Village level Enterprises scheme
February 12, 2018 - PatialaPolitics
ਵਿਲੇਜ਼ ਲੈਵਲ ਇਨਟਰਪ੍ਰਾਈਜ਼ਿਜ ਸਕੀਮ ਅਧੀਨ ਰੋਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨ ਨੌਜਵਾਨ ਘਰ ਬੈਠੇ ਹੀ ਚੰਗੀ ਰਾਸ਼ੀ ਕਮਾ ਸਕਦੇ ਹਨ। ਇਸ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਸਕੀਮ ਅਧੀਨ ਪਿੰਡਾਂ ਦੇ ਪੜ੍ਹੇ ਲਿਖੇ ਨੌਜਵਾਨ ਜੋ ਕੰਪਿਊਟਰ ਦਾ ਗਿਆਨ ਰੱਖਦੇ ਹਨ ਉਹ ਇਸ ਸਕੀਮ ਦਾ ਲਾਭ ਉਠਾਕੇ ਘਰ ਬੈਠੇ ਲਾਭ ਪ੍ਰਾਪਤ ਸਕਦੇ ਹਨ। ਉਨ੍ਹਾਂ ਦੱਸਿਆਂ ਕਿ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਦਾ ਲਾਭ ਆਮ ਲੋਕਾਂ ਨੂੰ ਆਨ-ਲਾਇਨ ਪ੍ਰਦਾਨ ਕੀਤਾ ਜਾ ਰਿਹਾ ਹੈ। ਪੜ੍ਹੇ ਲਿਖੇ ਨੌਜਵਾਨ ਪਿੰਡਾਂ ਵਿੱਚ ਹੀ ਆਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ, ਪਾਸਪੋਰਟ, ਬਿਜਲੀ ਬਿੱਲ, ਬੀਮਾ ਅਤੇ ਡਿਜੀਟਲ ਇੰਡੀਆ ਦੀਆ ਸਾਰੀਆਂ ਸਕੀਮਾਂ, ਆਵਾਸ ਯੋਜਨਾ ਆਦਿ ਹੋਰ ਸੇਵਾਵਾਂ ਆਮ ਲੋਕਾਂ ਨੂੰ ਪ੍ਰਦਾਨ ਕਰਕੇ ਜਿਥੇ ਉਹ ਘਰ ਬੈਠੇ ਹੀ ਚੰਗੀ ਕਮਾਈ ਕਰ ਸਕਦੇ ਹਨ। ਉਥੇ ਹੀ ਪਿੰਡਾਂ ਦੇ ਲੋਕਾਂ ਨੂੰ ਸਾਰੀਆਂ ਸੇਵਾਵਾਂ ਆਪਣੇ ਹੀ ਪਿੰਡ ਵਿੱਚ ਉਪਲਬਧ ਕਰਵਾ ਸਕਦੇ ਹਨ।
ਇਸ ਬਾਰੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਕੰਮ ਕਰਨ ਦੇ ਚਾਹਵਾਨ ਨੌਜਵਾਨ ਭਾਰਤ ਸਰਕਾਰ ਦੀ ਵੈਬਸਾਈਟ www.csc.gov.in ‘ਤੇ ਜਾਕੇ ਵੀ ਅਪਲਾਈ ਕਰ ਸਕਦੇ ਹਨ ਜਾ ਫੇਰ ਜ਼ਿਲ੍ਹਾ ਮੈਨੇਜਰ, ਪਟਿਆਲਾ ਸ਼੍ਰੀ ਹਰਜੀਤ ਸਿੰਘ ਦੇ ਮੋਬਾਈਲ ਨੰਬਰ 99141-28128 ਅਤੇ ਰਮਨਪ੍ਰੀਤ ਸਿੰਘ ਮੋਬਾਈਲ ਨੰਬਰ 98880-32506 ਨਾਲ ਰਾਬਤਾ ਕਰਕੇ ਅਰਜ਼ੀਆਂ ਜਮ੍ਹਾ ਕਰਵਾ ਸਕਦੇ ਹਨ।