Covid and vaccination report of Patiala 14 July

July 14, 2021 - PatialaPolitics

4241 ਨਾਗਰਿਕਾਂ ਨੇ ਲਗਵਾਈ ਕੋਵਿਡ ਵੈਕਸੀਨ

ਿਲ੍ਹੇ ਵਿੱਚ ਕੋਵਿਡ ਸੈਂਪਲਿੰਗ ਦਾ ਅੰਕੜਾ ਹੋਇਆ ਅੱਠ ਲੱਖ ਤੋਂ ਪਾਰ

03 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ : ਸਿਵਲ ਸਰਜਨ

        ਪਟਿਆਲਾ, 14 ਜੁਲਾਈ  (           )  ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਲਗਾਏ ਕੋਵਿਡ ਟੀਕਾਕਰਣ ਕੈਂਪਾ ਵਿੱਚ 4241 ਨਾਗਰਿਕਾਂ ਵੱਲੋਂ  ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਜਿਸ ਨਾਲ ਕੋਵਿਡ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 5,44,227 ਹੋ ਗਈ ਹੈ।ਅੱਜ ਜਿਲਾ ਟੀਕਾਕਰਣ ਅਫਸਰ ਡਾ. ਵੀਨੂੰ ਗੋਇਲ ਵੱਲੋ ਕਮਿਉਨਿਟੀ ਸਿਹਤ ਕੇਂਦਰ ਮਾਡਲਟਾਉਨ ਦੇ ਅਨੈਕਸੀ ਵਿਖੇ ਲਗਾਏ ਕੋਵਿਡ ਟੀਕਾਕਰਣ ਕੈਂਪ ਦਾ ਨਿਰੀਖਣ ਵੀ ਕੀਤਾ ਗਿਆ।

           ਮਿਤੀ 15 ਜੁਲਾਈ ਦਿਨ ਵੀਰਵਾਰ ਦੇ ਕੋਵਿਡ ਟੀਕਾਕਰਨ ਕਂੈਪਾਂ ਬਾਰੇ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆਂ ਕਿ ਕੱਲ ਮਿਤੀ 15 ਜੁਲਾਈ ਦਿਨ ਵੀਰਵਾਰ ਨੂੰ   ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਾਂਝਾ ਸਕੂਲ ਤਰਿਪੜੀ ਅਤੇ ਬੀ.ਡੀ.ਮਾਲ ਭਾਦਸੋਂ ਰੋਡ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ, ਇਸ ਤੋਂ ਇਲਾਵਾ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਵੀ ਲਗਾਈ ਜਾਵੇਗੀ। ਕੋਵੈਕਸਿਨ ਕੋਵਿਡ ਵੈਕਸੀਨ ਨਾਲ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਵੀਰ ਹਕੀਕਤ ਰਾਏ ਸਕੂਲ, ਨਾਭਾ ਦੇ ਐਮ.ਪੀ.ਡਬਲਿਉ ਟਰੇਨਿੰਗ ਸੈਂਟਰ,ਰਾਜਪੁਰਾ ਦੇ ਪਟੇਲ ਕਾਲੇਜ,ਪਾਤੜਾਂ ਦੇ ਦਫਤਰ ਮਾਰਕਿਟ ਕਮੇਟੀ ਤੋਂ ਇਲਾਵਾ  ਬਲਾਕ ਭਾਦਸੋਂ, ਸ਼ੁਤਰਾਣਾ, ਕੌਲੀ, ਕਾਲੋਮਾਜਰਾ, ਹਰਪਾਲਪੁਰ, ਦੁਧਨਸ਼ਾਧਾ ਦੇ 40 ਦੇ ਕਰੀਬ ਪਿੰਡਾਂ ਵਿਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਉਹਨਾਂ ਲੋਕਾਂ ਨੂੰ ਟੀਕਾਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਕਿਉਂਕਿ ਇਹ ਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਇਕ ਵੱਡਾ ਕਦਮ ਹੈ।

 ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 2245 ਕੋਵਿਡ ਰਿਪੋਰਟਾਂ ਵਿਚੋਂ 03 ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ, ਜਿਸ ਨਾਲ  ਪੋਜਟਿਵ ਕੇਸਾਂ ਦੀ ਗਿਣਤੀ 48646 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 07 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ,ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 47224 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 87 ਹੈ।ਅੱਜ ਜਿਲੇ੍ਹ ਵਿੱਚ ਇੱਕ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਕੁੱਲ ਮੌਤਾਂ ਦੀ ਗਿਣਤੀ 1335 ਹੋ ਗਈ ਹੈ।

        ਪੋਜਟਿਵ ਆਏ ਕੇਸਾਂ ਬਾਰੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਇਹਨਾਂ 03 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 02 ਅਤੇ 01 ਕੇਸ ਬਲਾਕ ਦੁਧਨਸਾਧਾ  ਤੋਂ ਰਿਪੋਰਟ ਹੋਇਆ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2175 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,00,091 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48646 ਕੋਵਿਡ ਪੋਜਟਿਵ,7,50,272 ਨੈਗੇਟਿਵ ਅਤੇ ਲਗਭਗ 1173 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।