Patiala: 25 vehicle thieves held,47 motorcycles recovered

November 6, 2021 - PatialaPolitics

ਪਟਿਆਲਾ ਪੁਲਿਸ ਵੱਲੋ 12 ਮੁਕੱਦਮਿਆਂ ਵਿੱਚ 25 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਚੋਰੀ ਦੇ 47 ਮੋਟਰ ਸਾਇਕਲ ਬ੍ਰਾਮਦ।

ਸ: ਹਰਚਰਨ ਸਿੰਘ ਭੁੱਲਰ IPS, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਂਹੀ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਤ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋਂ ਪਟਿਆਲਾ ਪੁਲਿਸ ਵੱਲੋ ਵੱਖ-2 ਥਾਣਿਆਂ ਵਿੱਚ ਦਰਜ 12 ਮੁਕੱਦਮਿਆਂ ਵਿੱਚ 25 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਚੋਰੀ ਦੇ 47 ਮੋਟਰ ਸਾਇਕਲ ਬ੍ਰਾਮਦ ਕੀਤੇ ਗਏ।

ਸ: ਭੁੱਲਰ ਨੇ ਅੱਗੇ ਦੱਸਿਆ ਕਿ ਡਾ. ਮਹਿਤਾਬ ਸਿੰਘ IPS ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਪਟਿਆਲਾ ਦੀ ਅਗਵਾਈ ਹੇਠ ਸ੍ਰੀ ਜਸਵਿੰਦਰ ਸਿੰਘ ਚਹਿਲ PPS ਉਪ ਕਪਤਾਨ ਪੁਲਿਸ, ਸਮਾਣਾ, ਸ੍ਰੀ ਗੁਰਬੰਸ ਸਿੰਘ ਬੈਂਸ ਪੀ.ਪੀ.ਐਸ. ਉਪ ਕਪਤਾਨ ਪੁਲਿਸ ਰਾਜਪੁਰਾ, ਸ੍ਰੀ ਹੇਮੰਤ ਸ਼ਰਮਾ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ ਦੀ ਨਿਗਰਾਨੀ ਹੇਠ ਵੱਖ-2 ਪੁਲਿਸ ਪਾਰਟੀਆਂ ਵੱਲ ਬ੍ਰਾਮਦਗੀਆਂ ਕਰਵਾਈਆਂ ਗਈਆਂ ਹਨ।

ਸ: ਭੁੱਲਰ ਨੇ ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਆਈ ਸੁਰਿੰਦਰ ਭੱਲਾ, ਮੁੱਖ ਅਫਸਰ ਥਾਣਾ ਸਿਟੀ ਸਮਾਣਾ ਅਤੇ ਵੱਖ ਵੱਖ ਤਫਤੀਸੀ ਅਫਸਰਾ ਵੱਲੋ (05 ਮੁਕੱਦਮਿਆ ਵਿਚ (06 ਦੋਸ਼ੀਆਨ 1) ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਰਾਜ ਸਿੰਘ ਵਾਸੀ ਜੋੜੀਆ ਘਨੌੜ ਥਾਣਾ ਦਿੜਬਾ ਜਿਲ੍ਹਾ ਸੰਗਰੂਰ 2) ਦੀਪਕ ਸਿੰਘ ਉਰਫ ਦੀਪ ਪੁੱਤਰ ਮੱਖਣ ਸਿੰਘ ਵਾਸੀ ਮਲਕਾਣਾ ਪੱਤੀ ਸਮਾਣਾ 3) ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਮਿੱਠੂ ਸਿੰਘ ਵਾਸੀ ਸੋਧੇਵਾਲ ਥਾਣਾ ਸਦਰ ਸਮਾਣਾ 4) ਅਜੇ ਕੁਮਾਰ ਪੁੱਤਰ ਕਿਸ਼ਨ ਚੰਦ ਵਾਸੀ ਵੜੈਚਾ ਪੱਤੀ ਸਮਾਣਾ 5) ਸੁੰਦਰੀ ਉਰਫ ਗੁਰਪ੍ਰੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਬਦਨਪੁਰ 6) ਜਤਿੰਦਰ ਸਿੰਘ ਉਰਫ ਬੰਟੀ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਘਿਉਰਾ ਹਾਲ ਅਬਾਦ ਪਿੰਡ ਕਮਾਸਪੁਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਕੁੱਲ 16 ਮੋਟਰਸਾਇਕਲ ਅਤੇ ਸਕੂਟਰੀ ਬਰਾਮਦ ਕਰਵਾਈਆਂ ਗਈਆਂ ਹਨ।ਜੋ ਕਿ ਇੰਨ੍ਹਾਂ ਵੱਲੋਂ ਸਮਾਣਾ ਦੇ ਆਸ ਪਾਸ ਦੇ ਏਰੀਆ ਵਿੱਚੋਂ ਚੋਰੀ ਕੀਤੇ ਗਏ ਸਨ। ਦੋਸੀਆਨ ਖਿਲਾਫ ਦਰਜ ਮੁਕੱਦਮਾਤ:

1) ਮੁ.ਨੰ. 228 ਮਿਤੀ 18.10.2021 ਅ/ਧ 379,411 ਬੀ ਆਈ.ਪੀ.ਸੀ ਥਾਣਾ ਸਿਟੀ ਸਮਾਣਾ

2) ਮੁ.ਨੰ. 247 ਮਿਤੀ 30.10.2021 ਅ/ਧ 379,411 ਆਈ.ਪੀ.ਸੀ. ਥਾਣਾ ਸਿਟੀ ਸਮਾਣਾ

3) ਮੁ.ਨੰ. 248 ਮਿਤੀ 30.10.2021 ਅ/ਧ 379-ਬੀ,34,411 IPC ਥਾਣਾ ਸਿਟੀ ਸਮਾਣਾ

4) ਮੁ.ਨੰ. 249 ਮਿਤੀ 01.11.2021 ਅ/ਧ 379 ਬੀ,411 ਆਈ.ਪੀ.ਸੀ ਥਾਣਾ ਸਿਟੀ ਸਮਾਣਾ

5) ਮੁ. ਨੰ. 250 ਮਿਤੀ 01.11.2021 ਅ/ਧ 379 ਬੀ,411 ਆਈ.ਪੀ.ਸੀ ਸੀ ਥਾਣਾ ਸਿਟੀ ਸਮਾਣਾ

ਇਸੇ ਤਰ੍ਹਾਂ ਮਿਤੀ 15-10-21 ਨੂੰ ਇੰਸਪੈਕਟਰ ਰਾਜੇਸ਼ ਮਲਹੋਤਰਾ ਮੁੱਖ ਅਫਸਰ ਥਾਣਾ ਲਾਹੌਰੀ ਗੇਟ ਵੱਲੋ ਸਮੇਤ ਪੁਲਿਸ ਪਾਰਟੀ  1) ਲਕਸ਼ ਉਰਫ ਲਵਪ੍ਰੀਤ ਪੁੱਤਰ ਰਣਜੀਤ ਸਿੰਘ ਵਾਸੀ ਮਕਾਨ ਨੰਬਰ 2ਏ ਨਿਊ ਮਹਿੰਦਰਾ ਕਲੋਨੀ ਘਲੋੜੀ ਗੇਟ ਪਟਿਆਲਾ 2) ਅਨਮੋਲ ਵਰਮਾ ਪੁੱਤਰ ਲੇਟ ਸ੍ਰੀ ਹਰੀ ਕ੍ਰਿਸ਼ਨ ਵਰਮਾ ਵਾਸੀ ਮਕਾਨ ਨੰਬਰ ਬੀ-32/88 ਗਲੀ ਨੰਬਰ 3 ਗੰਗਾ ਵਿਹਾਰ ਕਲੋਨੀ ਪਟਿਆਲਾ 3) ਨਿਖਿਲ ਪੁੱਤਰ ਧਰਮਿੰਦਰ ਕੁਮਾਰ ਵਾਸੀ ਜੱਟਾਂ ਵਾਲਾ ਚੋਤਰਾਂ ਪਟਿਆਲਾ 4) ਕਰਨ ਵਰਮਾ ਪੁੱਤਰ ਟੋਨੀ ਵਰਮਾ ਵਾਸੀ ਗਲੀ ਨੰਬਰ 3 ਮਾਰਕਲ ਕਲੋਨੀ ਪਟਿਆਲਾ 5) ਕਰਨ ਕੁਮਾਰ ਮਕੈਨਿਕ ਪੁੱਤਰ ਰਾਜ ਕੁਮਾਰ ਵਾਸੀ ਗਲੀ ਨੰਬਰ 6 ਵਾਰਡ ਨੰਬਰ 8 ਮੁਹੱਲਾ ਲਮੀਨੀ ਮੁਹੱਲਾ ਜਿਲ੍ਹਾ ਪਠਾਨਕੋਟ ਹਾਲ ਨਿਊ ਮਹਿੰਦਰਾ ਕਲੋਨੀ ਐਮ.ਸੀ. ਦੀ ਗਲੀ ਪਟਿਆਲਾ 6) ਹਬੀਬ ਪੁੱਤਰ ਗੁਰਦਿਆਲ ਵਾਸੀ ਕ੍ਰਿਸ਼ਨਾ ਕਲੋਨੀ ਰੋੜੀ ਕੁੱਟ ਮੁਹੱਲਾ ਪਟਿਆਲਾ ਵਿਰੁੱਧ ਮੁਕੱਦਮਾ ਨੰਬਰ 230 ਮਿਤੀ 15-10-2021 ਅ/ਧ 411,473 ਆਈਪੀਸੀ ਥਾਣਾ ਲਹੋਰੀ ਗੇਟ ਪਟਿਆਲਾ ਦਰਜ ਕਰਕੇਉਹਨਾ ਪਾਸੋ ਮੌਕਾ ਪਰ ਚੋਰੀ ਕੀਤੇ 10 ਮੋਟਰਸਾਈਕਲ ਬ੍ਰਾਮਦ ਕੀਤੇ ਗਏ ਜੋ ਕਿ ਇੰਨ੍ਹਾਂ ਵੱਲੋ ਖੇੜੀ ਗੰਡਿਆਂ, ਪਸਿਆਣਾ ਅਤੇ ਪਟਿਆਲਾ ਦੇ ਆਸ ਪਾਸ ਦੇ ਏਰੀਆ ਵਿੱਚੋ ਚੋਰੀ ਕੀਤੇ ਗਏ ਸਨ।ਦੋਰਾਨੇ ਤਫਤੀਸ ਮੁਕੱਦਮਾ ਉਕਤ ਵਿੱਚ ਹਬੀਬ ਨੂੰ ਨਾਮਜਦ ਕਰਕੇ ਮੁਕੱਦਮਾ ਹਜਾ ਵਿੱਚ ਮਿਤੀ 18-10-21 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਦੋਸ਼ੀਆਂ ਪਾਸੋਂ ਕੁੱਲ (09 ਮੋਟਰ ਸਾਇਕਲ ਅਤੇ 01 ਐਕਟਿਵਾ ਬਰਾਮਦ ਕੀਤੀ ਗਈ।ਮੁੱਕਦਮਾ ਨੰ. 239 ਮਿਤੀ 27-10-2021 ਅ/ਧ 379 ਆਈਪੀਸੀ ਥਾਣਾ ਲਹੋਰੀ ਗੇਟ ਪਟਿਆਲਾ ਵਿੱਚ ਦੋਸੀ ਬਬਲਾ ਪੁੱਤਰ ਪਰਮਾ ਸਿੰਘ ਵਾਸੀ ਪਿੰਡ ਕੁਲਾਰਾਂ ਤਹਿਸੀਲ ਸਮਾਣਾ ਜਿਲ੍ਹਾ ਪਟਿਆਲਾ ਨੂੰ ਕਾਬੂ ਕਰਕੇ ਉਸ ਪਾਸੋਂ 02 ਮੋਟਰਸਾਈਕਲ ਜੋ ਕਿ ਘਨੋਰ ਅਤੇ ਰਜਿੰਦਰਾ ਹਸਪਤਾਲ ਤੋਂ ਚੋਰੀ ਕੀਤਾ ਗਿਆ ਸੀ, ਮੁਕੱਦਮਾ ਨੰਬਰ 232 ਮਿਤੀ 20.10.2021 ਅ/ਧ 411,473 ਆਈਪੀਸੀ ਥਾਣਾ ਲਾਹੌਰੀ ਗੇਟ ਪਟਿਆਲਾ ਵਿੱਚ ਦੋਸੀ ਮੋਨੀ ਖਾਨ ਪੁੱਤਰ ਬਬਲੀ ਖਾਨ ਵਾਸੀ ਵਾਰਡ ਨੰਬਰ 4, ਵਾਲਮੀਕ ਮੁਹੱਲਾ ਜਿਲ੍ਹਾ ਕੈਥਲ ਅਤੇ ਅਮਿਤ ਪੁੱਤਰ ਆਤਮਾ ਰਾਮ ਵਾਸੀ ਵਾਰਡ ਨੰਬਰ 5, ਚੀਕਾ (ਹਰਿਆਣਾ) ਨੂੰ ਕਾਬੂ ਕਰਕੇ ਉਸ ਪਾਸੋ 01 ਮੋਟਰਸਾਈਕਲ ਜੋ ਕਿ ਭਾਖੜਾ ਨਹਿਰ ਏਰੀਆ ਸਿਟੀ ਸਮਾਣਾ ਤੋਂ ਚੋਰੀ ਕੀਤਾ ਗਿਆ ਸੀ, ਬ੍ਰਾਮਦ ਕੀਤਾ ਗਿਆ।

ਇਸੇ ਤਰ੍ਹਾਂ ਇੰਸਪੈਕਟਰ ਗੁਰਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਸਿਵਲ ਲਾਈਨ ਵੱਲੋਂ ਸਮੇਤ ਪੁਲਿਸ ਪਾਰਟੀ 1) ਜਸਨਦੀਪ ਸਿੰਘ ਉਰਫ ਚੰਨੀ ਪੁੱਤਰ ਅਵਤਾਰ ਸਿੰਘ 2) ਗੁਰਧਿਆਨ ਸਿੰਘ ਉਰਫ ਕੋਕੀ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਰਣਬੀਰ ਪੂਰਾ ਉਰਫ ਕੋਰਜੀਵਾਲਾ ਥਾਣਾ ਪਸਿਆਣਾ ਪਟਿਆਲਾ 3) ਮਸਤਾਨ ਖਾਨ ਉਰਫ ਮਾਕਾ ਪੁੱਤਰ ਯੂਸਫ ਖਾਨ 4) ਭੁਪਿੰਦਰ ਸਿੰਘ ਉਰਫ ਸਨੀ ਪੁੱਤਰ ਲਾਲ ਸਿੰਘ ਵਾਸੀ ਪਿੰਡ ਜਾਹਲਾ ਥਾਣਾ ਪਸਿਆਣਾ 5) ਜਰਨੈਲ ਸਿੰਘ ਉਰਫ ਰਵੀ ਪੁੱਤਰ ਗੁਰਜੰਟ ਸਿੰਘ 6) ਜਰਨੈਲ ਸਿੰਘ ਉਰਫ ਰਾਜੂ ਪੁੱਤਰ ਲੇਟ ਕਰਤਾਰ ਸਿੰਘ ਵਾਸੀ ਪਿੰਡ ਰਣਬੀਰ ਪੂਰਾ ਉਰਫ ਕੋਰਜੀਵਾਲਾ ਥਾਣਾ ਪਸਿਆਣਾ ਨੂੰ ਮੁੱਕਦਮਾ ਨੰਬਰ 353 ਮਿਤੀ 23.10.2021u/s 379,411,379-B,201 IPC ਥਾਣਾ ਸਿਵਲ ਲਾਇਨ ਪਟਿਆਲਾ ਵਿੱਚ ਗ੍ਰਿਫਤਾਰ ਕਰਕੇ ਉਹਨਾ ਦੇ ਕਬਜਾ ਵਿੱਚੋ 05 ਚੋਰੀ ਦੇ ਮੋਟਰ ਸਾਇਕਲ, ਇੱਕ ਸੋਨੇ ਦੀ ਕੰਨ ਦੀ ਬਾਲੀ, ਅਤੇ ਆਮ ਪੈਦਲ ਜਾਂਦੀਆਂ ਔਰਤਾਂ ਦੀਆ ਖੋਹੀਆ ਹੋਈਆ ਕੰਨਾ ਦੀਆ ਵਾਲੀਆ ਵੇਚ ਕੇ ਪ੍ਰਾਪਤ ਕੀਤੇ ਪੈਸਿਆ ਵਿੱਚੋਂ 23,000/- ਰੁਪਏ ਬ੍ਰਾਮਦ ਕਰਵਾਏ ਗਏ ਹਨ।ਇਸ ਤੋਂ ਇਲਾਵਾ ਦੋਸੀਆਨ 1) ਪ੍ਰਿਤਪਾਲ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਮਕਾਨ ਨੰਬਰ 06 ਮੁੱਹਲਾ ਦਸਮੇਸ ਨਗਰ ਪਟਿਆਲਾ 2) ਊਧਮ ਸਿੰਘ ਪੁੱਤਰ ਸੁਧੀਰ ਸਿੰਘ ਵਾਸੀ ਮਕਾਨ ਨੰਬਰ 39-ਬੀ ਗਲੀ ਨੰਬਰ 02 ਰਣਜੀਤ ਨਗਰ ਸਿਉਣਾ ਚੋਕ ਪਟਿਆਲਾ 3) ਅਕਾਸਪ੍ਰੀਤ ਸਿੰਘ ਉਰਫ ਭਾਨਾ ਪੁੱਤਰ ਲੇਟ ਰਣਜੀਤ ਸਿੰਘ ਵਾਸੀ ਪਿੰਡ ਪੁਰ ਥਾਣਾ ਸਨੋਰ ਜਿਲਾ ਪਟਿਆਲਾ ਦੇ ਖਿਲਾਫ ਮੁੱਕਦਮਾ ਨੰਬਰ 344 ਮਿਤੀ 15.10.2021 u/s 379,411 IPC P S ਸਿਵਲ ਲਾਇਨ ਪਟਿਆਲਾ ਦਰਜ ਰਜਿਸਟਰ ਕਰਕੇ ਉਕਤਾਨ ਪਾਸੋ 03 ਮੋਟਰ ਸਾਇਕਲ ਬ੍ਰਾਮਦ ਕੀਤੇ ਗਏ ਸਨ।

ਇਸੇ ਲੜੀ ਤਹਿਤ ਮੁਕੱਦਮਾ ਨੰਬਰ 252 ਮਿਤੀ 06-11-2021 ਅ/ਧ 379 ਆਈ.ਪੀ.ਸੀ ਥਾਣਾ ਸਿਟੀ ਰਾਜਪੁਰਾ ਦਰਜ ਰਜਿਸਟਰ ਕਰਕੇ ਪ੍ਰਿੰਸਪਾਲ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਤਖਤੂ ਮਾਜਰਾ ਪਾਸੋ 10 ਵੱਖ-2 ਮਾਰਕਾ ਦੇ ਮੋਟਰਸਾਈਕਲ ਬ੍ਰਾਮਦ ਕੀਤੇ ਗਏ।ਜਿੰਨ੍ਹਾ ਪਰ ਜਾਅਲੀ ਨੰਬਰ ਪਲੇਟਾਂ ਲਗਾਈਆਂ ਹੋਈਆ ਸਨ।ਜੋ ਇਹ ਮੋਟਰਸਾਈਕਲ ਜੀਰਕਪੁਰ, ਬਨੂੰੜ ਅਤੇ ਰਾਜਪੁਰਾ ਦੇ ਏਰੀਆ ਵਿੱਚੋ ਚੋਰੀ ਕੀਤੇ ਗਏ ਸਨ।ਮਿਤੀ 06-11-2021 ਨੂੰ ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਪਾਰਟੀ ਵੱਲੋਂ ਪ੍ਰਿੰਸਪਾਲ ਸਿੰਘ ਉਕਤ ਨੂੰ ਚੋਰੀ ਦੇ ਮੋਟਰਸਾਈਕਲ ਨੰਬਰ ਪੀ.ਬੀ 39 ਈ-2378 ਸਮੇਤ ਕਾਬੂ ਕੀਤਾ ਗਿਆ ਸੀ।ਜਿਸ ਦੀ ਪੁੱਛਗਿੱਛ ਪਰ (09 ਹੋਰ ਮੋਟਰਸਾਈਕਲ ਬ੍ਰਾਮਦ ਕੀਤੇ ਗਏ।ਇਕ ਦੋਸੀ ਸੁਖਬੀਰ ਚੰਦ ਉਰਫ ਸੁੱਖਾ ਪੁੱਤਰ ਰਜਿੰਦਰ ਪਾਲ ਵਾਸੀ ਪਿੰਡ ਦਮਨਹੇੜੀ ਦੀ ਗ੍ਰਿਫਤਾਰੀ ਬਾਕੀ ਹੈ।