Patiala Police destroyed Narcotic Substances seized in 221 NDPS Cases

December 1, 2022 - PatialaPolitics

Patiala Police destroyed Narcotic Substances seized in 221 NDPS Cases

ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਦੀਆ ਹਦਾਇਤਾ ਅਨੁਸਾਰ ਜਿਲ੍ਹਾ ਪਟਿਆਲਾ ਦੇ ਥਾਣਿਆ ਵਿੱਚ ਦਰਜ ਹੋਏ ਐਨ.ਡੀ.ਪੀ.ਐਸ ਐਕਟ ਦੇ ਕੇਸਾ ਦੇ ਮਾਲ ਮੁਕੱਦਮਾ ਨੂੰ ਤਲਫ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ, ਮਿਤੀ 30.11.2022 ਨੂੰ ਸ਼੍ਰੀ ਵਰੁਣ ਸ਼ਰਮ ਆਈ.ਪੀ.ਐਸ ਐਸ.ਐਸ.ਪੀ ਪਟਿਆਲਾ ਦੀ ਅਗਵਾਈ ਵਿੱਚ, ਸ਼੍ਰੀ ਹਰਬੀਰ ਸਿੰਘ ਅਟਵਾਲ ਕਪਤਾਨ ਪੁਲਿਸ ਇੰਨਵੈ: ਪਟਿਆਲਾ ਅਤੇ ਸ਼੍ਰੀ ਸੁਖਅੰਮ੍ਰਿਤ ਸਿੰਘ ਰੰਧਾਵਾ ਉਪ ਕਪਤਾਨ ਪੁਲਿਸ (ਡਿਟੈ:) ਪਟਿਆਲਾ ਦੀ ਕਮੇਟੀ ਵੱਲੋ ਜਾਬਤਾ ਅਨੁਸਾਰ ਮਾਨਯੋਗ ਅਦਾਲਤ ਦੇ ਆਦੇਸ਼ ਮੁਤਾਬਿਕ ਐਨ.ਡੀ.ਪੀ.ਐਸ ਐਕਟ ਦਾ ਮਾਲ ਮੁਕੱਦਮਾ ਜੁਡੀਸ਼ੀਅਲ ਮਾਲ ਖਾਨਾ ਅਤੇ ਸੈਂਟਰਲਾਇਜ ਮਾਲਖਾਨਾ ਪਟਿਆਲਾ ਤੋ ਕਢਵਾ ਕੇ, ਇਨਸਿਨਰੇਟਰ ਪਲਾਂਟ, ਪੁਲਿਸ ਲਾਇਨ ਮਾਨਸਾ ਵਿਖੇ ਤਲਫ ਕੀਤਾ ਗਿਆ। ਜਿਸ ਵਿੱਚ ਜਿਲ੍ਹਾ ਪਟਿਆਲਾ ਦੇ 221 ਕੇਸ (ਪ੍ਰੀ ਟ੍ਰਾਇਲ ਅਤੇ ਪੋਸਟ ਟ੍ਰਾਇਲ) ਦਾ ਮਾਲ ਮੁਕੱਦਮਾ ਤਲਫ ਕਰਵਾਇਆ ਗਿਆ ਜਿਸ ਵਿੱਚ 1003 ਕਿਲੋ 400 ਗ੍ਰਾਮ ਭੁੱਕੀ ਚੂਰਾ ਪੋਸਤ, 2 ਕਿਲੋ 410 ਗ੍ਰਾਮ ਹੈਰੋਇਨ, 2 ਕਿਲੋ 660 ਗ੍ਰਾਮ ਸਮੈਕ, 6 ਕਿਲੋ 103 ਗ੍ਰਾਮ ਪਾਊਡਰ, 49 ਕਿਲੋ 660 ਗ੍ਰਾਮ ਗਾਂਜਾ, 1 ਕਿਲੋ 635 ਗ੍ਰਾਮ ਸੁਲਫਾ, 90644 ਨਸ਼ੀਲੀਆ ਗੋਲੀਆ, 24974 ਨਸ਼ੀਲੇ ਕੈਪਸੂਲ, 247 ਨਸ਼ੀਲੀਆ ਸ਼ੀਸ਼ੀਆ, 12 ਲੀਟਰ 220 ਮਿਲੀ ਤਰਲ ਪਦਾਰਥ, 713 ਨਸ਼ੀਲੇ ਟੀਕੇ ਨੂੰ ਇਨਸਿਨਰੇਟਰ ਵਿੱਚ ਨਸ਼ਟ ਕੀਤਾ ਗਿਆ।

 

View this post on Instagram

 

A post shared by Patiala Politics (@patialapolitics)