Patiala Police did search operation at PG’s
April 11, 2022 - PatialaPolitics
Patiala Police did search operation at PG’s
ਪ੍ਰੈਸ ਨੋਟ
first 11.04.22
ਡਾ.ਨਾਨਕ ਸਿੰਘ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਜੀ ਨੇ ਪ੍ਰੈਸ ਨੋਟ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸ਼੍ਰੀ ਹਰਪਾਲ ਸਿੰਘ, ਪੀ.ਪੀ.ਐਸ., ਕਪਤਾਨ ਪੁਲਿਸ ਸਿਟੀ, ਪਟਿਆਲਾ ਦੀ ਸੁਪਰਵੀਜਨ ਹੇਠ ਸ਼੍ਰੀ ਮੋਹਿਤ ਅਗਰਵਾਲ, ਪੀ.ਪੀ.ਐਸ. ਡੀ.ਐਸ.ਪੀ. ਸਿਟੀ-2 ਪਟਿਆਲਾ ਅਤੇ ਸ਼੍ਰੀ ਭੁਪਿੰਦਰ ਸਿੰਘ, ਪੀ.ਪੀ.ਐਸ., ਡੀ.ਐਸ.ਪੀ. ਅਪਰੇਸ਼ਨ/ਸਕਿਊਰਟੀ ਪਟਿਆਲਾ ਸਮੇਤ 11 ਮੁੱਖ ਅਫਸਰਾਨ ਥਾਣਾਜਾਤ ਅਤੇ ਥਾਣਿਆਂ ਦੇ 100 ਪੁਲਿਸ ਕਰਮਚਾਰੀਆਂ ਦੁਆਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ ਪੈਂਦੇ ਪੀ.ਜੀਸ ਦਾ ਕਾਰਡਨ ਅਤੇ ਸਰਚ ਅਪਰੇਸ਼ਨ ਕਰਵਾਇਆ ਗਿਆ। ਇਸ ਅਪਰੇਸ਼ਨ ਦੌਰਾਨ ਸਾਰੇ ਪੀ.ਜੀਸ. ਦੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ ਅਤੇ ਇਹ ਯਕੀਨੀ ਬਣਾਇਆ ਗਿਆ ਕਿ ਇਹਨਾ ਪੀ.ਜੀਸ. ਵਿੱਚ ਕੋਈ ਵੀ ਵਿਦਿਆਰਥੀ ਗੈਰ ਕਾਨੂੰਨੀ ਤਰੀਕੇ ਨਾਲ ਨਾ ਰਹਿ ਰਿਹਾ ਹੋਵੇ। ਇਹਨਾ ਪੀ.ਜੀਸ. ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਜਿਹੜੇ ਵੀ ਵਿਦਿਆਰਥੀ ਨੂੰ ਪੀ.ਜੀਸ. ਕਿਰਾਏ ਪਰ ਦੇਵੇਗਾ, ਉਸ ਤੋਂ ਪਹਿਲਾਂ ਉਸ ਵਿਦਿਆਰਥੀ ਦੀ ਪੁਲਿਸ ਵੈਰੀਫਿਕੇਸ਼ਨ ਸਬੰਧਤ ਥਾਣਾ ਤੋਂ ਕਰਵਾਉਣ ਦਾ ਪਾਬੰਧ ਹੋਵੇਗਾ। ਇਸ ਅਪਰੇਸ਼ਨ ਦੋਰਾਨ ਪਟਾਕੇ ਮਾਰਨ ਵਾਲੇ ਅਤੇ ਬਿਨਾ ਨੰਬਰੀ 06 ਬੁਲਟ ਮੋਟਰਸਾਈਕਲਾਂ ਦੇ ਚਲਾਨ ਕੀਤੇ ਗਏ ਅਤੇ ਇਹਨਾ ਬੁਲਟ ਮੋਟਰਸਾਈਕਲਾਂ ਦੇ ਸਾਇਲੰਸਰ ਬਦਲਵਾਏ ਗਏ। ਇਸ ਤੋਂ ਇਲਾਵਾ ਜਿਲਾ ਪਟਿਆਲਾ ਦੇ ਬਾਕੀ ਸਾਰੇ ਪੀ.ਜੀਸ. ਮਾਲਕਾਂ ਨੂੰ ਵੀ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਹਨਾ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਨਾਉਣ। ਅਗਰ ਕੋਈ ਵੀ ਪੀ.ਜੀ. ਮਾਲਕ ਇਹਨਾ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ।
Video ??