Patiala Police solve blind murder case, 3 arrested
December 22, 2022 - PatialaPolitics
Patiala Police solve blind murder case, 3 arrested
ਪਟਿਆਲਾ ਪੁਲਿਸ ਵੱਲੋਂ ਪਿੰਡ ਦਦਹੇੜਾ ਵਿਖੇ ਅੰਨੇ ਕਤਲ ਨੂੰ ਟਰੇਸ ਕਰਕੇ ਤਿੰਨ ਦੋਸੀਆਨ ਗ੍ਰਿਫਤਾਰ
ਮਾਨਯੋਗ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਸ਼੍ਰੀ ਵਰੁਣ ਸ਼ਰਮਾ, ਆਈ.ਪੀ.ਐਸ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 18/19.12.2022 ਦੀ ਦਰਮਿਆਨੀ ਰਾਤ ਨੂੰ ਜ਼ੋ ਪਿੰਡ ਦਦਹੇੜਾ ਵਿਖੇ ਸਰਦਾਰ ਕੁਲਵੰਤ ਸਿੰਘ ਦੀ ਮੋਟਰ ਪਰ ਪਰਵਾਸੀ ਵਿਅਕਤੀ ਅਰੁਣ ਕੁਮਾਰ ਉਰਫ ਰਾਜੂ ਦਾ ਨਾ ਮਾਲੂਮ ਵਿਅਕਤੀਆ ਵੱਲੋ ਕਤਲ ਕੀਤਾ ਗਿਆ ਸੀ ਅਤੇ ਇਸ ਸਬੰਧੀ ਮੁਕੱਦਮਾ ਨੰਬਰ 82 ਮਿਤੀ 19.12.2022 ਅ/ਧ 302,34 ਹਿੰ ਦੰ ਥਾਣਾ ਬਖਸ਼ੀਵਾਲਾ ਪਟਿਆਲਾ ਦਰਜ ਰਜਿਸਟਰ ਹੋਇਆ ਸੀ ਇਸ ਮੁਕੱਦਮਾ ਨੂੰ ਟਰੇਸ ਕਰਨ ਲਈ ਸ਼੍ਰੀ ਵਜੀਰ ਸਿੰਘ, ਪੀ.ਪੀ.ਐਸ, ਕਪਤਾਨ ਪੁਲਿਸ ਸਿਟੀ ਪਟਿਆਲਾ, ਸ਼੍ਰੀ ਹਰਬੀਰ ਅਟਵਾਲ, ਪੀ.ਪੀ.ਐਸ, ਕਪਤਾਨ ਪੁਲਿਸ (ਇੰਨ) ਪਟਿਆਲਾ, ਸ਼੍ਰੀ ਜਸਵਿੰਦਰ ਸਿੰਘ ਟਿਵਾਣਾ, ਪੀ.ਪੀ.ਐਸ, ਡੀ.ਐਸ.ਪੀ ਸਿਟੀ-2 ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਪਟਿਆਲਾ, ਐਸ.ਆਈ ਕਰਨਬੀਰ ਸਿੰਘ ਸੰਧੂ ਮੁੱਖ ਅਫਸਰ ਥਾਣਾ ਬਖਸ਼ੀਵਾਲਾ ਪਟਿਆਲਾ ਨੇ ਸਾਂਝੇ ਅਭਿਆਨ ਤਹਿਤ ਕਾਰਵਾਈ ਕਰਦੇ ਹੋਏ ਇਸ ਅੰਨੇ ਕਤਲ ਨੂੰ ਹੱਲ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ ਅਤੇ ਕਤਲ ਕਰਨ ਵਾਲੇ ਤਿੰਨ ਵਿਅਕਤੀਆ ਅਮਰੀਕ ਸਿੰਘ ਹਨੀ ਪੁੱਤਰ ਹਰਭਜਨ ਸਿੰਘ, ਲਵਪ੍ਰੀਤ ਕੁਮਾਰ ਉਰਫ ਲੱਭੂ ਪੁੱਤਰ ਕ੍ਰਿਸ਼ਨ ਕੁਮਾਰ ਅਤੇ ਅਰਸ਼ਦੀਪ ਸਿੰਘ ਉਰਫ ਹਨੀ ਪੁੱਤਰ ਸੁਰਿੰਦਰ ਸਿੰਘ ਵਾਸੀਆਨ ਪਿੰਡ ਦਦਹੇੜਾ ਥਾਣਾ ਬਖਸ਼ੀਵਾਲਾ ਜ਼ਿਲਾ ਪਟਿਆਲਾ ਨੂੰ ਮੁੱਖ ਅਫਸਰ ਥਾਣਾ ਬਖਸੀਵਾਲਾ ਵੱਲੋ ਗ੍ਰਿਫਤਾਰ ਕਰਕੇ ਉਹਨਾ ਵੱਲੋ ਵਰਤੇ ਗਏ ਹਥਿਆਰ ਇੱਕ ਪਾਈਪ ਲੋਹਾ, ਇੱਕ ਅੱਪਰ (ਹੁੱਡੀ) ਰੰਗ ਨੇਵੀ ਬਲਿਉ ਜਿਸ ਦੇ ਪਿਛਲੇ ਪਾਸੇ ਨੰਬਰ 49 ਤੇ ਸਾਹਮਣੇ ADIDAS ਛਪਿਆ ਹੈ, ਅਤੇ ਅਰੁਣ ਕੁਮਾਰ ਦਾ ਫੋਨ ਰੈਡਮੀ ਬਲਿਊ ਬ੍ਰਾਮਦ ਕੀਤੇ ਗਏ ਦੋਸੀਆਨ ਨੂੰ ਪੇਸ ਅਦਾਲਤ ਕਰਕੇ ਇਹਨਾ ਦਾ ਦੋ ਦਿਨਾ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ
View this post on Instagram