New Development begins in Rajpura

November 23, 2021 - PatialaPolitics

ਰਾਜਪੁਰਾ ‘ਚ ਪੈਪਸੂ ਨਗਰ ਵਿਕਾਸ ਬੋਰਡ ਵੱਲੋਂ ਵਿਧਵਾਵਾਂ ਦੇ 45 ਪਰਿਵਾਰਾਂ ਨੂੰ ਮਾਲਕਾਨਾ ਹੱਕ ਦੇਣ ਦੀ ਪ੍ਰਵਾਨਗੀ-ਅਰੁਨਾ ਚੌਧਰੀ
-ਰਾਜਪੁਰਾ ਦੇ ਵਿਕਾਸ ਲਈ 16 ਕਰੋੜ ਰੁਪਏ ਦੇਣ ਨੂੰ ਵੀ ਹਰੀ ਝੰਡੀ
-ਸਟੇਡੀਅਮ ਉਸਾਰੀ ਲਈ ਜਮੀਨ ਅਤੇ 3 ਕਰੋੜ ਰੁਪਏ ਦੇਣ ਦੀ ਵੀ ਸਹਿਮਤੀ
-ਪਾਰਕ ਤੇ ਸੜਕ ਦੀ ਉਸਾਰੀ ਕਰਵਾਉਣ ਸਮੇਤ ਵਿਕਾਸ ਸਬੰਧੀਂ ਹੋਰ ਮਦਾਂ ‘ਤੇ ਚਰਚਾ
-ਮਾਲ ਮੰਤਰੀ ਅਰੁਨਾ ਚੌਧਰੀ ਵੱਲੋਂ ਪੈਪਸੂ ਨਗਰ ਵਿਕਾਸ ਬੋਰਡ ਦੀ 97ਵੀਂ ਮੀਟਿੰਗ ਦੀ ਪ੍ਰਧਾਨਗੀ
-ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਮਾਲ ਮੰਤਰੀ ਅਰੁਨਾ ਚੌਧਰੀ ਦਾ ਧੰਨਵਾਦ
ਰਾਜਪੁਰਾ, 23 ਨਵੰਬਰ:
ਪੰਜਾਬ ਦੇ ਮਾਲ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਰਾਜਪੁਰਾ ਪੈਪਸੂ ਨਗਰ ਵਿਕਾਸ ਬੋਰਡ ਦੀ 97ਵੀਂ ਮੀਟਿੰਗ ‘ਚ ਜਿੱਥੇ ਸ਼ਹਿਰ ‘ਚ ਰਹਿ ਰਹੀਆਂ 45 ਵਿਧਵਾਵਾਂ ਦੇ ਪਰਿਵਾਰਾਂ ਨੂੰ ਮਾਲਕਾਨਾ ਹੱਕ ਦੇਣ ਨੂੰ ਸਹਿਮਤੀ ਦਿੱਤੀ ਗਈ, ਉਥੇ ਹੀ ਰਾਜਪੁਰਾ ਦੇ ਵਿਕਾਸ ਲਈ ਕਰੀਬ 16 ਕਰੋੜ ਰੁਪਏ ਦੇਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ‘ਚ ਉਨ੍ਹਾਂ ਦੇ ਨਾਲ ਬੋਰਡ ਦੇ ਵਿਸ਼ੇਸ਼ ਇਨਵਾਇਟੀ ਮੈਂਬਰ ਤੇ ਹਲਕਾ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਕਸਤੂਰਬਾ ਸੇਵਾ ਆਸ਼ਰਮ ਵਾਲੀ ਬੋਰਡ ਦੀ ਮਲਕੀਅਤ ਵਾਲੀ ਜਮੀਨ ‘ਤੇ ਬੈਠੇ ਪਰਿਵਾਰਾਂ ਨੂੰ ਸਲੱਪ ਡਿਵੈਲਰਜ ਸਕੀਮ ਐਕਟ ਅਧੀਨ ਮਾਲਕਾਨਾ ਹੱਕ ਪ੍ਰਦਾਨ ਕੀਤੇ ਗਏ ਹਨ।
ਪੈਪਸੂ ਨਗਰ ਵਿਕਾਸ ਬੋਰਡ ਦੇ ਚੇਅਰਪਰਸਨ ਵਜੋਂ ਮੀਟਿੰਗ ਦੀ ਪ੍ਰਧਾਨਗੀ ਕਰਨ ਮਗਰੋਂ ਸ੍ਰੀਮਤੀ ਅਰੁਨਾ ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੈਪਸੂ ਨਗਰ ਵਿਕਾਸ ਬੋਰਡ ਜਿਸ ਮੰਤਵ ਲਈ ਬਣਾਇਆ ਗਿਆ ਸੀ, ਉਸ ਮੰਤਵ ਦੀ ਪੂਰਤੀ ਕਰਨ ‘ਚ ਕਾਮਯਾਬ ਹੋਇਆ ਹੈ, ਕਿਉਂਕਿ 1947 ਦੀ ਵੰਡ ਦਾ ਦਰਦ ਹੰਡਾਉਣ ਵਾਲੇ ਪਰਿਵਾਰਾਂ ਦੇ ਮੁੜ ਵਸੇਬੇ ਲਈ ਬੋਰਡ ਨੇ ਬਹੁਤ ਸਾਰਥਿਕ ਯਤਨ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ‘ਚ ਜਿੱਥੇ ਸ਼ਹਿਰ ਦੇ ਵਿਕਾਸ ਲਈ ਬੋਰਡ ਰਾਹੀਂ ਕੀਤੇ ਜਾਣ ਵਾਲੇ ਕਾਰਜਾਂ ਨੂੰ ਪ੍ਰਵਾਨਗੀ ਦੇਣ ਸਮੇਤ ਸ਼ਹਿਰ ਦੀ ਬਿਹਤਰੀ ਲਈ ਫੈਸਲੇ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਬੋਰਡ ਦੀ ਸਥਾਈ ਤੇ ਲਗਾਤਾਰ ਆਮਦਨ ਬਣਾਉਣ ਲਈ ਵੀ ਚਰਚਾ ਕੀਤੀ ਗਈ ਹੈ।
ਮਾਲ ਮੰਤਰੀ ਨੇ ਅੱਗੇ ਦੱਸਿਆ ਕਿ ਬੋਰਡ ਨੇ ਰਾਜਪੁਰਾ ‘ਚ ਖੇਡ ਸਟੇਡੀਅਮ ਦੀ ਉਸਾਰੀ ਲਈ 6 ਏਕੜ 7 ਕਨਾਲ ਤੇ 10 ਮਰਲੇ ਜਗ੍ਹਾ ਦੇਣ ਸਮੇਤ 3 ਕਰੋੜ ਰੁਪਏ ਖੇਡ ਵਿਭਾਗ ਨੂੰ ਦੇਣ ਨੂੰ ਵੀ ਸਹਿਮਤੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼ਹਿਰ ‘ਚ ਪੁਰਾਣੀ ਮਿਰਚ ਮੰਡੀ ਦੇ ਕੁਆਰਟਰਾਂ ਦੇ ਸਾਹਮਣੇ ਬੋਰਡ ਦੀ ਜਮੀਨ ‘ਤੇ ਵਿਧਾਇਕ ਸ੍ਰੀ ਕੰਬੋਜ ਦੀ ਸਲਾਹ ਨਾਲ ਪਾਰਕ ਦੀ ਉਸਾਰੀ ਕਰਕੇ ਓਪਨ ਜਿੰਮ ਤੇ ਬੂਟੇ ਲਗਾਉਣ ਦੀ ਵੀ ਸਹਿਮਤੀ ਦਿੱਤੀ ਗਈ। ਇਸ ਦੇ ਨਾਲ ਹੀ ਪੁਰਾਣੇ ਗਣੇਸ਼ ਨਗਰ ਵਿਖੇ ਸੜਕ ਲਈ ਥਾਂ ਛੱਡਣ ਤੇ ਇਸਦੀ ਉਸਾਰੀ ਲਈ ਵੀ ਸਹਿਮਤੀ ਦਿੱਤੀ ਗਈ।
ਹਲਕਾ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਨੇ ਮਾਲ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਸ੍ਰੀਮਤੀ ਚੌਧਰੀ ਨੂੰ ਬੋਰਡ ਦਾ ਚੇਅਰਪਰਸਨ ਬਣਾਏ ਜਾਣ ਮਗਰੋਂ ਰਾਜਪੁਰਾ ਸ਼ਹਿਰ ਦੇ ਵਿਕਾਸ ਲਈ ਲਗਾਤਾਰ ਉਪਰਾਲੇ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਲਏ ਗਏ ਫੈਸਲਿਆਂ ਨਾਲ ਜਿੱਥੇ ਰਾਜਪੁਰਾ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਪ੍ਰਵਾਨ ਕੀਤੇ ਗਏ ਹਨ, ਜਿਸ ਦਾ ਗਰੀਬਾਂ ਨੂੰ ਤਾਂ ਫਾਇਦਾ ਹੋਵੇਗਾ ਹੀ ਬਲਕਿ ਸ਼ਹਿਰ ‘ਚ 1947 ਦੀ ਵੰਡ ਤੋਂ ਬਾਅਦ ਬੈਠੇ ਪਰਿਵਾਰਾਂ ਨੂੰ ਵੀ ਲਾਭ ਹੋਵੇਗਾ। ਰਾਜਪੁਰਾ ਪੈਪਸੂ ਨਗਰ ਵਿਕਾਸ ਬੋਰਡ ਦੇ ਮੁੱਖ ਪ੍ਰਸ਼ਾਸਕ ਕਮ-ਐਸ.ਡੀ.ਐਮ. ਸੰਜੀਵ ਕੁਮਾਰ, ਕਾਰਜਕਾਰੀ ਅਫ਼ਸਰ ਮਿਰਦਾਲ ਬਾਂਸਲ ਨੇ ਮੀਟਿੰਗ ਦੀ ਕਾਰਵਾਈ ਚਲਾਈ।
ਇਸ ਦੌਰਾਨ ਡਿਪਟੀ ਕਮਿਸ਼ਨਰ ਸੰਦੀਪ ਹੰਸ, ਵਾਈਸ ਚੇਅਰਮੈਨ ਪ੍ਰੇਮ ਸਾਗਰ, ਮੈਂਬਰ ਅਭਿਨਵ ਉਬਰਾਏ ਅਤੇ ਵੇਦ ਲੂਥਰਾ, ਨਿਰਭੈ ਸਿੰਘ ਮਿਲਟੀ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ, ਬਲਾਕ ਸੰਮਤੀ ਚੇਅਰਮੈਨ ਸਰਬਜੀਤ ਸਿੰਘ, ਮਾਲ ਵਿਭਾਗ ਦੇ ਵਧੀਕ ਸਕੱਤਰ ਕੈਪਟਨ ਕਰਨੈਲ ਸਿੰਘ, ਪੀ.ਡੀ.ਏ. ਪਟਿਆਲਾ ਦੇ ਏ.ਸੀ.ਏ. ਈਸ਼ਾ ਸਿੰਘਲ, ਉਪ ਸਕੱਤਰ ਸਥਾਨਕ ਸਰਕਾਰਾਂ ਕਰਨਦੀਪ, ਖੇਡਾਂ ਤੇ ਯੁਵਕ ਸੇਵਾਵਾਂ ਤੇ ਉਪ ਸਕੱਤਰ ਕਿਰਪਾਲਵੀਰ ਸਿੰਘ, ਵਿੱਤ ਵਿਭਾਗ ਦੇ ਉਪ ਸਕੱਤਰ ਬਲਵਿੰਦਰ ਸਿੰਘ, ਲੋਕ ਨਿਰਮਾਣ ਵਿਭਾਗ ਦੇ ਨਿਗਰਾਨ ਇੰਜੀਨੀਅਰ ਵਿਪਨ ਬਾਂਸਲ ਸਹਾਇਕ ਪ੍ਰਸ਼ਾਸਕ-ਕਮ-ਤਹਿਸੀਲਦਾਰ ਗੁਰਜਿੰਦਰ ਸਿੰਘ ਵੀ ਹਾਜ਼ਰ ਸਨ।

Information and Public Relations Department, Punjab

Pepsu Town Development Board approves proprietary rights of 45 families of widows: Aruna Chaudhary

• Accorded green signal to provide 16 crores for development of Rajpura
• Agreed to provide land and Rs. 3 crore for stadium
• Discussion held on other development-related items including the construction of park and roads
• Revenue Minister presided over 97th Board meeting of Pepsu Town Development Board

Rajpura/Chandigarh, November 23:
Presiding over the 97th meeting of Rajpura Pepsu Town Development Board, Punjab Revenue, Rehabilitation and Disaster Management Minister Mrs. Aruna Chaudhary on Tuesday accorded the consent to give proprietary rights to the families of 45 widows living in the city. Other works related to the development of the city with the cost of Rs.16 crore also got a green signal from the board during the meeting which was also attended by MLA and Special Invitee Member of the Board Hardial Singh Kamboj. She informed that ownership rights have been provided to the families residing on the land owned by the board of Kasturba Sewa Ashram under the Slum Dwellers Scheme Act.

During a press meet after the meeting, the Cabinet Minister and Chairperson of the Board Mrs. Aruna Chaudhary said that the Board has fulfilled its commitment for which it was constituted as with the concerted efforts to provide shelter to the families repatriated during the partition of 1947. She said that discussions have also been held to create financial resources for the sustainability and betterment of the board.

The Revenue Minister further said that the Board has also agreed to provide Rs.3 crore to construct a stadium apart from 6 Acre & 7 Canal Land in Rajpura for the park in front of old Mirch Mandi quarters to provide Gym facility, which was advised by MLA Mr. Kamboj. The Board was also agreed to provide space and construct a road at old Ganesh Nagar.

MLA Hardayal Singh Kamboj extended the words of thanks towards the Revenue Minister and said that the efforts are being scaled up for the development of Rajpura city during the tenure of CM Charanjit Singh Channi. He said that crores of rupees have been sanctioned for the development of the city during the meeting which would not only benefit the poor but also the families living in the city after the partition of 1947.