Chandreshwar Mohi appointed as Member Punjab State SC Commission
August 26, 2021 - PatialaPolitics
*ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਵਿੱਚ ਦੋ ਨਾਨ-ਆਫ਼ੀਸ਼ਿਅਲ ਮੈਂਬਰ ਨਿਯੁਕਤ*
*ਚੰਡੀਗੜ੍ਹ, 26 ਅਗਸਤ:*
ਪੰਜਾਬ ਸਰਕਾਰ ਨੇ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਿੱਚ ਦੋ ਨਾਨ-ਆਫ਼ੀਸ਼ਿਅਲ ਮੈਂਬਰਾਂ ਦੀ ਨਿਯੁਕਤੀ ਕੀਤੀ ਹੈ।
ਸਰਕਾਰੀ ਬੁਲਾਰੇ ਅਨੁਸਾਰ ਮਿਸ ਪਰਮਿਲਾ ਪੁੱਤਰੀ ਸ੍ਰੀ ਮੋਹਨ ਸਿੰਘ ਵਾਸੀ ਫ਼ਿਰੋਜ਼ਪੁਰ ਸ਼ਹਿਰ ਅਤੇ ਸ੍ਰੀ ਚੰਦਰੇਸ਼ਵਰ ਸਿੰਘ ਮੋਹੀ ਪੁੱਤਰ ਸਤਵੰਤ ਸਿੰਘ ਮੋਹੀ ਵਾਸੀ ਪਟਿਆਲਾ ਨੂੰ ਕਮਿਸ਼ਨ ਵਿੱਚ ਬਤੌਰ ਨਾਨ-ਆਫ਼ੀਸ਼ਿਅਲ ਮੈਂਬਰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਹੋਰ ਨਿਯਮ ਅਤੇ ਸ਼ਰਤਾਂ ਵੱਖਰੇ ਤੌਰ ‘ਤੇ ਜਾਰੀ ਕੀਤੀਆਂ ਜਾਣਗੀਆਂ।