Covid Vaccination Schedule Patiala 4 February
February 3, 2022 - PatialaPolitics
Covid Vaccination Schedule Patiala 4 February
ਪਟਿਆਲਾ 03 ਫਰਵਰੀ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 22,184 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 21 ਲੱਖ 70 ਹਜਾਰ 875 ਹੋ ਗਈ ਹੈ। ਜਿਲ੍ਹੇ ਵਿੱਚ ਚਲਾਈ ਜਾ ਰਹੀ ਇਸ ਮੁਹਿੰਮ ਦਾ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂ ਗੋਇਲ ਵੱਲੋਂ ਵੱਖ ਵੱਖ ਥਾਂਵਾ ਤੇਂ ਜਾ ਕੇ ਜਾਇਜਾ ਲਿਆ ਗਿਆ।
ਅੱਜ ਜਿਲੇ ਵਿੱਚ ਪ੍ਰਾਪਤ 2122 ਕੋਵਿਡ ਰਿਪੋਰਟਾਂ ਵਿਚੋਂ 47 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 21, ਸਮਾਣਾ 03, ਰਾਜਪੁਰਾ 07, ਬਲਾਕ ਭਾਦਸੋਂ ਤੋਂ 03, ਬਲਾਕ ਕੋਲੀ 08, ਦੁਧਨਸਾਧਾ ਤੋਂ 03 ਅਤੇ ਬਲਾਕ ਸ਼ੁਤਰਾਣਾ ਤੋਂ 02 ਕੋਵਿਡ ਕੇਸ ਪਾਏ ਗਏ ਹਨ, 12ਡੁਪਲੀਕੇਟ ਐਨਟਰੀਆ ਡਲਟਿ ਹੋਣ ਕਾਰਣ ਜਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 61,684 ਹੋ ਗਈ ਹੈ। ਮਿਸ਼ਨ ਫਹਿਤ ਤਹਿਤ 28 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 59,912 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 324 ਹੈ। ਅੱਜ ਜਿਲੇ੍ਹ ਵਿੱਚ ਚਾਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1448 ਹੋ ਗਈ ਹੈ।
ਜਿਲ੍ਹਾ ਐਪੀਡੋਮੋਲਜਿਸਟ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਜਿਨੋਮ ਸੂਕੈਂਸਿੰਗ ਰਾਹੀ ਕੋਵਿਡ ਵਾਇਰਸ ਦੇ ਵੈਰੀਐਂਟ ਦਾ ਪਤਾ ਲਗਾਉਣ ਲਈ ਜਿਲ੍ਹੇ ਦੇ ਭੇਜੇ ਗਏ 11 ਸੈਂਪਲਾ ਦੀ ਰਿਪੋਰਟ ਪ੍ਰਾਪਤ ਹੋਈਆਂ ਹਨ ਜੋ ਕਿ ਸਾਰੀਆਂ ਹੀ ਓਮੀਕਰੋਨ ਵੈਰੀਐਂਟ ਦੀ BA2 ਸਬ ਟਾਈਪ ਪਾਜੀਟਿਵ ਪਾਈਆਂ ਗਈਆਂ ਹਨ ਜਿਹਨਾਂ ਤੋਂ ਇਸ ਤੱਥ ਦੀ ਪੁਸਟੀ ਹੁੰਦੀ ਹੈ ਕਿ ਮੋਜੂਦਾ ਲਹਿਰ ਵਿੱਚ ਲਗਭਗ ਵਾਇਰਸ ਓਮੀਕਰੋਨ ਵੈਰੀਐਂਟ ਹੀ ਸੀ।
ਸਿਹਤ ਵਿਭਾਗ ਦੀਆਂ ਟੀਮਾਂ ਜਿੱਲੇ ਵਿੱਚ ਅੱਜ 1841 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,9,016 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾ ਵਿਚੋਂ ਜਿਲ੍ਹਾ ਪਟਿਆਲਾ ਦੇ 61,684 ਕੋਵਿਡ ਪੋਜਟਿਵ, 11,06,322 ਨੈਗੇਟਿਵ ਅਤੇ ਲਗਭਗ 1010 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਕੱਲ ਮਿਤੀ 4 ਫਰਵਰੀ ਦਿਨ ਸ਼ੁਕਰਵਾਰ ਨੂੰ 15 ਤੋਂ 18 ਸਾਲ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਮਿਲਟਰੀ ਹਸਪਤਾਲ, ਡੀ.ਐਮ.ਡਬਲਿਉ ਰੇਲਵੇ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ ,ਜੁਝਾਰ ਨਗਰ, ਬਿਸ਼ਨ ਨਗਰ, ਆਰਿਆ ਸਮਾਜ, ਸੂਲਰ, ਅਨੰਦ ਨਗਰ ਬੀ, ਕਾਲੀ ਮਾਤਾ ਮੰਦਰ,ਇਲਾਈਟ ਕੱਲਬ ਅਰਬਨ ਅਸਟੇਟ, ਕਰਤਾਰ ਕਲੋਨੀ, ਬਲਾਸਮ ਸਕੂਲ, ਪ੍ਰੇਮ ਨਗਰ, ਧਰਮਸ਼ਾਲਾ ਬਡੁੰਗਰ, ਮੋਰਾਂ ਵਾਲੀ ਗੱਲੀ, ਮੌਤਾ ਸਿੰਘ ਨਗਰ, ਹਨੁਮਾਨ ਮੰਦਰ ਸਫਾਬਾਦੀ ਗੇਟ, ਨਵਜੀਵਨੀ ਸਕੁਲ, ਘਾਸ ਮੰਡੀ ਰਾਘੋਮਾਜਰਾ, ਸੰਜੇ ਕਲੋਨੀ ਬਲਾਕ 4 ਅਤੇ 5, ਨਰੂਲਾ ਕਲੌਨੀ , ਮੌਤੀ ਬਾਗ ਡਿਸਪੈਂਸਰੀ, ਧਾਦਲਾ ਦਾ ਮੁਹੱਲਾ ਸ਼ਿਵ ਮੰਦਰ, ਮਲਟੀਪਰਪਜ ਸਕੂਲ, ਥਾਣਾ ਕਤਵਾਲੀ ਕਿੱਲਾ ਚੌਂਕ, ਸਰਕਾਰੀ ਆਈ.ਟੀ.ਆਈ ਛੋਟੀ ਬਾਰਾਂਦਰੀ, ਅਰਬਨ ਅਸਟੇਟ ਫੇਜ ਦੋ ਨੇੜੇ ਬੀ.ਐਸ.ਐਨ. ਐਲ ਆਫਿਸ, ਦਰਸ਼ਨ ਸਿੰਘ ਨਗਰ, ਹਨੁਮਾਨ ਮੰਦਰ ਏਕਤਾ ਨਗਰ, ਮਥੁਰਾ ਕਲੋਨੀ, ਮਦਰਾਸੀ ਝੁੱਗੀਆ, ਭਾਰਤ ਕਲੋਨੀ, ਗੁਰੂਦੁਆਰਾ ਦੁੱਖ ਨਿਵਾਰਣ ਸਾਹਿਬ, ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ, ਮੋਬਾਇਲ ਟੀਮ, ਮਾਤਾ ਕੁਸ਼ਲਿਆ ਹਸਪਤਾਲ, ਸਮਾਣਾ ਦੇ ਸਬ ਡਵੀਜਨ ਹਸਪਤਾਲ,ਦਯਾਨੰਦ ਸਕੂਲ ਨੂਰਪੁਰ ਗਉਸ਼ਾਲਾ, ਸਬਜੀ ਮੰਡੀ, ਨਾਭਾ ਦੇ ਸਿਵਲ ਹਸਪਤਾਲ,ਅਰਬਨ ਫਰਾਇਮਰੀ ਸਿਹਤ ਕੇਂਦਰ, ਸ਼ਰੇਆ ਹਸਪਤਾਲ, ਧਰਮਸ਼ਾਲਾ ਰਣਜੀਤ ਨਗਰ, ਗੁਰੂਤੇਗ ਬਹਾਦਰ ਕਲੋਨੀ, ਰਾਜਪੁਰਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ 2, ਐਸ.ਬੀ.ਐਸ ਕਲੋਨੀ, ਇੰਡਸਟਰੀਅਲ ਫੋਕਲ ਪੁਆਇੰਟ ਏਰੀਆ ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਇਹਨਾਂ ਸਾਰੀਆਂ ਥਾਂਵਾ ਤੇ ਸਿਹਤ ਕਾਮੇ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।