁਆਮੀ ਸਤਸੰਗ ਘਰ,ਬਲਾਕ ਭਾਦਸੋਂ ਦੇ ਪਿੰਡ ਭਾਦਸੌਂ ਦੇ ਰਾਧਾਸੁਆਮੀ ਸਤਸੰਗ ਘਰ, ਬਲਾਕ ਦੁਧਨਸਾਧਾ ਦੇ ਕਸਬਾ ਸਨੌਰ ਅਤੇ ਦੇਵੀਗੜ ਦੇ ਰਾਧਾਸੁਆਮੀ ਘਰ, ਬਲਾਕ ਸ਼ੁਤਰਾਣਾ ਦੇ ਅਧੀਨ ਪਿੰਡ ਕੁਲਾਰਾਂ ਦੇ ਰਾਧਾਸੁਆਮੀ ਘਰ ਅਤੇ ਪਾਤੜਾਂ ਦੇ ਗੁਰੂਦੁਆਰਾ ਸਾਹਿਬ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ, ਜਦ ਕਿ ਸਟੇਟ ਪੂਲ ਤਹਿਤ ਪ੍ਰਾਪਤ ਕੋਵੀਸ਼ੀਲਡ ਵੈਕਸੀਨ ਨਾਲ ਸਰਕਾਰ ਦੀਆਂ ਹਦਾਇਤਾਂ ਅਨੁਸਾਰ 18 ਤੋਂ 44 ਸਾਲ ਤੱਕ ਦੇ ਨਾਗਰਿਕਾਂ ਦਾ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਨਾਭਾ ਦੇ ਐਮ.ਪੀ.ਡਬਲਿਉ ਸਕੂਲ, ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲਾਕ ਦੁਧਨਸਾਧਾ ਦੇ ਕਸਬਾ ਸਨੌਰ ਦੇ ਮਾੜੀ ਮੰਦਰ ਅਤੇ ਓਮ ਸ਼ਾਂਤੀ ਭਵਨ, ਪਿੰਡ ਦੇਵੀਗੜ ਦੇ ਸਰਕਾਰੀ ਰੈਸਟ ਹਾਉਸ ਵਿਖੇ ਟੀਕਾਕਰਨ ਕੀਤਾ ਜਾਵੇਗਾ।ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਵਿਖੇ ਕੋਵੈਕਸੀਨ ਦੀ ਦੂਜੀ ਡੋਜ ਲਗਾਈ ਜਾਵੇਗੀ।ਡਾ.ਵੀਨੂੰ ਗੋਇਲ ਨੇਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁਣ ਜਿਹਨਾਂ ਦੀ ਕੋਵੀਸ਼ੀਲਡ ਵੈਕਸੀਨ ਦੇ ਪਹਿਲੇ ਟੀਕੇ ਨੁੰ ਲੱਗੇ 84 ਦਿਨ ਪੂਰੇ ਹੋ ਗਏ ਹਨ, ਉਹ ਹੁਣ ਵੈਕਸੀਨ ਦੀ ਦੁਜੀ ਡੋਜ ਲਗਵਾ ਸਕਦੇ ਹਨ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਟੀਕਾਕਰਣ ਕਰਵਾ ਕੇ ਬਿਮਾਰੀ ਦੇ ਖਾਤਮੇ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਦੇਣ।

ਅੱਜ ਜਿਲੇ ਵਿੱਚ 64 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ।ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3098 ਦੇ ਕਰੀਬ ਰਿਪੋਰਟਾਂ ਵਿਚੋਂ 64 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲ੍ਹੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 48010 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 116 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 45901 ਹੋ ਗਈ ਹੈ। ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 801 ਹੈ।ਜਿਲੇ੍ਹ ਵਿੱਚ 05 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1308 ਹੋ ਗਈ ਹੈ।

ਪੋਜਟਿਵ ਆਏ ਕੇਸਾਂ ਬਾਰੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ 64 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 32, ਸਮਾਣਾ ਤੋਂ 04, ਰਾਜਪੁਰਾ ਤੋਂ 02, ਬਲਾਕ ਭਾਦਸਂੋ ਤੋਂ 02, ਬਲਾਕ ਕੌਲੀ ਤੋਂ 02, ਬਲਾਕ ਕਾਲੌਮਾਜਰਾ ਤੋਂ 10, ਬਲਾਕ ਹਰਪਾਲਪੁਰ ਤੋਂ 01, ਬਲਾਕ ਸ਼ੁਤਰਾਣਾ ਤੋਂ 07 ਅਤੇ ਬਲਾਕ ਦੁਧਣਸਾਧਾਂ ਤੋਂ 04 ਕੋਵਿਡ ਕੇਸ ਰਿਪੋਰਟ ਹੋਏ ਹਨ।ਇਹਨਾਂ ਕੇਸਾਂ ਵਿੱਚੋਂ 15 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 49 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਕੰਟੈਨਮੈਂਟ ਏਰੀਏ ਵਿਚਂੋ ਕੰਨਟੈਕਟ ਟੇਰਸਿੰਗ ਦੋਰਾਣ ਅਜੇ ਵੀ ਕੇਸ ਮਿਲਣੇ ਜਾਰੀ ਹਨ।ਪਿੰਡ ਕੰਨਸੁਆ ਵਿਖੇ ਲੱਗੀ ਕੰਨਟੈਨਮੈਂਟ ਵਿੱਚ ਕੰਟੈਕਟ ਟਰੇਸਿੰਗ ਦੋਰਾਣ 15 ਹੋਰ ਨਵੇਂ ਪੋਜਟਿਵ ਕੇਸ ਪਾਏ ਗਏ ਹਨ ਜਿਸ ਨਾਲ ਇਸ ਏਰੀਏ ਵਿੱਚ ਕੁੱਲ ਕੇਸਾਂ ਦੀ ਗਿਣਤੀ 26 ਹੋ ਗਈ ਹੈ।ਇਸੇ ਤਰਾਂ ਸੁਖਦਾਸਪੁਰਾ ਮੁੱਹਲੇ ਵਿੱਚ ਵੀ ਮਾਈਕਰੋਕੰਟੈਨਮੈਂਟ ਏਰੀਏ ਵਿੱਚ ਕੰਨਟੈਕ ਟਰੇਸਿੰਗ ਦੋਰਾਣ ਤਿੰਨ ਹੋਰ ਨਵੇਂ ਕੇਸ ਸਾਹਮਣੇ ਆਏ ਹਨ।ਇਸ ਲਈ ਉਹਨਾਂ ਲੋਕਾਂ ਨੁੰ ਮੂੜ ਅਪੀਲ ਕੀਤੀ ਕਿ ਉਹ ਜਿਲ੍ਹੇ ਵਿੱਚ ਘੱਟ ਰਹੇ ਕੋਵਿਡ ਪੋਜਟਿਵ ਕੇਸਾਂ ਨੁੰ ਹਲਕੇ ਵਿੱਚ ਨਾ ਲੇ ਕੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਜਿਵੇਂ ਮਾਸਕ ਪਾ ਕੇ ਰੱਖਣਾ,ਭੀੜ ਵਾਲੀਆਂ ਥਾਂਵਾ ਤੇਂ ਨਾ ਜਾਣਾ, ਹੱਥਾਂ ਨੁੰ ਵਾਰ ਵਾਰ ਸਾਬਣ ਪਾਣੀ ਨਾਲ ਧੋਣਾ ਜਾਂ ਸੇਨੇਟਾਈਜ ਕਰਨਾ ਯਕੀਨੀ ਬਣਾਉਣ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2503 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 7,12,216 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48010 ਕੋਵਿਡ ਪੋਜਟਿਵ, 6,63,271 ਨੈਗੇਟਿਵ ਅਤੇ ਲਗਭਗ 935 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ