Harpal Juneja shows strength in Patiala,invites Sukhbir Badal at Quila Chownk

February 7, 2022 - PatialaPolitics

Harpal Juneja shows strength in Patiala,invites Sukhbir Badal at Quila Chownk

ਅਮਰਿੰਦਰ ਦੇ ਗੜ੍ਹ ਵਿਚ ਗਰਜ਼ੇ ਸੁਖਬੀਰ ਬਾਦਲ

ਜੁਨੇਜਾ ਪਰਿਵਾਰ ਲੋਕ ਸੇਵਕ ਪਰਿਵਾਰ, ਹਰਪਾਲ ਜੁਨੇਜਾ ਨੂੰ ਜਿਤਾ ਕੇ ਭੇਜੋ ਮੰਤਰੀ ਮੈਂ

ਬਣਾਵਾਂਗਾ: ਸੁਖਬੀਰ ਬਾਦਲ

-ਦਲ ਬਦਲੂਆਂ ਦੀ ਲੋਕਤੰਤਰ ਵਿਚ ਕੋਈ ਥਾਂ ਨਹੀਂ: ਸੁਖਬੀਰ ਬਾਦਲ

-ਮਹਾਂਮਾਰੀ ਦੌਰਾਨ ਮੋਤੀ ਮਹਿਲ ਵਾਲੇ ਮਹਿਲ ਛੱਡ ਕੇ ਭੱਜੇ ਅਤੇ ਦੂਜਿਆਂ ਨੇ ਦਰਵਾਜ਼ੇ

ਹੀ ਨਹੀਂ ਖੋਲੇ: ਹਰਪਾਲ ਜੁਨੇਜਾ

ਪਟਿਆਲਾ, 6 ਫਰਵਰੀ():ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ

ਪਟਿਆਲਾ ਵਿਖੇ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਹਰਪਾਲ ਜੁਨੇਜਾ ਦੇ ਹੱਕ ਵਿਚ

ਪਟਿਆਲਾ ਵਿਖੇ ਦੋ ਚੋਣ ਸਭਾਵਾਂ ਹਰਪਾਲ ਟਿਵਾਣਾ ਆਡੀਟੋਰੀਅਮ ਮਾਡਲ ਟਾਉਨ ਅਤੇ ਕਿਲਾ

ਚੌਂਕ ਨੂੰ ਸੰਬੋਧਨ ਕੀਤਾ। ਜਿਥੇ ਉਨ੍ਹਾਂ ਐਲਾਨ ਕੀਤਾ ਕਿ ਜੁਨੇਜਾ ਪਰਿਵਾਰ ਸਮਾਜ ਸੇਵਕ

ਪਰਿਵਾਰ ਹੈ ਅਤੇ ਪਟਿਆਲਾ ਦੇ ਲੋਕ ਹਰਪਾਲ ਜੁਨੇਜਾ ਨੂੰ ਜਿਤਾ ਕੇ ਭੇਜਣ ਮੰਤਰੀ ਮੈਂ

ਬਣਾ ਕੇ ਭੇਜਾਂਗਾ। ਸੁਖਬੀਰ ਬਾਦਲ ਨੇ ਕਿਹਾਕਿ ਜੁਨੇਜਾ ਪਰਿਵਾਰ ਦੀ ਸੇਵਾ ਅਤੇ ਸਾਦਗੀ

ਤੋਂ ਤਾਂ ਪੁਰਾ ਪੰਜਾਬ ਪ੍ਰਭਾਵਿਤ ਹੈ ਅਤੇ ਜੇਕਰ ਅਜਿਹੇ ਪਰਿਵਾਰ ਨੂੰ ਸਰਕਾਰੀ ਸ਼ਕਤੀ

ਮਿਲ ਜਾਵੇ ਤਾਂ ਸੋਨੇ ਦੇ ਸੁਹਾਗਾ ਹੋ ਜਾਵੇਗਾ। ਜੁਨੇਜਾ ਪਰਿਵਾਰ ਨੇ ਸ਼ਹਿਰ ਵਿਚ 70

ਹਜ਼ਾਰ ਦਰਖਤ ਅਤੇ ਸੈਂਕੜੇ ਬੈਂਚਾ ਤੋਂ ਇਲਾਵਾ ਸੈਂਕੜੇ ਲੋਕਾਂ ਨੂੰ ਘਰ ਅਤੇ

ਵਿਦਿਆਰਥੀਆਂ ਨੂੰ ਫੀਸਾਂ ਦੇ ਸਿੱਖਿਆ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਸ੍ਰੀ ਬਾਦਲ

ਨੇ ਕਿਹਾ ਕਿ ਦੂਜੇ ਪਾਸੇ ਸਾਰੇ ਹੀ ਸੱਤਾ ਦੇ ਲਾਲਚੀ ਅਤੇ ਦਲ ਬਦਲ ਕੇ ਪਟਿਆਲਾ ਦੇ

ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਹਨ। ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਵੇ, ਅਜੀਤ

ਸਿੰਘ ਕੋਹਲੀ ਹੋਵੇ ਜਾਂ ਫੇਰ ਵਿਸ਼ਨੂੰ ਸ਼ਰਮਾ ਤਿੰਨਾ ਨੇ ਕੁਰਸੀ ਦੀ ਭੁੱਖ ਦੇ ਲਈ ਦਲ

ਬਦਲੇ ਪਰ ਪਟਿਆਲਾ ਦੇ ਲੋਕਾਂ ਨੂੰ ਇੱਕ ਭਰੋਸੇਯੋਗ ਵਿਧਾਇਕ ਚਾਹੀਦਾ ਹੈ, ਜਿਸ ਦਾ ਉਦੇਸ਼

ਲੋਕ ਸੇਵਾ ਹੋਵੇ ਨਾ ਕਿ ਸੱਤਾ ਦੀ ਭੁੱਖ। ਸ੍ਰ. ਬਾਦਲ ਨੇ ਕਿਹਾ ਕਿ ਕੋਰੋਨਾ ਦੌਰਾਨ

ਹਰਪਾਲ ਜੁਨੇਜਾ ਨੇ ਸਾਬਤ ਕਰ ਦਿੱਤਾ ਕਿ ਹਾਲਾਤ ਭਾਵੇਂ ਕੁਝ ਵੀ ਹੋਣ ਉਹ ਜਾਨ ਦੀ

ਪਰਵਾਹ ਕੀਤੇ ਬਿਨ੍ਹਾਂ ਲੋਕ ਦੀ ਸੇਵਾ ਤੋਂ ਪਿੱਠ ਨਹੀਂ ਮੋੜਨਗੇ। ਉਨ੍ਹਾਂ ਕਿਹਾ ਕਿ

ਹਰਪਾਲ ਜੁਨੇਜਾ ਅਕਾਲੀ ਦਲ ਦਾ ਜਾਂਬਾਜ ਸਿਪਾਹੀ ਹੈ। ਉਨ੍ਹਾਂ ਆਮ ਆਦਮੀ ’ਤੇ ਨਿਸ਼ਾਨਾ

ਸਾਧਦੇ ਹੋਏ ਕਿਹਾ ਕਿ ਆਮ ਆਦਮੀ ਨੇ ਕਰੋੜਪਤੀਆਂ ਨੂੰ ਰਾਤੋ ਰਾਤ ਸ਼ਾਮਲ ਕਰਕੇ ਸਥਾਨਕ

ਵਰਕਰ ਜਿਹੜੇ ਸਾਲਾਂ ਤੋਂ ਪਾਰਟੀ ਦੀ ਸੇਵਾ ਵਿਚ ਲੱਗੇ ਹੋਏ ਸਨ ਦੀ ਕਦਰ ਤੱਕ ਨਹੀਂ ਪਾਈ

ਤਾਂ ਫੇਰ ਬਾਕੀ ਲੋਕ ਉਨ੍ਹਾਂ ਤੋਂ ਕੀ ਆਸ ਰੱਖਦੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ

ਕਿ ਬਲ ਬਦਲੂਆਂ ਦੀ ਲੋਕਤੰਤਰ ਵਿਚ ਕੋਈ ਥਾਂ ਨਹੀਂ।

ਇਸ ਮੌਕੇ ਆਪਣੇ ਸੰਬੋਧਨ ਵਿਚ ਹਰਪਾਲ ਜੁਨੇਜਾ ਨੇ ਕਿਹਾ ਕਿ ਲੋਕਾਂ ਦੀਆਂ ਜਿੰਦਗੀਆਂ

ਨਾਲ ਖਿਲਵਾੜ ਕਰਨ ਵਾਲਿਆਂ ਨੂੰ ਪਟਿਆਲਾ ਦੇ ਲੋਕ ਕਿਸੇ ਵੀ ਕੀਮਤ ’ਤੇ ਨਹੀਂ ਬਖਸ਼ਣਗੇ।

ਜਿਹੜੇ ਲੋਕ ਵੋਟਾਂ ਲੈ ਕੇ ਮੁੜ ਕਦੇ ਪਟਿਆਲਾ ਵਿਚ ਦਿਖਾਈ ਨਹੀਂ ਦਿੰਦੇ ਅਤੇ ਇਥੇ ਲੋਕ

ਕੋਰੋਨਾ ਮਹਾਂਮਾਰੀ ਨਾਲ ਜੁਝਦੇ ਰਹੇ, ਪਰ ਕਿਸੇ ਨੇ ਸਾਰ ਨਹੀਂ ਲਈ। ਹੈਰਾਨ ਕਰਨ ਵਾਲੀ

ਗੱਲ ਹੈ ਕਿ ਇੱਕ ਤਾਂ ਮਹਿਲਾਂ ਦੇ ਗੇਟ ਬੰਦ ਕਰਕੇ ਭੱਜ ਗਏ ਅਤੇ ਦੂੁਜਿਆਂ ਨੇ ਘਰ ਦਾ

ਦਰਵਾਜ਼ਾ ਹੀ ਨਹੀਂ ਖੋਲਿਆ। ਅਜਿਹੇ ਵਿਚ ਸ਼ੋ੍ਰਮਣੀ ਅਕਾਲੀ ਦਲ ਅਤੇ ਜੁਨੇਜਾ ਪਰਿਵਾਰ

ਸ਼ਹਿਰ ਦੇ ਲੋਕਾਂ ਨਾਲ ਖੜਾ ਰਿਹਾ। ਉਨ੍ਹਾਂ ਕਿਹਾ ਕਿ ਬੜੀ ਦੇਰ ਪਟਿਆਲਾ ਦੇ ਲੋਕਾਂ ਨੂੰ

ਗੁੰਮਰਾਹ ਕੀਤਾ, ਹੁਣ ਪਟਿਆਲਾ ਦੇ ਲੋਕ ਗੁੰਮਰਾਹ ਨਹੀਂ ਹੋਣਗੇ। ਹਰਪਾਲ ਜੁਨੇਜਾ ਨੇ

ਕਿਹਾ ਕਿ ਉਹ ਪਟਿਆਲਾ ਦੇ ਲੋਕਾਂ ਦੇ ਸੇਵਾਦਰ ਹਨ ਅਤੇ ਸੇਵਾਦਾਰ ਰਹਿਣਗੇ। ਉਨ੍ਹਾਂ

ਕਿਹਾ ਕਿ ਲੋਕਤੰਤਰ ਦੀ ਪਰਿਭਾਸ਼ਾ ਵੀ ਇਹੀ ਕਹਿੰਦੀ ਹੈ ਕਿ ਲੋਕ ਆਪਣੇ ਵਿਚਕਾਰ ਰਹਿਣ

ਵਾਲੇ ਨੁੰਮਾਇੰਦੇ ਨੂੰ ਚੁਣਨ ਤਾਂ ਉਹ ਉਨ੍ਰਾਂ ਦੀ ਗੱਲ ਸੁਣ ਕੇ ਵਿਧਾਨ ਸਭਾ ਵਿਚ ਰੱਖ

ਸਕਣ। ਇਸ ਮੌਕੇ ਬਾਬੂ ਪ੍ਰਕਾਸ ਗਰਗ, ਸ੍ਰੀ ਭਗਵਾਨ ਦਾਸ ਜੁਨੇਜਾ, ਸਾਬਕਾ ਮੇਅਰ

ਅਮਰਿੰਦਰ ਸਿੰਘ ਬਜਾਜ, ਅਵਤਾਰ ਸਿੰਘ ਹੈਪੀ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਹੈਪੀ

ਲੋਹਟ, ਹਰਬਖਸ਼ ਸਿੰਘ ਚਹਿਲ, ਗੋਬਿੰਦ ਬਡੂੰਗਰ, ਗੁਰਮੁੱਖ ਢਿਲੋ, ਸੁਖਬੀਰ ਅਬਲੋਵਾਲ,

ਰਵਿੰਦਰਪਾਲ ਸਿੰਘ ਪਿ੍ਰੰਸ ਲਾਂਬਾ, ਹਰਬਖਸ਼ ਚਹਿਲ, ਮਨਜੋਤ ਚਹਿਲ, ਸੁਖਬੀਰ ਅਬਲੋਵਾਲ,

ਮਨਪ੍ਰੀਤ ਸਿੰਘ ਚੱਢਾ, ਕੁਲਵਿੰਦਰ ਸਿੰਘ ਲਵਲੀ, ਪਵਨ ਭੂੰਮਕ, ਰਵਿੰਦਰ ਕੁਮਾਰ ਠੁਮਕੀ,

ਰਾਜੇਸ਼ ਕਨੌਜੀਆ, ਮਨਵਿੰਦਰ ਅਰੋੜਾ ਮਨੀ, ਵਿੱਕੀ ਕਨੋਜੀਆ, ਅੰਗਰੇਜ ਸਿੰਘ, ਸਰਬਜੀਤ

ਸਿੰਘ ਕਿੰਨੀ, ਅਮਰੀਕ ਸਿੰਘ ਰਿੰਕੂ, ਮੁਨੀਸ਼ ਸਿੰਘੀ, ਯੁਵਰਾਜ ਅਗਰਵਾਲ, ਮੋਟੀ ਗਰੋਵਰ,

ਗੁਰਮੁੱਖ ਸਿੰਘ ਢਿਲੋ, ਨਵਨੀਤ ਵਾਲੀਆ, ਨੀਲ ਕਮਲ ਜੁਨੇਜਾ, ਹਨੀ ਲੂਥਰਾ, ਪ੍ਰਭਜੋਤ

ਸਿੰਘ ਡਿੱਕੀ, ਬਿੰਦਰ ਸਿੰਘ ਨਿੱਕੂ, ਇਕਬਾਲ ਸਿੰਘ, ਗੁਰਪ੍ਰੀਤ ਸਿੰਘ, ਸਿਮਰ ਕੁੱਕਲ,

ਹਰਮੀਤ ਸਿੰਘ ਮੀਤ, ਹਰਜੀਤ ਸਿੰਘ ਜੀਤੀ, ਸਿਮਰਨ ਗਰੇਵਾਲ, ਅਭੀਸੇਕ ਸਿੰਘੀ, ਯੁਵੀ

ਜੁਨੇਜਾ, ਰਾਣਾ ਪੰਜੇਟਾ, ਅਨਿਲ ਸ਼ਰਮਾ, ਨਰੇਸ਼ ਨਿੰਦੀ, ਸੰਦੀਪ ਕੁਮਾਰ, ਦੀਪ ਰਾਜਪੂਤ,

ਰਾਜਿਵ ਅਟਵਾਲ, ਰਮਨੀਕ ਮੇਂਹਗੀ, ਸਵੀਟੀ, ਸੰਨੀ, ਗੈਰੀਸੰਨ, ਕਿੰਨੀ, ਰਿੰਕੂ, ਜੈ

ਪ੍ਰਕਾਸ਼ ਯਾਦਵ, ਧਰਮਪਾਲ ਚੋਹਾਨ, ਲਾਡੀ ਸਹਿਗਲ, ਬਿੰਦਰ ਸਿੰਘ, ਸ਼ਾਮ ਸਿੰਘ ਅਬਲੋਵਾਲ,

ਸ਼ਾਮ ਲਾਲ ਖੱਤਰੀ, ਗੁੱਡੂ, ਵਿਜੈ ਚੋਹਾਨ, ਪ੍ਰਭਸਿਮਰਨ ਸਿੰਘ ਪਾਰਸ, ਹੈਪੀ ਭਾਰਤ ਨਗਰ,

ਗੁਰਵਿੰਦਰ ਗੋਲੂ, ਰਾਜਨ ਪ੍ਰਾਸ਼ਰ, ਪਰਮਿੰਦਰ ਸ਼ੋਰੀ, ਦਰਵੇਸ਼ ਗੋਇਲ, ਅਮਿਤ ਸ਼ਰਮਾ,

ਭੁਪਿੰਦਰ ਕੁਮਾਰ, ਜਸਪ੍ਰੀਤ ਸਿੰਘ ਲੱਕੀ, ਰੋਮੀ ਸ਼ਰਮਾ, ਸਹਿਜ ਮੱਕੜ, ਰਮਨ ਕੋਹਲੀ,

ਅਮਨ, ਦਲੇਰ ਸਿੰਘ, ਹਰਭਜਨ ਸਿੰਘ, ਕੇਵਲ ਕੁਮਾਰ, ਸਪਨ ਕੋਹਲੀ, ਸੁੱਖ ਲਾਲ ਬਸਪਾ, ਰੋਸ਼ਨ

ਲਾਲ ਬਸਪਾ, ਲਾਲ ਚੰਦ ਬਸਪਾ ਅਤੇ ਗੋਲੂਹ ਵਿਸ਼ੇਸ਼ ਤੌਰ ਹਾਜਰ ਸਨ।

ਡੱਬੀ

ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦੀ ਹਾਜ਼ਰੀ ਵਿਚ ਹਰਪਾਲ ਜੁਨੇਜਾ ਨੂੰ ਪਿੱਠ ਥਾਪੜੀ

ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਟਿਆਲਵੀ ਦੀ ਹਾਜ਼ਰੀ ਵਿਚ

ਹਰਪਾਲ ਜੁਨੇਜਾ ਦੀ ਪਿੱਠ ਥਾਪੜੀ ਅਤੇ ਕਿਹਾ ਕਿ ਇਸ ਲੋਕ ਸੇਵਕ ਨੂੰ ਸੇਵਾ ਦਾ ਮੌਕਾ

ਦਿਉ, ਪਟਿਆਲਾ ਨੂੰ ਨਿਹਾਲ ਕਰ ਦਿਆਂਗੇ। ਉਨ੍ਹਾਂ ਕਿਹਾ ਕਿ ਪਟਿਆਲਾ ਵਾਲਿਆਂ ਦੇ ਲਈ

ਰਾਜਸ਼ਾਹੀ ਤੋਂ ਛੁਟਕਾਰਾ ਪਾਉਣ ਦਾ ਵਧੀਆ ਮੌਕਾ ਹੈ।

ਫੋਟੋ ਕੈਪਸਨ: ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਟਿਆਲਾ ਸ਼ਹਿਰੀ

ਦੇ ਉਮੀਦਵਾਰ ਹਰਪਾਲ ਜੁਨੇਜਾ ਦੀ ਪਿੱਠ ਥਾਪੜਦੇ ਹੋਏ ਅਤੇ ਦੂਜੇ ਪਾਸੇ ਠਾਠਾਂ ਮਾਰਦਾ

ਇਕੱਠ।

SAD Patiala
SAD Patiala