Patiala Politics

Latest patiala news

Car falls into Bhakra on Patiala Nabha road

August 17, 2021 - PatialaPolitics

ਭਾਖੜਾ ਨਹਿਰ ਦੇ ਵਿੱਚ ਕਾਰ ਡਿਗੱਣ ਦੇ ਕਾਰਣ ਦੋ ਵਿੱਕਤੀਆਂ ਦੀ ਮੋਤ ਹੋ ਜਾਣ ਦੀ ਸੂਚਨਾਂ ਪ੍ਰਾਪਤ ਹੋੀ ਹੈ । ਗੋਤਾਖੋਰਾ ਦੀ ਟੀਮ ਨੇ ਇੱਕ ਵਿਅਕਤੀ ਦੀ ਡੈਡ ਬਾਡੀ ਨੂੰ ਨਹਿਰ ਦੇ ਵਿੱਚੋ ਬਾਹਰ ਕੱਢ ਲਿਆ ਹੈ ਅਤੇ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ । ਜਦਕਿ ਕਾਰ ਦੇਵਿੱਚ ਸਵਾਰ ਤੀਜੇ ਵਿਅਕਤੀ ਨੂੰ ਗੋਤਾਖੋਰਾ ਨੇ ਬਚਾ ਕੇ ਨਹਿਰ ਵਿੱਚੋ ਬਾਹਰ ਕੱਢ ਲਿਆ ਹੈ । ਥਾਨਾ ਸਿਵਲ ਲਾਇਨ ਦੇੱ ਇੰਚਾਰਜ ਗੁਰਪ੍ਰੀਤ ਸਿੰਘ ਭਿੰਡਰ ਸਮੇਤ ਪੁਲਿਸ ਪਾਰਟੀ ਮੋਕੇ ਤੇ ਪੁੱਜ ਗਏਸੀ ਉਹਨਾਂ ਦੱਸਿਆ ਕਿ ਤਿੰਨੋ ਆਰਮੀ ਮੈਨ ਦੱਸੇ ਜਾ ਰਹੇ ਹਨ ਅਤੇ ਛੁੱਟੀ ਆਏ ਸੀ ਅਤੇ ਇਹਨਾਂ ਨੇ 27 ਅਗਸਤ ਨੂੰ ਵਾਪਿਸ ਜਾਣਾ ਸੀ ਅਤੇ ਕਾਰ ਵਿੱਚ ਸਵਾਰ ਹੋ ਕੇ ਸਿੱਧੂਵਾਲ ਨਹਿਰ ਦੀ ਪਟੜੀ ਪਟੜੀ ਹੁੰਦੇ ਹੋਏ ਨਾਭਾ ਰੋਡ ਵੱਲੱ ਆ ਰਹੇ ਸੀ ਅਤੇ ਇਹਨਾਂ ਨੇ ਭਵਾਨੀ ਗੜ ਜਾਣਾ ਸੀ ਕਿ ਅਚਾਨਕ ਕਾਰ ਨਹਿਰ ਵਿੱਚ ਜਾ ਗਿਰੀ ਅਤੇ ਉਤੇ ਹਫੜਾ ਦਫੜੀ ਮੱਚ ਗਈ ।ਉਹਨਾਂ ਦੱਸਿਆ ਕਿ ਜਿਸ ਦੀ ਮੋਤ ਹੋ ਗੀ ਹੈ ਉਸ ਜਗਮੀਤ ਵਾਸੀ ਨਦਾਮਪੁਰ ਮੋਤ ਹੋ ਗਈ, ਦੂਜਾ ਲਾ ਪਤਾ ਹੈ ਕਮਲਜੀਤ ਸਿੰਘਵਾਸੀ ਦੇਵੀਗੜ ਹਾਲ ਸਾਹਮਣੇ ਯੂਨੀਵਰਸਿਟੀ ਨੂੰ ਬਚਾਅ ਲਿਆ ਹੈ । ਘਟਨਾਂ ਦੀ ਸੂਚਨਾਂ ਮਿਲਦੇ ਹੀ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੋਕੇ ਤੇ ਪੁੱਜ ਗਏ । ਇਸ ਘਟਨਾਂ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਇੱਕ ਕਰੇਨ ਵੀ ਮੋਕੇ ਤੇ ਕਾਰ ਨੂੰ ਨਹਿਰ ਦੇ ਵਿੱਚੋ ਬਾਹਰ ਕਢਵਾਉਣ ਦੇ ਲਈ ਮੰਗਵਾ ਲਈ । ਪੁਲਿਸ ਦੇ ਅਧਿਕਾਰੀਆ ਦੀ ਦੇਖ ਰੇਖ ਹੇਠ ਪੁਲਿਸ ਕਾਰ ਨੂੰ ਬਾਹਰ ਕਢਵਾ ਰਹੀ ਹੈ । ਭਾਖੜਾ ਨਹਿਰ ਦੇ ਆਲੇ ਦੁਆਲੇ ਲੋਕਾਂ ਦੀ ਇਸ ਹਾਦਸੇ ਤੋਂ ਬਾਦ ਕਾਪੀ ਭੀੜ ਜਮਾਂ ਹੋ ਗੀ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।

Video 👇