Patiala Politics

Latest Patiala News

All set for Patwari Exam Centers in Patiala

August 8, 2021 - PatialaPolitics

ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 8 ਅਗਸਤ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਜ਼ਿਲ੍ਹੇ ਦੇ 38 ਪ੍ਰੀਖਿਆ ਕੇਂਦਰਾਂ ਵਿੱਚ ਮਾਲ ਪਟਵਾਰੀ, ਨਹਿਰੀ ਪਟਵਾਰੀ ਤੇ ਜ਼ਿਲੇਦਾਰ ਦੀਆਂ ਅਸਾਮੀਆਂ ਦੀ ਭਰਤੀ ਦੇ ਲਈ ਲਿਖਤੀ ਪ੍ਰੀਖਿਆ ਕਰਵਾਈ ਜਾਵੇਗੀ, ਜਿਸ ਲਈ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਨੂੰ ਸਰਕਲ ਵਿੱਚ ਵੰਡਦੇ ਹੋਏ ਹਰ ਸਰਕਲ ਵਿੱਚ ਇਕ ਸਿਵਲ ਅਧਿਕਾਰੀ ਨੂੰ ਸਰਕਲ ਇੰਚਾਰਜ ਅਤੇ ਹਰ ਪ੍ਰੀਖਿਆ ਕੇਂਦਰ ਵਿੱਚ ਇਕ ਸਿਵਲ ਅਧਿਕਾਰੀ ਨੂੰ ਅਬਜ਼ਰਵਰ ਤਾਇਨਾਤ ਕੀਤਾ ਗਿਆ ਹੈ ਅਤੇ ਸਰਕਲ ਅਨੁਸਾਰ ਮੈਡੀਕਲ ਅਫ਼ਸਰ ਵੀ ਨਿਯੁਕਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਰਤੀ ਪ੍ਰੀਖਿਆ ਦੇ ਲਈ ਜ਼ਿਲ੍ਹੇ ਵਿੱਚ 38 ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਜਿਸ ਵਿੱਚ ਸਰਕਾਰੀ ਕੋ ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਤੇ ਪੰਜਾਬੀ ਬਾਗ ਵਿਖੇ ਹਾਈ ਸਕੂਲ ਬਰਾਂਚ, ਫਿਜ਼ੀਕਲ ਕਾਲਜ, ਸਰਕਾਰੀ ਬਿਕਰਮ ਕਾਲਜ, ਸਰਕਾਰੀ ਸਟੇਟ ਕਾਲਜ, ਸਰਕਾਰੀ ਮਲਟੀਪਰਪਜ਼ ਲੜਕੀਆਂ ਮਾਡਲ ਟਾਊਨ, ਡੀ.ਏ.ਵੀ. ਸਕੂਲ ਭੁਪਿੰਦਰਾ ਰੋਡ, ਖਾਲਸਾ ਕਾਲਜ, ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਨਿਊ ਪਾਵਰ ਹਾਊਸ ਕਲੋਨੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਪੁਰਾਣੀ ਪੁਲਿਸ ਲਾਈਨ, ਮੋਹਿੰਦਰਾ ਕੰਨਿਆ ਮਹਾ ਵਿਦਿਆਲਿਯ ਨਾਭਾ ਗੇਟ, ਸਰਕਾਰੀ ਮਹਿੰਦਰਾ ਕਾਲਜ, ਮੁਲਤਾਨੀ ਮੱਲ ਮੋਦੀ ਕਾਲਜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ, ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਤ੍ਰਿਪੜੀ, ਬੀ.ਐਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਸਕਾਲਰ ਫੀਲਡ ਪਬਲਿਕ ਸਕੂਲ, ਦਿੱਲੀ ਪਬਲਿਕ ਸਕੂਲ, ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਮੈਰੋਟੋਰੀਅਸ ਸਕੂਲ, ਕੇ ਜੇ ਮਾਡਲ ਹਾਈ ਸਕੂਲ, ਅਪੋਲੋ ਪਬਲਿਕ ਸਕੂਲ, ਰਿਆਨ ਇੰਟਰਨੈਸ਼ਨਲ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਵਿਖੇ ਪ੍ਰੀਖਿਆ ਹੋਵੇਗੀ।
ਇਸੇ ਤਰ੍ਹਾਂ ਭਾਈ ਕਾਨ ਸਿੰਘ ਨਾਭਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਭਾ, ਸਰਕਾਰੀ ਮਾਡਲ ਹਾਈ ਸਕੂਲ ਨਾਭਾ, ਦਿਆਨੰਦ ਪਬਲਿਕ ਸਕੂਲ ਨਾਭਾ, ਸ੍ਰੀ ਊਸ਼ਾ ਮਾਤਾ ਪਬਲਿਕ ਸਕੂਲ ਨਾਭਾ ਅਤੇ ਇਸੇ ਤਰ੍ਹਾਂ ਸਕਾਲਰ ਫੀਲਡ ਸਕੂਲ ਰਾਜਪੁਰਾ, ਡੀ.ਏ.ਵੀ ਪਬਲਿਕ ਸਕੂਲ ਰਾਜਪੁਰਾ, ਐਸ.ਡੀ ਪਬਲਿਕ ਸਕੂਲ ਰਾਜਪੁਰਾ, ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ, ਆਰਿਅਨ ਗਰੁੱਪ ਆਫ਼ ਕਾਲਜਿਜ, ਸਵਾਮੀ ਵਿਵੇਕਾਨੰਦ ਇੰਸਟੀਚਿਊਟ ਆਫ਼ ਇੰਜੀਨੀਅਰਿੰਗ, ਅਤੇ ਚਿਤਕਾਰਾ ਯੂਨੀਵਰਸਿਟੀ ਵਿਖੇ ਇਹ ਪ੍ਰੀਖਿਆ ਲਈ ਜਾਵੇਗੀ।