Covid Vaccination schedule of Patiala 19 October
October 18, 2021 - PatialaPolitics
ਕੋਵਿਡ ਟੀਕਾਕਰਣ ਦਾ ਅੰਕੜਾ ਹੋਇਆ 14 ਲੱਖ ਤੋਂ ਪਾਰ।
ਕੋਵਿਡ ਟੀਕਾਕਰਣ ਕੈਂਪਾਂ ਵਿੱਚ 5 ਹਜਾਰ 211 ਨਾਗਰਿਕਾਂ ਨੇ ਕਰਵਾਇਆ ਕੋਵਿਡ ਟੀਕਾਕਰਨ
ਕੱਲ ਦਿਨ ਮੰਗਲਵਾਰ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਹੋਵੇਗਾ ਕੋਵਿਡ ਟੀਕਾਕਰਨ ਕੈਂਪ ।
ਅੱਜ ਜਿਲ੍ਹੇ ਵਿੱਚ 6 ਕੋਵਿਡ ਪੋਜੀਟਿਵ ਕੇਸ ਹੋਏ ਰਿਪੋਰਟ: ਸਿਵਲ ਸਰਜਨ
ਪਟਿਆਲਾ 18 ਅਕਤੂਬਰ ( )ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਣ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਟੀਕਾਕਰਨ ਕੈਂਪਾਂ ਵਿੱਚ 5211 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ । ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 14 ਲੱਖ 03 ਹਾਜਰ 761 ਹੋ ਗਈ ਹੈ।ਜਿਸ ਵਿਚ ਕੋਈ ਦੀ ਸੈਕਿੰਡ ਡੋਜ ਲਗਵਾਉਣ ਵਾਲਿਆ ਦੀ ਗਿਣਤੀ 3 ਲੱਖ 78 ਹਜਾਰ 317 ਹੈ।
ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 19 ਅਕਤੂਬਰ ਦਿਨ ਮੰਗਲਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਡੀ.ਐਮ ਡਬਲਿਉ ਰੇਲਵੇ ਹਸਪਤਾਲ, ਸਰਕਾਰੀ ਰਾਜਿੰਦਰਾ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਵੀਰ ਹਕੀਕਤ ਰਾਏ ਸਕੂਲ, ਅਰਬਨ ਪ੍ਰਾਇਮਰੀ ਹੈਂਲਥ ਸੈਂਟਰ ਸ਼ਿਕਲੀਗਰ ਬਸਤੀ, ਸਮਾਣਾ ਦੇ ਗੋਪਾਲ ਭਵਨ, ਨਾਭਾ ਦੇ ਐਮ.ਪੀ.ਡਬਲਿਉ ਸਕੂਲ ਅਤੇ ਕਾਂਡਾ ਬਸਤੀ, ਰਾਜਪੁਰਾ ਅਰਬਨ ਪ੍ਰਾਇਮਰੀ ਹੈਂਲਥ ਸੈਂਟਰ-2 ਅਤੇ ਕਿਸ਼ਤੀਆ ਵਾਲਾ ਮੁਹੱਲਾ, ਘਨੌਰ ਦੇ ਸਰਕਾਰੀ ਸਕੂਲ, ਕਮਿਉਨਿਟੀ ਸਿਹਤ ਕੇਂਦਰ ਪਾਤੜਾਂ ਤੋਂ ਇਲਾਵਾ ਬਲਾਕ ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਂਧਾ, ਸ਼ੁਤਰਾਣਾ ਅਤੇ ਕੌਲੀ ਦੇ ਲਗਭਗ 80 ਦੇ ਕਰੀਬ ਪਿੰਡਾਂ ਵਿਚ ਕੋਵਿਡ ਟੀਕਾਕਰਨ ਹੋਵੇਗਾ।ਇਸ ਤੋਂ ਇਲਾਵਾ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਵੀ ਲਗਾਈ ਜਾਵੇਗੀ ।
ਅੱਜ ਜਿਲੇ ਵਿੱਚ ਪ੍ਰਾਪਤ 845 ਕੋਵਿਡ ਰਿਪੋਰਟਾਂ 06 ਕੋਵਿਡ ਪੋਜਟਿਵ ਪਾਏ ਗਏ ਹਨ ਜਿਨ੍ਹਾ ਵਿਚੋਂ 05 ਪਟਿਆਲਾ ਸ਼ਹਿਰ ਅਤੇ ਇਕ ਰਾਜਪੁਰਾ ਨਾਲ ਸਬੰਧਤ ਹੈ। ਇਸ ਵਿਚੋ ਤਿੰਨ ਕੇਸ ਕੰਨਟੋਨਮੇਂਟ ਆਰਮੀ ਏਰੀਏ ਦੇ ਵਸਨੀਕ ਹਨ। ਜਿਸ ਕਾਰਣ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48914 ਹੋ ਗਈ ਹੈ। ਮਿਸ਼ਨ ਫਹਿਤ ਤਹਿਤ ਅੱਜ ਇੱਕ ਹੋਰ ਮਰੀਜ ਠੀਕ ਹੋਣ ਕਾਰਣ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47538 ਹੋ ਗਈ ਹੈ। ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 18 ਹੈ ਅਤੇ ਅੱਜ ਵੀ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ।
ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਪਿਛਲੇ 2 ਦਿਨਾਂ ਦੀਆਂ ਪ੍ਰਾਪਤ ਹੋਈਆ ਰਿਪੋਰਟਾ ਅਨੁਸਾਰ 12 ਕੇਸ ਸ਼ਨੀਵਾਰ, 10 ਕੇਸ ਕੱਲ ਦਿਨ ਐਤਵਾਰ ਅਤੇ ਅੱਜ ਸੋਮਵਾਰ ਨੂੰ ਕੁਲ 16 ਕੇਸ ਰਿਪੋਰਟ ਹੋਣ ਕਾਰਨ ਡੇਂਗੂ ਕੇਸਾ ਦਾ ਕੁੱਲ ਆਂਕੜਾ 208 ਹੋ ਗਿਆ ਹੈ। ਜਿਸ ਵਿਚੋ 161 ਕੇਸ ਸ਼ਹਿਰੀ ਖੇਤਰ ਦੇ ਅਤੇ 47 ਕੇਸ ਪੇਂਡੂ ਇਲਾਕਿਆਂ ਤੋ ਸਾਹਮਣੇ ਆਏ ਹਨ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1759 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 9,81,275 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 48,914 ਕੋਵਿਡ ਪੋਜਟਿਵ, 9,31,091 ਨੈਗੇਟਿਵ ਅਤੇ ਲਗਭਗ 1270 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।