Traffic route for Fatehgarh Sahib Shaheedi Jor Mel 2017

December 13, 2017 - PatialaPolitics

ਸ਼ਹੀਦੀ ਸਭਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ
ਆਵਾਜਾਈ ਦੇ 6 ਬਦਲਵੇਂ ਪ੍ਰਬੰਧ ਕੀਤੇ ਗਏ : ਅਲਕਾ ਮੀਨਾ
ਫ਼ਤਹਿਗੜ੍ਹ ਸਾਹਿਬ, 13 ਦਸੰਬਰ:
ਦਸਮਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 25 ਤੋਂ 27 ਦਸੰਬਰ ਤੱਕ ਮਨਾਈ ਜਾਣ ਵਾਲੀ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਜ਼ਿਲ੍ਹਾ ਪੁਲਿਸ ਵੱਲੋਂ ਟਰੈਫਿਕ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ ਲੱਖਾਂ ਦੀ ਤਦਾਦ ਵਿੱਚ ਆਉਣ ਵਾਲੀ ਸੰਗਤ ਦੀ ਸਹੂਲਤ ਅਤੇ ਸੁਚੱਜੀ ਟਰੈਫਿਕ ਵਿਵਸਥਾ ਲਈ ਜ਼ਿਲ੍ਹਾ ਪੁਲਿਸ ਵੱਲੋਂ ਆਵਾਜਾਈ ਦੇ 6 ਬਦਲਵੇਂ ਰੂਟ ਬਣਾਏ ਗਏ ਹਨ ਤਾਂ ਜੋ ਨਿਰਵਿਘਨ ਆਵਾਜਾਈ ਜਾਰੀ ਰਹੇ।
ਸ਼੍ਰੀਮਤੀ ਮੀਨਾ ਨੇ ਦੱਸਿਆ ਕਿ. ਟੀ ਪੁਆਇੰਟ ਬਡਾਲੀ ਆਲਾ ਸਿੰਘ ਵਾਇਆ ਬਡਾਲੀ ਆਲਾ ਸਿੰਘ ਤੋਂ ਸਾਧੂਗੜ੍ਹ ਤੋਂ ਖਰੌੜਾ ਪਟਿਆਲਾ ਜਾਣ ਲਈ, ਸਾਧੂਗੜ੍ਹ ਤੋਂ ਸਰਹਿੰਦ, ਗੋਬਿੰਦਗੜ੍ਹ, ਅਮਲੋਹ, ਮਾਲੇਰ ਕੋਟਲਾ, ਖੰਨਾਂ ਲੁਧਿਆਣਾ ਜਾਣ ਲਈ।
ਟੀ-ਪੁਆਇੰਟ ਭੈਰੋਂਪੁਰ ਬਾਈਪਾਸ ਰੋਡ ਵਾਇਆ ਮੰਡੋਫਲ ਤੋਂ ਸਮਸ਼ੇਰ ਨਗਰ ਚੌਂਕ ਤੋਂ ਮਾਧੋਪੁਰ ਚੌਂਕ ਅਤੇ ਓਵਰ ਬ੍ਰਿਜ ਤੋਂ ਜੀ.ਟੀ. ਰੋਡ ਤੋਂ ਪਟਿਆਲਾ ਸਰਹਿੰਦ, ਗੋਬਿੰਦਗੜ੍ਹ ਅਮਲੋਹ, ਮਲੇਰਕੋਟਲਾ, ਖੰਨਾ, ਲੁਧਿਆਣਾ ਜਾਣ ਲਈ ।
ਪੁਰਾਣੇ ਓਵਰ ਬ੍ਰਿਜ ਤੋਂ ਸਮਸ਼ੇਰ ਨਗਰ ਚੌਂਕ ਤੋਂ ਮੰਡੋਫਲ ਤੋਂ ਟੀ ਪੁਆਇੰਟ ਭੈਰੋਂਪੁਰ, ਚੰਡੀਗੜ੍ਹ ਜਾਣ ਲਈ, ਭੈਰੋਂਪੁਰ ਤੋਂ ਚੁੰਨੀ ਤੋਂ ਗੜਾਗਾਂ ਤੋਂ ਮੋਰਿੰਡਾ ਅਤੇ ਰੋਪੜ ਜਾਣ ਲਈ ।
ਬੱਸ ਸਟੈਂਡ ਖਰੌੜਾ ਤੋਂ ਵਾਇਆ ਸਾਧੂਗੜ੍ਹ ਤੋਂ ਹੰਸਾਲੀ ਵਾਇਆ ਬਡਾਲੀ ਤੋਂ ਚੰਡੀਗੜ੍ਹ ਅਤੇ  ਚੁੰਨੀ ਕਲਾਂ, ਮੋਰਿੰਡਾ ਅਤੇ ਰੋਪੜ ਜਾਣ ਲਈ ।
ਟੀ ਪੁਆਇੰਟ ਨੇੜੇ ਉਸ਼ਾ ਮਾਤਾ ਮੰਦਿਰ ਬਾਈਪਾਸ ਰੋਡ ਬੱਸੀ ਪਠਾਣਾ ਵਾਇਆ ਜੜਖੇਲਾਂ ਚੌਂਕ ਤੋਂ ਪਿੰਡ ਫਿਰੋਜਪੁਰ ਤੋ ਂਗੋਬਿੰਦਗੜ੍ਹ, ਰਜਵਾਹਾ ਲਿੰਕ ਰੋਡ ਤੋਂ ਪਿੰਡ ਤਲਾਣੀਆਂ ਤੋਂ ਡੇਰਾ ਮੀਰ-ਮੀਰਾਂ ਤੋਂ ਗੋਬਿੰਦਗੜ੍ਹ, ਅਮਲੋਹ, ਖੰਨਾ, ਮਲੇਰਕੋਟਲਾ ਅਤੇ ਲੁਧਿਆਣਾ ਜਾਣ ਲਈ।
ਟੀ ਪੁਆਇੰਟ ਨੇੜੇ ਆਈ.ਟੀ.ਆਈ. ਬਸੀ ਪਠਾਣਾਂ ਵਾਇਆ ਬਸੀ ਪਠਾਣਾਂ ਤੋਂ ਸ਼ਹੀਦਗੜ੍ਹ ਤੋਂ ਫ਼ਤਹਿਪੁਰ ਅਰਾਈਆਂ ਤੋਂ ਰਾਏਪੁਰ ਗੁਜਰਾਂ ਤੋਂ ਦੁਫੇੜਾ ਮੋੜ ਤੋਂ ਭੈਰੋਂਪੁਰ ਤੋਂ ਚੰਡੀਗੜ੍ਹ ਜਾਣ ਅਤੇ ਆਉਣ ਲਈ, ਦੁਫੇੜਾ ਮੋੜ ਤੋਂ ਟੀ ਪੁਆਇੰਟ ਭੈਰੋਂਪੁਰ ਤੋਂ ਮੰਡੋਫਲ ਤੋਂ ਸਮਸ਼ੇਰ ਨਗਰ ਚੌਂਕ ਤੋਂ ਓਵਰ ਬ੍ਰਿਜ ਤੋਂ ਜੀ.ਟੀ.ਰੋਡ ਤੋਂ ਪਟਿਆਲਾ, ਜੀ.ਟੀ. ਰੋਡ ਸਰਹਿੰਦ, ਗੋਬਿੰਦਗੜ੍ਹ, ਅਮਲੋਹ, ਖੰਨਾ ਤੇ ਮਲੇਰਕੋਟਲਾ ਜਾਣ ਲਈ ਵਰਤਿਆ ਜਾਵੇਗਾ।

ਸ਼ਹੀਦੀ ਸਭਾ ਦੌਰਾਨ ਸ਼ਰਧਾਲੂਆਂ ਦੇ ਵਾਹਨਾਂ ਲਈ 20 ਮੁਫਤ ਪਾਰਕਿੰਗ ਬਣਾਈਆਂ ਗਈਆਂ
25 ਦਸੰਬਰ ਤੋਂ 27 ਦਸੰਬਰ ਤੱਕ ਫਤਹਿਗੜ੍ਹ ਸਾਹਿਬ ਵਿਖੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਵਿੱਚ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ 20 ਮੁਫਤ ਪਾਰਕਿੰਗ ਬਣਾਈਆਂ ਗਈਆਂ ਹਨ ਤਾਂ ਜੋ ਸੰਗਤਾਂ ਨੂੰ ਆਵਾਜਾਈ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਮਹੱਦੀਆਂ ਰੋਡ ਨੇੜੇ ਨਵੀਂ ਕਾਰ ਸੇਵਾ ਬਿਲਡਿੰਗ ਫ਼ਤਹਿਗੜ੍ਹ ਸਾਹਿਬ, ਸਰਹਿੰਦ-ਚੰਡੀਗੜ੍ਹ ਰੋਡ ਨੇੜੇ ਡੇਰਾ ਸੁਰਾਪੁਰੀਆ ਬੈਕਸਾਈਡ ਵਿਸ਼ਵ ਯੂਨੀਵਰਸਿਟੀ , ਸਰਹਿੰਦ-ਚੰਡੀਗੜ੍ਹ ਰੋਡ ਅੰਬਰ ਸਿਟੀ ਪਿੰਡ ਅੱਤੇਵਾਲੀ ਦੇ ਸਾਹਮਣੇ ਸਾਰੀਆਂ ਨਵੀਂਆਂ ਕਲੌਨੀਆਂ ਵਿੱਚ, ਸਰਹਿੰਦ-ਚੰਡੀਗੜ੍ਹ ਰੋਡ ਗਰਾਉਂਡ ਮਾਤਾ ਸੁੰਦਰੀ ਸਕੂਲ ਅੱਤੇਵਾਲੀ, ਸਰਹਿੰਦ-ਚੰਡੀਗੜ੍ਹ ਰੋਡ ਨੇੜੇ ਬਾਬਾ ਬੰਦਾ ਬੰਦਾ ਸਿੰਘ ਬਹਾਦਰ ਗੇਟ ਸਾਹਮਣੇ ਪਾਲਮ ਰੀਜੈਂਸੀ ਅੱਤੇਵਾਲੀ, ਸਰਹਿੰਦ-ਚੰਡੀਗੜ੍ਹ ਰੋਡ ਪਰਲ ਇਨਕਲੇਵ ਅੱਤੇਵਾਲੀ, ਕੱਚਾ ਰਸਤਾ ਪਿੰਡ ਮੰਡੋਫਲ ਬੈਕਸਾਈਡ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ, ਅੱਤੇਵਾਲੀ, ਲਿੰਕਨ ਕਾਲਜ ਦੇ ਸਾਹਮਣੇ, ਮਾਧੋਪੁਰ ਰੋਡ ‘ਤੇ ਨੇੜੇ ਲਿੰਕਨ ਕਾਲਜ ਫ਼ਤਹਿਗੜ੍ਹ ਸਾਹਿਬ, ਮਾਧੋਪੁਰ ਰੋਡ ਸਮਸ਼ੇਰ ਨਗਰ ਚੌਂਕ ਨੇੜੇ ਜੀਸਸ ਸੈਵੀਅਰ ਸਕੂਲ ਫ਼ਤਹਿਗੜ੍ਹ ਸਾਹਿਬ, ਲਿੰਕ ਰੋਡ ਮਾਧੋਪੁਰ ਤੋਂ ਚੂੰਗੀ ਨੰ: 4 ਸਰਹਿੰਦ ਨੇੜੇ ਡੇਰਾ ਲਸੋਈ ਅਤੇ ਪਾਣੀ ਦੀ ਟੈਂਕੀ ਅਤੇ ਨਵੀਂ ਅਨਾਜ ਮੰਡੀ ਨੇੜੇ ਜੀ.ਟੀ. ਰੋਡ ਸਰਹਿੰਦ, ਸਿਵਲ ਹਸਪਤਾਲ ਦੇ ਸਾਹਮਣੇ, ਦੁਸਹਿਰਾ ਗਰਾਉਂਡ ਸਰਹਿੰਦ ਸ਼ਹਿਰ ਵਿਖੇ, ਸਰਹਿੰਦ-ਬਸੀ ਪਠਾਣਾ ਨੇੜੇ ਮਾਡਰਨ ਰਿਸੋਰਟ ਬਹਾਦਰਗੜ੍ਹ ਵਿਖੇ, ਬਸੀ ਪਠਾਣਾਂ ਰੋਡ ਨਵੀਂ ਕਲੌਨੀ ਸਾਹਮਣੇ ਗੁਰਦੁਆਰਾ ਸੁੱਖਾ ਸਿੰਘ ਨੇੜੇ ਬਾਬਾ ਮੋਤੀ ਰਾਮ ਮਹਿਰਾ ਗੇਟ ਵਿਖੇ, ਖਾਨਪੁਰ ਰੋਡ ਮਾਤਾ ਰਾਣੀਆਂ ਖਾਨਪੁਰ ਵਿਖੇ, ਰੇਤਗੜ੍ਹ ਰੋਡ ਨੇੜੇ ਮੋਹਨ ਕਲੌਨੀ ਫ਼ਤਹਿਗੜ੍ਹ ਸਾਹਿਬ ਰੂਬੀ ਦਾ ਖੂਹ, ਦਫ਼ਤਰ ਨਾਰਕੋਟਿਕ ਵਿੰਗ ਫ਼ਤਹਿਗੜ੍ਰ ਸਾਹਿਬ ਅਤੇ ਬਸੀ ਪਠਾਣਾ ਰੋਡ ਨੇੜੇ ਬਾਬਾ ਮੋਤੀ ਰਾਮ ਮਹਿਰਾ ਗੇਟ ਤਲਾਣੀਆਂ ਰੋਡ ਵਿਖੇ ਬਣਾਈਆਂ ਗਈਆਂ ਹਨ।