Patiala has maximum arms licences in Punjab
December 8, 2021 - PatialaPolitics
ਮਿੱਤਰਾ ਨੂੰ ਸ਼ੋਂਕ ਗੋਲੀਆਂ ਚਲਾਉਣ ਦਾ ?
ਹਥਿਆਰ ਰੱਖਣ ਦੇ ਵਿੱਚ ਪਟਿਆਲਾ ਜਿਲਾ ਬਣਿਆ ਨੰਬਰ 1, ਸ਼ਾਹੀ ਸ਼ਹਿਰ ਦੇ ਲੋਕਾਂ ਵਿਚ ਹਥਿਆਰ ਰੱਖਣ ਸ਼ੌਕ ਦਿਨ-ਬ-ਦਿਨ ਵਧਦਾ ਜਾ ਰਿਹਾ।
ਲਾਇਸੈਂਸੀ ਹਥਿਆਰ ਰੱਖਣ ਦੇ ਵਿਚ ਪਟਿਆਲਾ ਜ਼ਿਲ੍ਹਾ ਬਣਿਆ ਪੰਜਾਬ ਦੇ ਵਿੱਚ ਮੋਹਰੀ,ਪੰਜਾਬ ਵਿੱਚ 3,85,530 ਲਾਇਸੈਂਸੀ ਹਥਿਆਰ ਹਨ ਜਿਹਨਾਂ ਵਿਚੋਂ ਪਟਿਆਲੇ ਜਿਲ੍ਹੇ ਵਿੱਚ ਸਭ ਤੋਂ ਵੱਧ 41,556 ਲਾਇਸੈਂਸੀ ਹਥਿਆਰ ਹਨ ਦੂਜੇ ਨੰਬਰ ਵਿਚ ਗੁਰੂ ਨਗਰੀ ਅੰਮ੍ਰਿਤਸਰ ਵਿੱਚ 40 ਹਜ਼ਾਰ ਤੋਂ ਵੱਧ ਲਾਇਸੈਂਸੀ ਹਥਿਆਰ ਨੇ ਤੀਜੇ ਨੰਬਰ ਤੇ ਲੁਧਿਆਣਾ 34000 ਅਤੇ ਚੌਥੇ ਨੰਬਰ ਤੇ ਜ਼ਿਲ੍ਹਾ ਬਠਿੰਡਾ 25 ਹਜ਼ਾਰ ਤੋਂ ਵੱਧ ਲਸੰਸੀ ਹਥਿਆਰਾਂ ਨੇ।
ਸੋਚਣ ਵਾਲੀ ਗੱਲ ਇਹ ਹੈ ਕੀ ਪਟਿਆਲਾ ਲੋਕਾਂ ਦਾ ਹਥਿਆਰ ਰੱਖਣਾ ਇਕ ਸ਼ੌਕ ਬਣ ਗਿਆ ਹੈ ਜਾ ਮਜਬੂਰੀ ?
ਪੰਜਾਬ ਚੋਣਾਂ 2022 ਨੇੜੇ ਆਉਣ ਕਰਕੇ ਪਟਿਆਲਾ DC ਦੇ ਹੁਕਮਾਂ ਅਨੁਸਾਰ 20 ਦਸੰਬਰ ਤੱਕ ਸਾਰੇ ਲਾਇਸੈਂਸੀ ਹਥਿਆਰ ਜਮਾਂ ਕਰਵਾਨੇ ਜਰੂਰੀ ਹਨ।