Sanjeev Sharma Bittu rejoins office of Patiala Mayor?

December 1, 2021 - PatialaPolitics

Sanjeev Sharma Bittu rejoins office of Patiala Mayor ❓

ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਧੜੇ ਨੂੰ ਸ਼ਿਕਸਤ ਦੇ ਕੇ ਸੰਜੀਵ ਸ਼ਰਮਾ ਬਿੱਟੂ ਦੁਬਾਰਾ ਹੋਏ ਮੇਅਰ ਦੀ ਕੁਰਸੀ ਤੇ ਕਾਬਜ਼। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਵਿਰੋਧੀ ਧੜੇ ਵੱਲੋਂ ਉਨ੍ਹਾਂ ਦੀ ਸੰਸਪੈਨਸ਼ਨ ਨੂੰ ਲੈ ਕੇ ਹਾਈ ਕੋਰਟ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਰਜ਼ੀ ਨਹੀਂ ਲਗਾਈ ਗਈ। ਉਨ੍ਹਾਂ ਦੱਸਿਆ ਕਿ ਮਾਣਯੋਗ ਹਾਈਕੋਰਟ ਵੱਲੋਂ ਛੇ ਦਸੰਬਰ ਦਾ ਸਮਾ ਰੱਖਿਆ ਗਿਆ ਹੈ ਉਨ੍ਹਾਂ ਦੀ ਅਰਜ਼ੀ ਦੀ ਸੁਣਵਾਈ ਲਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਗਰ ਨਿਗਮ ਦੇ ਸਾਰੇ ਕੰਮਕਾਜ ਪਹਿਲਾਂ ਦੀ ਤਰ੍ਹਾਂ ਹੀ ਕੀਤੇ ਜਾਣਗੇ ।

 

ਉਨ੍ਹਾਂ ਨੇ ਵਿਰੋਧੀ ਧੜੇ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਲੋਕਤੰਤਰ ਦਾ ਘਾਣ ਕਰਨ ਵਾਲਿਆਂ ਦੀ ਕਦੇ ਵੀ ਜਿੱਤ ਨਹੀਂ ਹੁੰਦੀ । ਸੱਚ ਉਨ੍ਹਾਂ ਦੇ ਨਾਲ ਸੀ ਇਸ ਕਰਕੇ ਉਨ੍ਹਾਂ ਦੀ ਜਿੱਤ ਹੋਈ ਹੈ ।

Video ??

 

https://www.facebook.com/521786401346506/posts/1813471158844684/