Rozgar Mela Patiala 2018 Schedule

February 15, 2018 - PatialaPolitics

ਪੰਜਾਬ ਸਰਕਾਰ ਵੱਲੋਂ ਘਰ-ਘਰ ਨੌਕਰੀ ਮੁਹਿੰਮ ਅਧੀਨ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਦੂਜਾ ਰੋਜ਼ਗਾਰ ਮੇਲਾ ਰਾਜ ਦੇ ਵੱਖ-ਵੱਖ ਇੰਜੀਨੀਅਰਿੰਗ ਕਾਲਜਾਂ, ਬਹੁਤਕਨੀਕੀ ਸੰਸਥਾਵਾਂ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਖੇ 20 ਫਰਵਰੀ ਤੋਂ 8 ਮਾਰਚ 2018 ਤੱਕ ਲਗਾਇਆ ਜਾ ਰਿਹਾ ਹੈ। ਇਸ ਲੜੀ ਵਿੱਚ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਮਾਡਲ ਟਾਊਨ ਪਟਿਆਲਾ ਵਿਖੇ 22 ਅਤੇ 23 ਫਰਵਰੀ ਨੂੰ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਆਈ.ਟੀ.ਆਈ. ਪਟਿਆਲਾ ਦੇ ਪ੍ਰਿੰਸੀਪਲ ਸ਼੍ਰੀ ਵੀ.ਕੇ.ਬਾਂਸਲ ਨੇ ਦੱਸਿਆ ਕਿ ਇਸ ਮੇਲੇ ਵਿੱਚ ਦੇਸ਼ ਦੀਆਂ ਪ੍ਰਸਿੱਧ ਕੰਪਨੀਆਂ ਜਿਵੇਂ ਕਿ ਮਾਰੂਤੀ ਸੁਜ਼ੂਕੀ ਇੰਡੀਆ ਲਿਮ:, ਸਵਰਾਜ ਇੰਜਣ ਲਿਮ:, ਟਾਟਾ ਮੋਟਰਜ਼, ਐਲ.ਐਨ.ਟੀ, ਇੰਡੀਅਨ ਹੋਟਲਜ਼ ਲਿਮ: ਅਤੇ ਹੋਰ ਪ੍ਰਸਿੱਧ ਕੰਪਨੀਆਂ ਇਸ ਰੋਜ਼ਗਾਰ ਮੇਲੇ ਵਿੱਚ ਪਹੁੰਚ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਪਨੀਆਂ ਵੱਲੋਂ ਦਿੱਤੀ ਗਈ ਮੰਗ ਅਨੁਸਾਰ ਆਈ.ਟੀ.ਆਈ. ਦੇ ਤਕਰੀਬਨ ਸਾਰੀਆਂ ਟਰੇਡਾਂ ਦੇ ਸਿੱਖਿਆਰਥੀਆਂ ਦੀ ਪਲੇਸਮੈਂਟ ਕੀਤੀ ਜਾਣੀ ਹੈ। ਉਨ੍ਹਾਂ ਇਸ ਸੰਸਥਾ ਦੇ ਆਈ.ਟੀ.ਆਈ. ਪਾਸ ਆਊਟ ਸਿੱਖਿਆਰਥੀਆਂ ਨੂੰ ਵੱਧ ਚੜ੍ਹ ਕੇ ਇਸ ਮੇਲੇ ਵਿੱਚ ਭਾਗ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆਂ ਕਿ ਇਸ ਮੇਲੇ ਵਿੱਚ ਵਿਸ਼ੇਸ਼ ਤੌਰ ‘ਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ 22 ਫਰਵਰੀ ਨੂੰ ਇਸ ਮੇਲੇ ਵਿੱਚ ਸ਼ਿਰਕਤ ਕਰਨਗੇ।
ਸ਼੍ਰੀ ਵੀ.ਕੇ. ਬਾਂਸਲ ਨੇ ਦੱਸਿਆਂ ਕਿ ਇਸ ਮੇਲੇ ਵਿੱਚ ਸ਼ਾਮਿਲ ਹੋਣ ਲਈ ਹਰੇਕ ਉਮੀਦਵਾਰ ਨੂੰ ਪੰਜਾਬ ਸਰਕਾਰ ਦੀ ਵੈਬਸਾਈਟ www.ghargharrozgar.punjab.gov.in ‘ਤੇ 18 ਫਰਵਰੀ ਤੱਕ ਆਪਣੇ ਆਪਨੂੰ ਰਜਿਸਟਰ ਕਰਵਾਉਣਾ ਹੋਵੇਗਾ। ਉਨ੍ਹਾਂ ਦੱਸਿਆਂ ਕਿ ਮੁਫ਼ਤ ਰਜਿਸਟਰੇਸ਼ਨ ਸਬੰਧੀ ਆਈ.ਟੀ.ਆਈ. ਪਟਿਆਲਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਰਜਿਸਟਰੇਸ਼ਨ ਤੋਂ ਬਿਨਾਂ ਕਿਸੇ ਉਮੀਦਵਾਰ ਨੂੰ ਵਿਚਾਰਿਆ ਨਹੀਂ ਜਾਵੇਗਾ।