Covid and vaccination report of Patiala June 22
June 22, 2021 - PatialaPolitics
4093 ਨਾਗਰਿਕਾਂ ਨੇ ਲਗਵਾਈ ਕੋਵਿਡ ਵੈਕਸੀਨ।
18 ਸਾਲ ਦੀ ਉਮਰ ਤੋਂ ਉਪਰ ਦੇ ਸਾਰੇ ਨਾਗਰਿਕਾਂ ਦਾ ਹੋਵੇਗਾ ਕੋਵਿਡ ਟੀਕਾਕਰਨ
24 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ : ਸਿਵਲ ਸਰਜਨ
ਪਟਿਆਲਾ ,22 ਜੂਨ ( ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਤਹਿਤ 4093 ਨਾਗਰਿਕਾਂ ਨੇ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਜਿਹਨਾਂ ਵਿੱਚ 45 ਸਾਲ ਤੋਂ ਵੱਧ ਉਮਰ ਦੇ 1983 ਅਤੇ 18 ਤੋਂ 44 ਸਾਲ ਦੇ 2110 ਨਾਗਰਿਕ ਸ਼ਾਮਲ ਹਨ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 4,16,010 ਹੋ ਗਿਆ ਹੈ।
ਸਿਵਲ ਸਰਜਨ ਡਾ.ਸਤਿੰਦਰ ਸਿੰਘ ਨੇ ਕੱਲ ਮਿਤੀ 23 ਜੂਨ ਦੇ ਕੋਵਿਡ ਟੀਕਾਕਰਨ ਕਂੈਪਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਸਾਰੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਸਾਂਝਾ ਸਕੂਲ ਤ੍ਰਿਪੜੀ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ,ਗੁਰੂਦੁਆਰਾ ਸਾਹਿਬ ਮੋਤੀ ਬਾਗ,ਪ੍ਰੇਮ ਸਭਾ ਧਰਮਸ਼ਾਲਾ ਫੈਕਟਰੀ ਏਰੀਆਂ,ਰਾਧਾ ਸੁਆਮੀ ਸੰਤਿਸੰਗ ਘਰ, ਨਾਭਾ ਦੇ ਐਮ. ਪੀ. ਡਬਲਿਯੂ ਸਕੂਲ,ਐਚ.ਯੂੀ.ਐਲ ਨਾਭਾ,ਰਾਜਪੁਰਾ ਦੇ ਪਟੇਲ ਕਾਲਜ, ਬੁੰਗੇ ਇੰਡੀਆ ਲਿਮਟਿਡ, ਹਿੰਦੋਸਤਾਨ ਯੂਨੀਲਿਵਰ ਲਿਮਟਿਡ, ਰਾਧਾ ਸੁਆਮੀ ਸੰਤਿਸੰਗ ਘਰ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲਾਕ ਹਰਪਾਲਪੁਰ ਦੇ ਪਿੰਡ ਘੱਗਰ ਸਰਾਂ,ਹਰਪਾਲਪੁਰ,ਬਹਾਵਲਪੁਰ,ਖਾਨਪੁਰ ਗੰਡਿਆਂ,ਚਤਰ ਨਗਰ,ਚਮਾਰੂ, ਸੋਗਲਪੁਰ,ਖੈਰਪੁਰ,ਮਗਰ ਅਤੇ ਸ਼ਾਹਪੁਰ,ਬਲਾਕ ਕਾਲੋਮਾਜਰਾ ਦੇ ਪਿੰਡ ਮੰਡਲਾ,ਗੁਰੂ ਰਾਮਦਾਸ ਮੰਦਿਰ,ਉਗਾਣੀ,ਧਮੋਲੀ,ਚੱਕ ਕਲਾਂ, ਚੱਕ ਖੁਰਦ,ਨਲਾਸ ਕਲਾਂ,ਨੀਲਪੁਰ,ਪਵਰੀ,ਬਖਸ਼ੀਵਾਲਾ,ਚਿਤਕਾਰਾ ਯੂਨੀਵਰਸਿਟੀ,ਬਲਾਕ ਕੌਲੀ ਦੇ ਪਿੰਡ ਧਬਲਾਨ ,ਮਹਿਮਦਪੁਰ,ਰਾਮਗੜ,ਰਣਬੀਰਪੁਰਾ,ਥੇੜੀ,ਸੈਸਰਵਾਲ, ਹਸਨਪੁਰ,ਸੇਖੂਪੁਰਾਂ,ਰਸੂਲਪੁਰ ਯੋਧਾਂ,ਅਲੀਪੁਰ,ਭਾਦਸੋਂ ਦੇ ਰਾਧਾ ਸੁਆਮੀ ਸੰਤਿਸੰਗ ਘਰ ਭਾਦਸੋ ਅਤੇ ਪਿੰਡ ਖੋਖ,ਮੂਗੋ,ਵਜੀਦੜੀ,ਸੰਗਤਪਰਾ, ਦਰਗਾਰਪੁਰ,ਲੌਟ,ਅਜਨੌਦਾ ਕਲਾਂ,ਦੁਲਾਡੀ,ਖਨੌਰਾ,ਕਨਸੂਆ ਕਲਾਂ, ਬਲਾਕ ਦੁੱਧਨਸਾਧਾ ਦੇ ਪਿੰਡ ਜਡਾਲਪੁਰ,ਬੋਲੜ ਕਲਾਂ, ਦੁੱਧਨਸਾਧਾ ,ਮੱਲੀ ਮਾਜਰਾ,ਅੱਡਾ ਦੇਵੀਗੜ,ਕਰਤਾਰਪੁਰ,ਦੁਲਵਾ,ਪਜੌਲੀ,ਭੁਨਰਹੇੜੀ, ਬਲਾਕ ਸ਼ੁਤਰਾਣਾ ਦੇ ਰਾਧਾ ਸੁਆਮੀ ਸੰਤਿਸੰਗ ਘਰ ,ਪਿੰਡ ਟੋਡਰਪੁਰ,ਲਾਲਗੜ,ਰਾਮਪੁਰ ਦੁਗਾਲ,ਜਮਾਲਪੁਰ,ਸੰਗਤਪੁਰਾ,ਦੁਲਾਰ,ਭਗਤ ਸਿੰਘ ਨਗਰ,ਤਲਵੰਡੀ ਕੋਟੀਆਂ,ਅਜੀਤ ਨਗਰ ਅਤੇ ਪਾਤੜਾਂ ਦੇ ਗੁਰੂਦੁਆਰਾ ਸਾਹਿਬ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ ।
ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਅੱਜ ਜਿਲੇ ਵਿੱਚ 24 ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ, ਜਿਸ ਨਾਲ ਪੋਜਟਿਵ ਕੇਸਾਂ ਦੀ ਗਿਣਤੀ 48333 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 47 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 46689 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 318 ਹੈ, ਜਿਲੇ੍ਹ ਵਿੱਚ 02 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1326 ਹੋ ਗਈ ਹੈ।
ਪੋਜਟਿਵ ਆਏ ਕੇਸਾਂ ਬਾਰੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ 24 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 08, ਸਮਾਣਾ ਤੋਂ 01,ਰਾਜਪੁਰਾ ਤੋਂ 01, ਬਲਾਕ ਕੌਲੀ ਤੋਂ 05,ਬਲਾਕ ਕਾਲੋਮਾਜਰਾ ਤੋਂ 02 , ਬਲਾਕ ਹਰਪਾਲਪੁਰ ਤੋਂ 01, ਬਲਾਕ ਦੁੱਧਣ ਸਾਧਾਂ ਤੋਂ 01, ਅਤੇ ਬਲਾਕ ਸ਼ੁਤਰਾਣਾ ਤੋਂ 04 ਕੇਸ ਰਿਪੋਰਟ ਹੋਏ ਹਨ ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3854 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 7,43,759 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48333 ਕੋਵਿਡ ਪੋਜਟਿਵ, 6,93,630 ਨੈਗੇਟਿਵ ਅਤੇ ਲਗਭਗ 1796 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।