These Patiala roads to witness traffic Jam today from 12 to 2pm
August 29, 2021 - PatialaPolitics
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ* ਵੱਲੋਂ *ਸੰਯੁਕਤ ਕਿਸਾਨ ਮੋਰਚੇ* ਦੇ ਸੱਦੇ ਤੇ ਬਲਾਕ ਪੱਧਰ ਤੇ ਹੇਠ ਲਿਖੀਆਂ ਥਾਵਾਂ ਤੇ *12 ਤੋਂ 2 ਵਜੇ* ਤੱਕ ਹਾਈਵੇ ਜਾਂਮ ਕੀਤਾ ਜਾਣਾ ਹੈ।
1⃣ ਬਲਾਕ ਪਟਿਆਲਾ -1: ਭਵਾਨੀਗੜ੍ਹ-ਪਟਿਆਲਾ ਰੋੜ – ਪਿੰਡ ਭੇਡਪੁਰਾ
2⃣ ਬਲਾਕ ਪਟਿਆਲਾ -2: ਸਰਹਿੰਦ -ਪਟਿਆਲਾ ਰੋੜ- ਪਿੰਡ – ਹਰਦਾਸਪੁਰ
3⃣ ਬਲਾਕ ਨਾਭਾ : ਰੋਹਟੀ ਪੁੱਲ ਵਿਖੇ
4⃣ ਬਲਾਕ ਪਾਤੜਾਂ : ਸਮਾਣਾ -ਪਾਤੜਾਂ ਰੋੜ, ਰਿਲਾਇੰਸ ਪੰਪ ਪਿੰਡ ਨਿਆਲ
5⃣ਬਲਾਕ ਸਮਾਣਾ : ਸਮਾਣਾ -ਪਾਤੜਾਂ ਰੋੜ, ਰਿਲਾਇੰਸ ਪੰਪ ਸਮਾਣਾ
6⃣ ਬਲਾਕ ਸਨੌਰ : ਰਾਜਪੁਰਾ ਰੋੜ, ਨੇੜੇ ਬਹਾਦਰਗੜ੍ਹ ਵਿਖੇ
7⃣ ਬਲਾਕ ਰਾਜਪੁਰਾ : ਰਾਜਪੁਰਾ ਤੋਂ ਚੰਡੀਗੜ੍ਹ ਰੋੜ, ਨੇੜੇ ਪਿੰਡ ਜੰਨਸੂਆ ਵਿਖੇ
8⃣ ਬਲਾਕ ਘਨੌਰ : ਜੀਟੀ ਰੋਡ, ਨੇੜੇ ਸ਼ੰਭੂ ਬੈਰੀਅਰ
ਇਸ ਤੋਂ ਪਹਿਲਾਂ ਸਵੇਰੇ 9 ਤੋਂ 10 ਵਜੇ ਤੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਾਰੀਆਂ ਪਿੰਡ ਇਕਾਈਆਂ ਵਾਲੇ ਪਿੰਡਾਂ ਵਿੱਚ ਮੋਦੀ ਤੇ ਖੱਟਰ ਸਰਕਾਰ ਦੇ ਪੁਤਲੇ ਸਾੜਨੇ ਹਨ ਤੇ ਜਮਕੇ ਨਾਅਰੇਬਾਜ਼ੀ ਕੀਤੀ ਜਾਣੀ ਹੈ। ਇਸ ਐਕਸ਼ਨ ਦੀ ਰਿਪੋਰਟ *10 ਵਜੇ* ਤੱਕ ਬਲਾਕਾਂ ਨੂੰ ਤੇ, ਬਲਾਕਾਂ ਵੱਲੋਂ ਇਕੱਤਰ ਕੀਤੀ ਰਿਪੋਰਟ *11 ਵਜੇ* ਤੱਕ ਜਿਲ੍ਹੇ ਨੂੰ ਕਰਨੀ ਹੈ। ਇਸ ਲਈ ਸਮੇਂ ਸਿਰ ਐਕਸ਼ਨਾਂ ਵਿੱਚ ਸ਼ਿਰਕਤ ਕਰੋ।
ਪਿੰਡਾਂ ਵਿੱਚੋਂ ਵੱਧ ਤੋਂ ਵੱਧ *ਕਿਸਾਨ ਮਰਦ ਤੇ ਔਰਤਾਂ* ਦੀ ਇਕੱਤਰਤਾ ਕਰੋ। ਜਥੇਬੰਦੀ ਦੇ ਝੰਡੇ ਤੇ ਔਰਤਾਂ ਬਸੰਤੀ ਦੁਪੱਟੇ ਜਰੂਰ ਲੈਕੇ ਸ਼ਾਮਿਲ ਹੋਣ।
*ਵਿਸ਼ੇਸ਼ ਨੋਟ : ਅਨੁਸ਼ਾਸ਼ਨ ਦਾ ਖਿਆਲ ਰੱਖਿਆ ਜਾਵੇ।*
ਜਾਰੀ ਕਰਤਾ:
ਜਸਵੰਤ ਸਿੰਘ ਸਦਰਪੁਰ
ਜਿਲ੍ਹਾ ਸਕੱਤਰ,
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾਂ- ਪਟਿਆਲਾ
? 94651 56648