ਜਿਲੇ ਵਿੱਚ 118 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 3095

ਹੁਣ ਤੱਕ 1938 ਵਿਅਕਤੀ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ

ਪਟਿਆਲਾ 11 ਅਗਸਤ ( ) ਜਿਲੇ ਵਿਚ 118 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1150 ਦੇ ਕਰੀਬ ਰਿਪੋਰਟਾਂ ਵਿਚੋ 118 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਦੋ ਪੋਜਟਿਵ ਕੇਸਾਂ ਸੂਚਨਾ ਮੁਹਾਲੀ, ਇੱਕ ਫਤਿਹਗੜ ਅਤੇ ਇੱਕ ਪੀ.ਜੀ.ਆਈ.ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 3095 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 130 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 1938 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 56 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 1938 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1101 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 118 ਕੇਸਾਂ ਵਿਚੋ 68 ਪਟਿਆਲਾ ਸ਼ਹਿਰ, 22 ਰਾਜਪੁਰਾ, 05 ਨਾਭਾ, 05 ਸਮਾਣਾ ਅਤੇ 18 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 34 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ 84 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਰਾਘੋਮਾਜਰਾ ਤੋਂ ਅੱਠ, ਘੇਰ ਸੋਢੀਆਂ ਤੋਂ ਸੱਤ, ਰਤਨ ਨਗਰ, ਅਰੋੜਾ ਸਟਰੀਟ, ਅਨਾਰਦਾਣਾ ਚੋਂਕ, ਆਰਿਆ ਸਮਾਜ ਚੋਂਕ ਤੋਂ ਤਿੰਨ-ਤਿੰਨ, ਨਿਉ ਗਰਲਜ ਹੋਸਟਲ ਜੀ.ਐਮ.ਸੀ, ਵਿਕਾਸ ਕਲੋਨੀ, ਦੇਸੀ ਮਹਿਮਾਨਦਾਰੀ, ਅਜਾਦ ਨਗਰ, ਧੋਬੀਆਂ ਵਾਲੀ ਗੱਲੀ, ਏਕਤਾ ਵਿਹਾਰ, ਰਣਜੀਤ ਨਗਰ, ਪੀਪਲ ਵਾਲੀ ਗੱਲੀ, ਤੇਜ ਬਾਗ ਕਲੋਨੀ ਤੋਂ ਦੋ-ਦੋ, ਬਡੁੰਗਰ, ਡਾਕਟਰ ਕਲੋਨੀ, ਮਜੀਠੀਆਂ ਐਨਕਲੇਵ, ਪੁਰਾਨਾ ਲਾਲ ਬਾਗ, ਘੁਮੰਣ ਨਗਰ, ਦਸ਼ਮੇਸ਼ ਨਗਰ ਬੀ, ਪ੍ਰੀਤ ਨਗਰ, ਸੇਵਕ ਕਲੋਨੀ, ਗੁਰੂ ਤੇਗ ਬਹਾਦਰ ਕਲੋਨੀ, ਧੀਰੂ ਨਗਰ, ਐਸ.ਐਸ.ਟੀ. ਨਗਰ, ਅਮਨ ਵਿਹਾਰ,ਆਦਰਸ਼ ਕਲੋਨੀ, ਓ-ਮੈਕਸ ਸਿਟੀ, ਜਰਨਲ ਹਰਬਖਸ਼ ਐਨਕਲੇਵ, ਨਿਉ ਬਿਸ਼ਨ ਨਗਰ, ਦਸ਼ਮੇਸ਼ ਨਗਰ, ਰਾਮ ਨਗਰ, ਨਿਰਭੈ ਕਲੋਨੀ, ਸ਼੍ਰੀ ਚੰਦ ਮਾਰਗ, ਐਸ. ਐਸ.ਟੀ ਨਗਰ, ਅਰਬਨ ਅਸਟੇਟ ਆਦਿ ਤੋਂ ਇੱਕ-ਇੱਕ, ਰਾਜਪੁਰਾ ਦੇ ਏ.ਪੀ.ਜੇ. ਕਲੋਨੀ (ਹਸਪਤਾਲ) ਤੋਂ ਪੰਜ, ਗਰੀਨ ਸਿਟੀ ਫੇਜ ਇੱਕ ( ਨੀਲਪੁਰ) ਤੋਂ ਚਾਰ, ਮੋਹਿੰਦਰਾ ਗੰਜ, ਧਾਮੋਲੀ ਰੋਡ, ਮਾਣਕਪੁਰ ਤੋਂ ਦੋ-ਦੋ, ਪੰਜੀਰੀ ਪਲਾਟ, ਸ਼ਿਆਮ ਨਗਰ, ਚੋਂਕੀ ਕਸਤੂਰੱਬਾ, ਪੁਰਾਨਾ ਰਾਜਪੁਰਾ, ਡਾਲੀਮਾ ਵਿਹਾਰ, ਨਿਉ ਦਸ਼ਮੇਸ਼ ਕਲੋਨੀ ਅਤੇ ਭਗਤ ਕਲੋਨੀ ਤੋਂ ਇੱਕ-ਇੱਕ, ਸਮਾਣਾ ਦੇ ਜੈਨ ਮੁੱਹਲਾ ਤੋਂ ਦੋ, ਅਮਾਮਗੜ ਮੁਹੱਲਾ, ਖੱਤਰੀਆਂ ਮੁੱਹਲਾ, ਸ਼ਹੀਦ ਚੋਂਕ ਵਿਚੋਂ ਇੱਕ-ਇੱਕ, ਨਾਭਾ ਦੇ ਥੱਥੇੜਾ ਮੁੱਹਲਾ, ਅਲੋਹਰਾਂ ਗੇਟ, ਆਪੋ ਆਪ ਸਟਰੀਟ, ਘੁਲਾੜ ਮੰਡੀ ਤੇ ਕਰਤਾਰ ਕਲੋਨੀ ਚੋ ਇੱਕ-ਇੱਕ ਅਤੇ 18 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਸੱਤ ਪੁਲਿਸ ਕਰਮੀ, ਦੋ ਗਰਭਵੱਤੀ ਮਾਂਵਾ ਅਤੇ ਤਿੰਨ ਸਿਹਤ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਦੋ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੋਤ ਹੋ ਗਈ ਹੈ ਜਿਹਨਾਂ ਵਿੱਚ ਪਟਿਆਲਾ ਦੇ ਭਰਪੂਰ ਗਾਰਡਨ ਵਿਚ ਰਹਿਣ ਵਾਲਾ 69 ਸਾਲਾ ਬਜੁਰਗ ਜੋ ਕਿ ਸ਼ੁਗਰ, ਬੀ.ਪੀ. ਦਾ ਮਰੀਜ ਸੀ ਅਤੇ ਸਾਹ ਦੀ ਤਕਲੀਫ ਕਾਰਣ ਗਿਆਨ ਸਾਗਰ ਹਸਪਤਾਲ ਵਿੱਚ ਦਾਖਲ਼ ਸੀ, ਦੀ ਬੀਤੇ ਦਿਨੀ ਇਲਾਜ ਦੋਰਾਣ ਮੋਤ ਹੋ ਗਈ।ਇਸੇ ਤਰਾਂ ਪਾਤੜਾਂ ਦੀ ਤੁੱਲਸੀ ਨਗਰ ਦੀ ਰਹਿਣ ਵਾਲੀ 68 ਸਾਲਾ ਅੋਰਤ ਜੋ ਕਿ ਕੋਵਿਡ ਪੋਜਟਿਵ ਸੀ,ਦੀ ਵੀ ਮੋਤ ਹੋ ਗਈ ਹੈ।ਜਿਸ ਨਾਲ ਜਿਲੇ ਵਿਚ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ ਹੁਣ 56 ਹੋ ਗਈ ਹੈ।

ਸਿਵਲ ਸਰਜਨ ਡਾ.ਮਲਹੋਤਰਾ ਨੇਂ ਦੱਸਿਆ ਕਿ ਮਾਈਕਰੋ ਕੰਟੈਨਮੈਂਟ ਵਾਲੇ ਏਰੀਏ ਵਿਚੋ ਰੈਨਡਮ ਸੈਂਪਲਿੰਗ ਦੋਰਾਣ ਹੋਰ ਨਵਂੇ ਕੇਸ ਸਾਹਮਣੇ ਆ ਰਹੇ ਹਨ।ਜਿਹੜੇ ਕਿ ਕੰਟੈਨਮੈਂਟ ਲਗਾਉਣ ਦਾ ਮੰਤਵ ਨੂੰ ਪੁਰਾ ਕਰਦੇ ਹਨ।ਉਹਨਾਂ ਦੱਸਿਆ ਕਿ ਅੱਜ ਵੀ ਰਾਘੋਮਾਜਰਾ ਵਿਚੋਂ ਅੱਠ ਅਤੇ ਘੇਰ ਸੋਢੀਆਂ ਵਿਚੋਂ ਸੱਤ ਹੋਰ ਨਵੇਂ ਕੇਸ ਰਿਪੋਰਟ ਹੋਏ ਹਨ।ਇਸ ਲਈ ਉਹਨਾਂ ਕੰਟੈਨਮੈਂਟ ਏਰੀਏ ਦੇ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਖੁੱਦ ਅੱਗੇ ਆ ਕੇ ਆਪਣੀ ਕੋਵਿਡ ਜਾਂਚ ਕਰਾਉਣ ਅਤੇ ਸਾਵਧਾਨੀਆਂ ਵਰਤਣ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1320 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 53233 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 3095 ਕੋਵਿਡ ਪੋਜਟਿਵ, 48015 ਨੈਗਟਿਵ ਅਤੇ ਲੱਗਭਗ 1983 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Facebook Comments