Patiala Covid Vaccination Schedule 16 June
June 15, 2021 - PatialaPolitics
16 ਜੂਨ ਦਿਨ ਬੁੱਧਵਾਰ ਨੂੰ ਕੇਂਦਰੀ ਪੁਲ ਤਹਿਤ ਪ੍ਰਾਪਤ ਕੋਵੀਸ਼ੀਲਡ ਵੈਕਸੀਨ ਨਾਲ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ,ਗੁਰੂਦੁਆਰਾ ਸਾਹਿਬ ਮੋਤੀ ਬਾਗ, ਰਾਧਾ ਸੁਆਮੀ ਸਤਸੰਗ ਘਰ ਪਟਿਆਲਾ, ਨਾਭਾ ਦੇ ਐਮ.ਪੀ.ਡਬਲਿਉ ਸਕੂਲ, ਰਾਜਪੁਰਾ ਦੇ ਬਹਾਵਲਪੁਰ ਭਵਨ, , ਰਾਧਾ ਸੁਆਮੀ ਸਤਸੰਗ ਘਰ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲਾਕ ਹਰਪਾਲਪੁਰ ਦੇ ਪਿੰਡ ਹਰਪਾਲਪੁਰ ਦੇ ਗੁਰੂੁਦੁਆਰਾ ਸਾਹਿਬ, ਬਲਾਕ ਕਾਲੋਮਾਜਰਾ ਦੇ ਪਿੰਡ ਕਾਲੋਮਾਜਰਾ ਦੇ ਸਰਕਾਰੀ ਸਕੂਲ, ਬਲਾਕ ਕੌਲੀ ਦੇ ਪਿੰਡ ਕੌਲੀ ਦੇ ਗੁਰੂੁਦੁਆਰਾ ਸਾਹਿਬ, ਭਾਦਸੋਂ ਦੇ ਹਰੀਹਰ ਮੰਦਿਰ ਅਤੇ ਰਾਧਾ ਸੁਆਮੀ ਸਤਸੰਗ ਘਰ, ਬਲਾਕ ਦੁਧਨਸਾਧਾ ਦੇ ਕਸਬਾ ਸਨੌਰ ਦੇ ਮਾੜੀ ਮੰਦਰ ਅਤੇ ਦੇਵੀਗੜ ਦੇ ਰਵੀਦਾਸ ਧਰਮਸ਼ਾਲਾ,
Join #PatialaHelpline & #PatialaPolitics for latest updates ?
ਸ਼ੁਤਰਾਣਾ ਦੇ ਗੁਰੂੁਦੁਆਰਾ ਸਾਹਿਬ ਅਤੇ ਪਾਤੜਾਂ ਦੇ ਗੁਰੂਦੁਆਰਾ ਸਾਹਿਬ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ, ਜਦ ਕਿ ਕੋਵੈਕਸੀਨ ਦੀ ਦੂਜੀ ਡੋਜ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਪਟਿਆਲਾ ਵਿਖੇ ਲਗਾਈ ਜਾਵੇਗੀ।
ਉਪਰੋਕਤ ਤੋਂ ਇਲਾਵਾ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਸਲੱਮ ਏਰੀਏ ਵਿਚ ਕੋਵੈਕਸੀਨ ਦੇ ਸਪੈਸ਼ਿਲ ਕੈਂਪ ਲਗਾਏ ਜਾ ਰਹੇ ਹਨ , ਜਿਨ੍ਹਾਂ ਵਿਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਟੀਕਾਕਰਨ ਕੀਤਾ ਜਾਵੇਗਾ। ਇਹ ਕੈਂਪ ਪਟਿਆਲਾ ਦੇ ਸਲੱਮ ਏਰੀਏ ਦੇ ਗੁਰੂੁਦੁਆਰਾ ਸਾਹਿਬ ਤਫਜੱਲਪੁਰਾ,ਇੰਦਰਾ ਕਲੋਨੀ,ਭੀਮ ਕਲੋਨੀ,ਸੰਜੇ ਕਲੋਨੀ ,ਰੋੜੀ ਕੁੱਟ ਕਲੋਨੀ,ਬਾਜੀਗਰ ਬਸਤੀ ਨਾਭਾ ਰੋਡ,ਬਾਬਾ ਜੀਵਨ ਸਿੰਘ ਬਸਤੀ,ਰੰਗੇ ਸਾਹ ਕਲੋਨੀ ਸਨੋਰ ਰੋਡ ਵਿਖੇ ਲਗਾਏ ਜਾਣਗੇ ।ਉਹਨਾ ਕਿਹਾ ਕਿ ਹੁਣ ਸਰਕਾਰ ਦੀਆ ਹਦਾਇਤਾਂ ਅਨੁਸਾਰ ਹਾਈ ਰਿਸਕ ਪ੍ਰੋਫੈਸ਼ਨਲ ਗੱਰੁਪ, ਕਾਰਖਾਨਿਆ ਵਿੱਚ ਕੰਮ ਕਰਦੇ ਕਾਮੇ, ਦੁਕਾਨਦਾਰ,ਜਿਮ ਦੇ ਮਾਲਕ ਅਤੇ ਸਟਾਫ, ਰੇਹੜੀ ਵਾਲੇ,ਸਟਰੀਟ ਵੈਂਡਰ, ਐਲ.ਪੀ.ਜੀ ਗੈਸ ਦੀ ਡਲੀਵਰੀ ਅਤੇ ਵੰਡ ਕਰਦੇ ਸਟਾਫ, ਬੱਸ ਡਰਾਵਈਵਰ, ਕਨਡੰਕਟਰ, ਆਟੋ /ਰਿਕਸ਼ਾ ਡਰਾਈਵਰ,ਪੰਚਾਇਤੀ ਰਾਜ ਸੰਸਥਾਂਵਾ ਦੇ ਨੁਮਾਇੰਦੇ ਆਦਿ ਸ਼੍ਰੇਣੀਆ ਦੇ ਨਾਗਰਿਕ ਪਹਿਲ ਦੇ ਅਧਾਰ ਤੇਂ ਕੋਵਿਡ ਟੀਕਾਕਰਨ ਕਰਵਾਉਣ।