Patiala Rain alert for weekend
October 21, 2021 - PatialaPolitics
23 ਅਕਤੂਬਰ ਸ਼ਨੀਵਾਰ ਨੂੰ ਪੰਜਾਬ ਦੇ ਕਈ ਜਿਲ੍ਹੇਆਂ ਚ ਤੇਜ ਗਰਜ-ਚਮਕ ਵਾਲੇ ਬੱਦਲਾਂ ਦਾ ਨਿਰਮਾਣ ਸੁਰੂ ਹੁੰਦਿਆਂ ਸ਼ਾਮ ਜਾਂ ਰਾਤ ਤੱਕ ਕਾਰਵਾਈ ਸਮੁੱਚੇ ਸੂਬੇ ਚ ਫੈਲ ਜਾਵੇਗੀ, ਪੁਰੇ ਤੇ ਐਕਟਿਵ ਬਣੇ ਰਹਿਣ ਨਾਲ 24 ਅਕਤੂਬਰ ਵੀ ਬੱਦਲਵਾਈ ਨਾਲ ਟੁੱਟਵੀਂ ਕਾਰਵਾਈ ਦੀ ਉਮੀਦ ਬਰਕਰਾਰ ਰਹੇਗੀ। ਇਸ ਸਿਸਟਮ ਦੇ ਪ੍ਰਭਾਵ ਹੇਠ ਕਿਤੇ-ਕਿਤੇ ਭਾਰੀ ਮੀਂਹ ਜਾਂ ਮੋਟੀ ਗੜੇਮਾਰੀ ਹੋਣ ਦੀ ਵੀ ਸੰਭਾਵਣਾ ਹੈ।
ਰਾਤਾਂ ਦਾ ਪਾਰਾ ਪਹਿਲੀ ਵਾਰ 10°ਤੋਂ ਹੇਠਾਂ ਖਿਸਕਣ ਨਾਲ ਚੰਗੀ ਠੰਡ ਮਹਿਸੂਸ ਹੋਵੇਗੀ, ਬਲਕਿ ਦਿਨਾਂ ਚ ਵੀ ਹਲਕੀ ਠੰਡਕ ਵੇਖੀ ਜਾਵੇਗੀ।
ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਧਿਆਨ ਦੇਣ ਦੀ ਲੋੜ ਹੈ ?