Sukhbir Badal warns Patiala Akali leaders to Support Harpal Juneja
December 9, 2021 - PatialaPolitics
Sukhbir Badal warns Patiala Akali leaders to Support Harpal Juneja??
ਹਰਪਾਲ ਜੁਨੇਜਾ ਮੇਰਾ ਨੰਬਰ ਵਨ ਉਮੀਦਵਾਰ, ਜਿਤਾ ਕੇ ਤੁਸੀ ਭੇਜੋ ਮੰਤਰੀ ਬਣਾ ਕੇ ਮੈਂ
ਬਣਾਗਾਂ: ਸੁਖਬੀਰ ਬਾਦਲ
-ਹਰਪਾਲ ਜੁਨੇਜਾ ਨੇ ਪਾਰਟੀ ਵਿਰੋਧੀ ਗਤੀਵਿਧੀ ਵਾਲਿਆਂ ਅਤੇ ਆਪਣੀਆਂ ਸਮੁੱਚੀਆਂ
ਗਤੀਵਿਧੀਆ ਦੀ ਰਿਪੋਰਟ ਪਾਰਟੀ ਪ੍ਰਧਾਨ ਨੂੰ ਸੌਂਪੀ
ਪਟਿਆਲਾ, 9 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ
ਬਸਪਾ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਹਰਪਾਲ ਜੁਨੇਜਾ ਦੇ ਗ੍ਰਹਿ ਵਿਖੇ ਪਹੁੰਚੇ।
ਇਥੇ ਬੰਦ ਕਮਰਾ ਅੱਧਾ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਉਮੀਦਵਾਰ ਹਰਪਾਲ ਜੁਨੇਜਾ ਨੇ
ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਾਲਿਆਂ ਦੇ ਵੀਡਿਉ ਫੁਟੇਜ਼ ਅਤੇ ਆਡੀਉ ਰਿਕਾਰਡਿੰਗਾਂ
ਸਮੇਂ ਕਈ ਤੱਥਾਂ ਸਮੇਤ ਰਿਪੋਰਟ ਪੇਸ਼ ਕੀਤੀ, ਉਥੇ ਅਪਾਣੀਆਂ ਗਤੀਵਿਧੀਆਂ, ਰੈਲੀ ਦੀ
ਰਿਪੋਰਟ ਸਮੇਤ ਹੋਰ ਗਤੀਵਿਧੀਆਂ ਦੀ ਰਿਪੋਰਟ ਪਾਰਟੀ ਪ੍ਰਧਾਨ ਨੂੰ ਸੌਂਪੀ ਗਈ। ਹਰਪਾਲ
ਜੁਨੇਜਾ ਨੇ ਆਪਣੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੂੰ ਵਿਸ਼ੇਸ ਤੌਰ ’ਤੇ ਪਾਰਟੀ
ਪ੍ਰਧਾਨ ਨਾਲ ਮਿਲਵਾਇਆ। ਇਥੇ ਪ੍ਰਧਾਨ ਸੁਖਬੀਰ ਬਾਦਲ ਨੇ ਸਾਫ ਕੀਤਾ ਕਿ ਹਰਪਾਲ ਜੁਨੇਜਾ
ਉਨ੍ਹਾਂ ਦਾ ਨੰਬਰ ਵਨ ਉਮੀਦਵਾਰ ਹੈ। ਉਨ੍ਹਾਂ ਕਿਹਾ ਕਿ ਤੁਸੀ ਹਰਪਾਲ ਜੁਨੇਜਾ ਨੂੰ
ਜਿਤਾ ਕੇ ਭੇਜੋ ਮੰਤਰੀ ਮੈਂ ਬਣਾਂਵਾਂਗਾ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ
ਕਰਦੇ ਹੋਏ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰਪਾਲ ਜੁਨੇਜਾ ਜਿਲੇ ਵਿਚੋਂ
ਮੇਰਾ ਨੰਬਰ ਵਨ ਉਮੀਦਵਾਰ ਹੈ। ਦਿੱਲੀ ਵਿਖੇ ਜਰੂਰੀ ਮੀਟਿੰਗ ਅਤੇ ਮੌਸਮ ਦੀ ਖਰਾਬੀ
ਕਰਕੇ ਰੈਲੀ ਵਿਚ ਨਹੀਂ ਆ ਸਕੇ। ਪਰ ਪਟਿਆਲਾ ਸ਼ਹਿਰੀ ਹਲਕੇ ਲੋਕਾਂ ਨੂੰ ਉਹ ਇੱਕ ਦਿਨ
ਪੁਰਾ ਲਗਾ ਕੇ ਮਿਲਣਗੇ। ਉਨ੍ਰਾਂ ਕਿਹਾ ਕਿ ਹਰਪਾਲ ਜੁਨੇਜਾ ਉਨ੍ਹਾਂ ਆਗੂਆਂ ਵਿਚੋਂ ਹਨ,
ਜਿਨ੍ਹਾਂ ਪਹਿਲੀ ਲਿਸਟ ਵਿਚ ਹਲਕੇ ਦਾ ਮੁੱਖ ਸੇਵਾਦਾਰ ਬਣਾਇਆ ਸੀ ਅਤੇ ਸਭ ਤੋਂ ਪਹਿਲਾਂ
ਟਿਕਟ ਦਿੱਤੀ ਸੀ। ਉਨ੍ਹਾਂ ਕਿਹਾ ਕਿ ਹੁਣ ਤੱਕ ਸਮੁੱਚੇ ਸਰਵੇਖਣਾਂ ਵਿਚ ਇਸ ਵਾਰ
ਪਟਿਆਲਾ ਸ਼ਹਿਰ ਤੋਂ ਹਰਪਾਲ ਜੁਨੇਜਾ ਵੱਡੇ ਮਾਰਜਨ ਨਾਲ ਜਿੱਤ ਕੇ ਇਤਿਹਾਸ ਰਚਣ ਜਾ ਰਹੇ
ਹਨ ਅਤੇ ਸਮੁੱਚੀ ਪਾਰਟੀ ਉਨ੍ਹਾਂ ਦੀ ਪਿੱਠ ’ਤੇ ਖੜੀ ਹੈ। ਪ੍ਰਧਾਨ ਸੁਖਬੀਰ ਸਿੰਘ ਬਾਦਲ
ਨੇ ਕਿਹਾ ਹਰਪਾਲ ਜੁਨੇਜਾ ਨੇ ਪੁਰੀ ਮਿਹਨਤ ਅਤੇ ਜੀ ਜਾਨ ਨਾਲ ਲੋਕਾਂ ਦੇ ਦਿਲਾਂ ਵਿਚ
ਥਾਂ ਬਣਾ ਲਈ ਹੈ ਅਤੇ ਨਾਕਾਰਾਤਮਕ ਸੋਚ ਵਾਲੇ ਉਸ ਨੂੰ ਕਦੇ ਵੀ ਹਰਪਾਲ ਜੁਨੇਜਾ ਨੂੰ
ਉਨ੍ਹਾਂ ਦਿਲਾਂ ਵਿਚ ਨਹੀਂ ਮਿਟਾ ਸਕਦੇ। ਉਨ੍ਹਾਂ ਕਿਹਾ ਕਿ ਹਰਪਾਲ ਜੁਨੇਜਾ ਦੀ ਰੈਲੀ
ਦੀਆਂ ਫੋਟੋਆਂ ਅਤੇ ਵੀਡਿਉ ਰਿਕਾਰਡਿੰਗ ਉਨ੍ਹਾਂ ਨੇ ਦੇਖ ਲਈ ਹੈ।
ਪਟਿਆਲਾ ਸ਼ਹਿਰੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਪਾਲ ਨੇ ਕਿਹਾ ਕਿ
ਪਾਰਟੀ ਪ੍ਰਧਾਨ ਸ੍ਰ.ਸੁਖਬੀਰ ਸਿੰਘ ਬਾਦਲ ਨੇ ਹਮੇਸ਼ਾਂ ਉਨ੍ਹਾਂ ਦੇ Çੁਸਰ ’ਤੇ ਹੱਥ
ਰੱਖਿਆ ਅਤੇ ਅੱਜ ਇੱਕ ਛੋਟੇ ਜਿਹੇ ਵਿਅਕਤੀ ਨੂੰ ਇਸ ਮੁਕਾਮ ’ਤੇ ਪਹੁੰਚਾ ਦਿੱਤਾ।
ਉਨ੍ਹਾਂ ਕਿਹਾ ਕਿ ਪਾਰਟੀ ਨੇ ਜਿਥੇ ਉਨ੍ਹਾਂ ਨੂੰ ਪਾਰਟੀ ਦੀ ਟਿਕਟ ਦਿੱਤੀ, ਉਥੇ
ਹਮੇਸ਼ਾਂ ਇੱਕ ਗਾਈਡ ਬਣ ਕੇ ਉਨ੍ਹਾਂ ਰਾਸਤਾ ਦਿਖਾਇਆ ਅਤੇ ਹਮੇਸ਼ਾ ਉਤਸ਼ਾਹਿਤ ਕਰਕੇ ਲੋਕਾਂ
ਦੀ ਸੇਵਾ ਕਰਨ ਲਈ ਪੇ੍ਰਰਿਤ ਕੀਤਾ। ਇਸ ਮੌਕੇ ਸਮੁੱਚੇ ਆਗੂਆਂ ਨੇ ਪਾਰਟੀ ਪ੍ਰਧਾਨ
ਸੁਖਬੀਰ ਸਿੰਘ ਬਾਦਲ ਨੂੰ ਸਨਮਾਨਤ ਕੀਤਾ। ਇਸ ਮੌਕੇ ਸ੍ਰੀ ਭਗਵਾਨ ਦਾਸ ਜੁਨੇਜਾ,ਅਵਤਾਰ
ਸਿੰਘ ਹੈਪੀ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਹੈਪੀ ਲੋਹਟ, ਹਰਬਖਸ਼ ਸਿੰਘ ਚਹਿਲ,
ਗੋਬਿੰਦ ਬਡੂੰਗਰ, ਗੁਰਮੁੱਖ ਢਿਲੋ, ਸੁਖਬੀਰ ਅਬਲੋਵਾਲ, ਰਵਿੰਦਰਪਾਲ ਸਿੰਘ ਪਿ੍ਰੰਸ
ਲਾਂਬਾ, ਮਨਪ੍ਰੀਤ ਸਿੰਘ ਚੱਢਾ, ਕੁਲਵਿੰਦਰ ਸਿੰਘ ਲਵਲੀ, ਪਵਨ ਭੂਮਕ, ਰਵਿੰਦਰ ਕੁਮਾਰ
ਠੁਮਕੀ, ਰਾਜੇਸ਼ ਕਨੌਜੀਆ, ਮਨਵਿੰਦਰ ਅਰੋੜਾ ਮਨੀ, ਵਿੱਕੀ ਕਨੋਜੀਆ, ਅੰਗਰੇਜ ਸਿੰਘ,
ਸਰਬਜੀਤ ਸਿੰਘ ਕਿੰਨੀ, ਅਮਰੀਕ ਸਿੰਘ ਰਿੰਕੂ, ਮੁਨੀਸ਼ ਸਿੰਘੀ, ਯੁਵਰਾਜ ਅਗਰਵਾਲ, ਮੋਟੀ
ਗਰੋਵਰ, ਗੁਰਮੁੱਖ ਸਿੰਘ ਢਿਲੋ, ਨਵਨੀਤ ਵਾਲੀਆ, ਰਾਜਿਵ ਜੁਨੇਜਾ ਲੱਕੀ, ਨੀਲ ਕਮਲ
ਜੁਨੇਜਾ, ਹਨੀ ਲੂਥਰਾ, ਪ੍ਰਭਜੋਤ ਸਿੰਘ ਡਿੱਕੀ, ਬਿੰਦਰ ਸਿੰਘ ਨਿੱਕੂ, ਇਕਬਾਲ ਸਿੰਘ,
ਗੁਰਪ੍ਰੀਤ ਸਿੰਘ, ਸਿਮਰ ਕੁੱਕਲ, ਹਰਮੀਤ ਸਿੰਘ ਮੀਤ, ਹਰਜੀਤ ਸਿੰਘ ਜੀਤੀ, ਸਿਮਰਨ
ਗਰੇਵਾਲ, ਅਭੀਸੇਕ ਸਿੰਘੀ, ਯੁਵੀ ਜੁਨੇਜਾ, ਰਾਣਾ ਪੰਜੇਟਾ, ਅਨਿਲ ਸ਼ਰਮਾ, ਨਰੇਸ਼ ਨਿੰਦੀ,
ਸੰਦੀਪ ਕੁਮਾਰ, ਦੀਪ ਰਾਜਪੂਤ, ਰਾਜਿਵ ਅਟਵਾਲ, ਰਮਨੀਕ ਮੇਂਹਗੀ, ਸਵੀਟੀ, ਸੰਨੀ,
ਗੈਰੀਸੰਨ, ਕਿੰਨੀ, ਰਿੰਕੂ, ਜੈ ਪ੍ਰਕਾਸ਼ ਯਾਦਵ, ਧਰਮਪਾਲ ਚੋਹਾਨ, ਲਾਡੀ ਸਹਿਗਲ, ਬਿੰਦਰ
ਸਿੰਘ, ਸ਼ਾਮ ਸਿੰਘ ਅਬਲੋਵਾਲ, ਸ਼ਾਮ ਲਾਲ ਖੱਤਰੀ, ਗੁੱਡੂ, ਵਿਜੈ ਚੋਹਾਨ, ਪ੍ਰਭਸਿਮਰਨ
ਸਿੰਘ ਪਾਰਸ, ਹੈਪੀ ਭਾਰਤ ਨਗਰ, ਗੁਰਵਿੰਦਰ ਗੋਲੂ, ਰਾਜਨ ਪ੍ਰਾਸ਼ਰ, ਪਰਮਿੰਦਰ ਸ਼ੋਰੀ,
ਦਰਵੇਸ਼ ਗੋਇਲ, ਅਮਿਤ ਸ਼ਰਮਾ, ਭੁਪਿੰਦਰ ਕੁਮਾਰ, ਜਸਪ੍ਰੀਤ ਸਿੰਘ ਲੱਕੀ, ਰੋਮੀ ਸ਼ਰਮਾ,
ਸਹਿਜ ਮੱਕੜ, ਰਮਨ ਕੋਹਲੀ, ਅਮਨ, ਦਲੇਰ ਸਿੰਘ, ਹਰਭਜਨ ਸਿੰਘ, ਕੇਵਲ ਕੁਮਾਰ, ਸਪਨ
ਕੋਹਲੀ, ਸੁੱਖ ਲਾਲ ਬਸਪਾ, ਰੋਸ਼ਨ ਲਾਲ ਬਸਪਾ, ਲਾਲ ਚੰਦ ਬਸਪਾ ਅਤੇ ਗੋਲੂ ਵੀ ਹਾਜ਼ਰ ਸਨ।
ਡੱਬੀ
ਸੁਖਬੀਰ ਬਾਦਲ ਦੀ ਪਾਰਟੀ ਵਿਰੋਧੀ ਗਤੀਵਿਧੀ ਵਾਲਿਆਂ ਨੂੰ ਤਾੜਨਾ ਕਰਕੇ ਹਰਪਾਲ ਜੁਨੇਜਾ
ਦੇ ਸਿਆਸੀ ਵਿਰੋਧੀਆਂ ਦੇ ਭੁਲੇਖੇ ਕੀਤੇ ਦੂਰ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ
ਵਾਲਿਆਂ ਨੂੰ ਤਾੜਨਾ ਕੀਤਾ ਕਿ ਜਿਸ ਨੇ ਵੀ ਪਾਰਟੀ ਦੇ ਖਿਲਾਫ ਕੋਈ ਭੂਮਿਕਾ ਨਿਭਾਈ ਉਸ
ਨੂੰ ਪਹਿਲ ਦੇ ਅਧਾਰ ’ਤੇ ਪਾਰਟੀ ਤੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਜਾਵੇਗਾ। ਅਜਿਹਾ
ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਪਾਲ ਜੁਨੇਜਾ ਦੇ ਸਿਆਸੀ ਵਿਰੋਧੀਆਂ
ਦੇ ਸਮੁੱਚੇ ਭੁਲੇਖੇ ਦੂੁਰ ਕਰ ਦਿੱਤੇ। ਉਨ੍ਹਾਂਦੇ ਸਿਆਸੀ ਵਿਰੋਧੀ 5 ਦਸੰਬਰ ਦੀ ਰੈਲੀ
ਤੋਂ ਬਾਅਦ ਲਗਾਤਾਰ ਸੁਖਬੀਰ ਬਾਦਲ ਵੱਲੋਂ ਜਾਣ ਬੁਝ ਕੇ ਰੈਲੀ ਵਿਚ ਸਿਰਕਤ ਕਰਨ ਦੀ ਗੱਲ
ਆਖ ਕੇ ਪ੍ਰਚਾਰ ਵਿਚ ਜੁਟੇ ਹੋਏ ਸਨ। ਪਰ ਅੱਜ ਪ੍ਰਧਾਨ ਸੁਖਬੀਰ ਬਾਦਲ ਨੇ ਸਮੁੱਚੇ
ਭੁਲੇਖੇ ਦੂਰ ਕਰ ਦਿੱਤੇ ਹਨ।
ਫੋਟੋ ਕੈਪਸ਼ਨ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਮੀਦਵਾਰ ਹਰਪਾਲ
ਜੁਨੇਜਾ ਦੀ ਪਿੱਠ ’ਤੇ ਹੱਥ ਰੱਖ ਕੇ ਥਾਪੜਾ ਦਿੰਦੇ ਹੋਏ।
https://www.instagram.com/patialapolitics/p/CXQ7g7Ph5ko/?utm_medium=copy_link