Covid and vaccination report of Patiala 25 June

June 25, 2021 - PatialaPolitics

6532 ਨਾਗਰਿਕਾਂ ਨੇ ਲਗਵਾਈ ਕੋਵਿਡ ਵੈਕਸੀਨ।

 18 ਸਾਲ ਦੀ ਉਮਰ ਤੋਂ ਉਪਰ ਦੇ ਸਾਰੇ ਨਾਗਰਿਕਾਂ ਦਾ ਹੋਵੇਗਾ ਕੋਵਿਡ ਟੀਕਾਕਰਨ
 17 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ  : ਸਿਵਲ ਸਰਜਨ
       
       ਪਟਿਆਲਾ ,25 ਜੂਨ  (           ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਤਹਿਤ 4280 ਨਾਗਰਿਕਾਂ ਨੇ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਜਿਹਨਾਂ ਵਿੱਚ 45 ਸਾਲ ਤੋਂ ਵੱਧ ਉਮਰ ਦੇ 2882 ਅਤੇ 18 ਤੋਂ 44 ਸਾਲ ਦੇ 3650 ਨਾਗਰਿਕ ਸ਼ਾਮਲ ਹਨ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 4,33,580 ਹੋ ਗਿਆ ਹੈ।
         ਸਿਵਲ ਸਰਜਨ ਡਾ.ਸਤਿੰਦਰ ਸਿੰਘ ਨੇ ਕੱਲ ਮਿਤੀ 26 ਜੂਨ ਦੇ ਕੋਵਿਡ ਟੀਕਾਕਰਨ ਕਂੈਪਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਸਾਰੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਸਾਂਝਾ ਸਕੂਲ ਤ੍ਰਿਪੜੀ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ,ਰਾਧਾ ਸੁਆਮੀ ਸਤਿਸੰਗ ਘਰ ਪਟਿਆਲਾ,ਗੁਰੂਦੁਆਰਾ ਸਾਹਿਬ ਮੋਤੀ ਬਾਗ, ਗੁਰੁੂ ਨਾਨਕ ਫਾਊਂਡੇਸ਼ਨ,33 ਫੁੱਟਾ ਰੋਡ ਰਾਮ ਨਗਰ, ਜੈਨ ਸਥਾਨਿਕ ਪਬਲਿਕ ਪਾਰਕ ਡੀਲਾਈਟ ਕਲੋਨੀ,ਐਸ.ਸੀ.ਓ 28 ਸਿਟੀ ਸੈਟਰ,ਕਾਲੀ ਮਾਤਾ ਮੰਦਿਰ,ਆਰ.ਟੀ.ਏ ਆਫਿਸ ਸੈਕਟਰੀਏਟ,ਨਾਭਾ ਦੇ ਐਮ. ਪੀ. ਡਬਲਿਯੂ ਸਕੂਲ, ਰਾਜਪੁਰਾ ਦੇ ਪਟੇਲ ਕਾਲਜ, ਬੁੰਗੇ ਇੰਡੀਆ ਲਿਮਟਿਡ, ਹਿੰਦੋਸਤਾਨ ਯੂਨੀਲਿਵਰ ਲਿਮਟਿਡ, ਰਾਧਾ ਸੁਆਮੀ ਸਤਿਸੰਗ ਘਰ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਪਾਤੜਾਂ ਦੇ ਗੁਰੂਦੁਆਰਾ ਸਾਹਿਬ ਤੋ ਇਲਾਵਾ, ਬਲਾਕ ਹਰਪਾਲਪੁਰ , ਬਲਾਕ ਕੌਲੀ, ਬਲਾਕ ਕਾਲੋਮਾਜਰਾ ,ਬਲਾਕ ਭਾਦਸੋਂ,ਬਲਾਕ ਦੁੱਧਨਸਾਧਾਂ ਬਲਾਕ ਸ਼ੁਤਰਾਣਾ ਆਦਿ ਦੇ ਪਿੰਡਾਂ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ।
      ਸਿਵਲ ਸਰਜਨ  ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਅੱਜ ਜਿਲੇ ਵਿੱਚ 17 ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ, ਜਿਸ ਨਾਲ  ਪੋਜਟਿਵ ਕੇਸਾਂ ਦੀ ਗਿਣਤੀ 48404 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 52 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 46831 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 247 ਹੈ, ਜਿਲੇ੍ਹ ਵਿੱਚ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਗਿਣਤੀ 1326 ਹੀ ਹੈ।
        ਪੋਜਟਿਵ ਆਏ ਕੇਸਾਂ ਬਾਰੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ 17 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 11, ਰਾਜਪੁਰਾ ਤੋਂ 02, ਬਲਾਕ ਕਾਲੋਮਾਜਰਾ ਤੋਂ 02, ਬਲਾਕ ਸੁਤਰਾਣਾ ਤੋਂ 01 ਅਤੇ ਬਲਾਕ ਦੁੱਧਣਸਾਧਾਂ ਤੋਂ 01 ਕੇਸ ਰਿਪੋਰਟ ਹੋਏ ਹਨ ।
            ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3206 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 7,52,673 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48404 ਕੋਵਿਡ ਪੋਜਟਿਵ, 7,02,716 ਨੈਗੇਟਿਵ ਅਤੇ ਲਗਭਗ 1553 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।        
     
     ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਅੱਜ ਸ਼ੁੱਕਰਵਾਰ ਨੂੰ ਖੁਸ਼ਕ ਦਿਵਸ ਹੋਣ ਕਾਰਣ ਸਿਹਤ ਟੀਮਾਂ ਵੱਲੋ ਜਿਲੇ੍ਹ ਵਿੱਚ 17740 ਘਰਾਂ/ਥਾਂਵਾ ਤੇਂ ਖੜੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਕੀਤੀ ਅਤੇ ਚੈਕਿੰਗ ਦੋਰਾਣ 251 ਥਾਂਵਾ ਤੇ ਮੱਛਰਾਂ ਦਾ ਲਾਰਵਾ ਪਾਇਆ ਗਿਆ। ਜਿਸ ਨੁੰ ਸਿਹਤ ਟੀਮਾਂ ਵੱਲੋ ਮੋਕੇ ਤੇ ਨਸ਼ਟ ਕਰਵਾ ਦਿਤਾ ਗਿਆ ਅਤੇ ਲੋਕਾਂ ਨੂੰ ਡੇਂਗੂ ਦੇ ਨਾਲ ਨਾਲ ਕੋਰੋਨਾ ਤੋਂ ਵੀ ਬਚਾਅ ਸਬੰਧੀ ਯੋਗ ਸਾਵਧਾਨੀਆਂ ਅਪਣਾਉੁਣ ਬਾਰੇ ਜਾਗਰੂਕ ਕੀਤਾ ਗਿਆ।