64 cr spent on patients under Sarbat Sehat Bima Yojana in Patiala

August 20, 2021 - PatialaPolitics

ਪਟਿਆਲਾ 20 ਅਗਸਤ ( ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਅਤੇ ਸਿਹਤ ਤੇਂ ਪਰਿਵਾਰ ਭਲਾਈ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੁ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਚਲਾਈ ਜਾ ਰਹੀ ਸਰਬੱਤ ਸਿਹਤ ਬੀਮਾ ਯੋਜਨਾਂ ਦੇ ਦੋ ਸਾਲ ਪੂਰੇ ਹੋਣ ਤੇ ਹੁਣ ਇਹ ਤੀਸਰੇ ਸਾਲ ਵਿਚ ਦਾਖਲ ਹੋ ਗਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕਿ ਗਰੀਬ ਰਜਿਸ਼ਟਰਡ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਤੱਕ ਦੇ ਸਰਕਾਰੀ ਤੇ ਮਾਨਤਾ ਪ੍ਰਾਪਤ ਹਸਪਤਾਲਾ ਵਿਚ ਮੁਫ਼ਤ ਇਲਾਜ਼ ਸਬੰਧੀ 20 ਅਗਸਤ 2019 ਤੋਂ ਚਲਾਈ ਸਰਬੱਤ ਸਿਹਤ ਬੀਮਾ ਯੋਜਨਾ ਦਾ ਲੋੜਵੰਦ ਮਰੀਜਾਂ ਵਲੋਂ ਪਿਛਲੇ ਦੋ ਸਾਲਾ ਦੋਰਾਨ ਭਰਪੂਰ ਲਾਭ ਲੈਂਦੇ ਹੋਏ 84,507 ਮਰੀਜ਼ਾ ਵਲੋ 63 ਕਰੋੜ 19 ਲੱਖ 28 ਹਜ਼ਾਰ 013 ਰੁਪਏ ਤੱਕ ਦਾ ਮੁਫ਼ਤ ਇਲਾਜ਼ ਕਰਵਾਇਆ ਗਿਆ ਹੈ।ਜਿਹਨਾਂ ਵਿੱਚੋਂ 28 ਹਜ਼ਾਰ 259 ਨੇ ਸਰਕਾਰੀ ਅਤੇ 56,248 ਮਰੀਜਾਂ ਨੇਂ ਪ੍ਰਾਈਵੇਟ ਮਾਨਤਾ ਪ੍ਰਾਪਤ ਹਸਪਤਾਲਾ ਵਿਚ ਆਪਣਾ ਮੁਫ਼ਤ ਇਲਾਜ਼ ਕਰਵਾਇਆ ਹੈ ।ਉਹਨਾਂ ਕਿਹਾ ਕਿ ਜਿਲ੍ਹੇ ਵਿੱਚ ਹੁਣ ਤੱਕ ਰਜਿਸਟਰਡ ਪਰਿਵਾਰਾਂ ਦੇ 4 ਲੱਖ 85 ਹਜ਼ਾਰ 451 ਮੈਂਬਰਾ ਵਲੋਂ ਇਸ ਯੋਜਨਾ ਤਹਿਤ ਆਪਣੇ ਈ-ਕਾਰਡ ਬਣਵਾਏ ਗਏ ਹਨ।ਜਿਲੇ ਦੇ ਰਜਿਸ਼ਟਰਡ ਪਰਿਵਾਰਾਂ ਅਤੇ ਜੇ ਫਾਰਮ ਧਾਰਕ ਕਿਸਾਨਾਂ ਦੇ ਕਾਰਡ ਬਣਾਉਣ ਦੇ ਕੰਮ ਵਿੱਚ ਤੇਜੀ ਲਿਆਉਣ ਲਈ ਸ਼ਹਿਰੀ ਖੇਤਰ ਦੇ ਸੁਵਿਧਾ ਸੈਂਟਰ, ਕਾਮਨ ਸਰਵਿਸ ਸੈਂਟਰ, ਹਸਪਤਲਾ,ਗੱਲੀ, ਮੁਹਲਿਆਂ,ਵਾਰਡਾਂ ਅਤੇ ਪਿੰਡਾਂ ਆਦਿ ਵਿੱਚ ਕੈਂਪ ਲਗਾ ਕੇ ਇਹ ਕਾਰਡ ਬਣਾਏ ਗਏ ਅਤੇ ਇਹ ਪ੍ਰੀਕਿਰਿਆ ਅਜੇ ਵੀ ਜਾਰੀ ਹੈ।
ਨੋਡਲਅਫਸਰ ਡਾ. ਸਜੀਲਾ ਖਾਨ ਨੇਂ ਦਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪੰਜੀਕ੍ਰਿਤ ਪਰਿਵਾਰਾਂ ਦੇ ਕਿਸੇ ਵੀ ਵਿਅਕਤੀ ਨੁੰ ਹਸਪਤਾਲ ਵਿੱਚ ਦਾਖਲ (24 ਘੰਟੇ) ਹੋਣ ਤੇਂ ਸਲਾਨਾ 5 ਲੱਖ ਰੁਪਏ ਤੱਕ ਦੇ ਗੰਭੀਰ ਬਿਮਾਰੀਆਂ ਜਿਵੇਂ ਦਿਲ ਦੀਆਂ ਬਿਮਾਰੀਆਂ, ਗੁੱਰਦਿਆਂ ਦੀਆਂ ਬਿਮਾਰੀਆਂ, ਗੋਡੇ ਬਦਲਣੇ, ਅੱਖਾਂ ਦੇ ਅਪਰੇਸ਼ਨ, ਜਣੇਪਾ, ਕੈਂਸਰ, ਕੋਵਿਡ ਆਦਿ 1579 ਬਿਮਾਰੀਆਂ ਦਾ ਇਲਾਜ ਸਰਕਾਰੀ ਅਤੇ ਮਾਨਤਾ ਪ੍ਰਾਪਤ ਹਸਪਤਾਲਾ ਇਸ ਯੋਜਨਾ ਅਧੀਨ ਮੁਫਤ ਨਗਦੀ-ਰਹਿਤ ਸਿਹਤ ਬੀਮੇ ਦੀ ਸਹੁਲਤ ਦਿੱਤੀ ਗਈ ਹੈ ਅਤੇ ਯੋਜਨਾ ਤਹਿਤ ਜਿਲ੍ਹੇ ਦੇ 15 ਸਰਕਾਰੀ ਅਤੇ 52 ਪੰਜੀਕ੍ਰਿਤ ਹਸਪਤਾਲਾ ਵਿੱਚ ਇਸ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਯੋਜਨਾ ਦਾ ਲ਼ਾਭ ਲੇਣ ਲਈ ਲਾਭਪਾਤਰੀ ਕੋਲ ਈ ਕਾਰਡ ਦਾ ਹੋਣਾ ਜਰੂਰੀ ਹੈ।ਉਹਨਾਂ ਕਿਹਾ ਕਿ ਇਸ ਯੋਜਨਾਂ ਸਬੰਧੀ ਵਧੇਰੇ ਜਾਣਕਾਰੀ ਵੈਬਸਾਈਟ www.sha.punjab.gov.in <http://www.sha.punjab.gov.in/> <<http://www.sha.punjab.gov.in/>> ਅਤੇ ਟੋਲ ਫਰੀ ਨੰਬਰ 104 ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।