Punjab to get new cabinet ministers on 21 April

April 20, 2018 - PatialaPolitics

ਰਾਹੁਲ ਗਾਂਧੀ ਵੱਲੋਂ 9 ਨਵੇਂ ਮੰਤਰੀਆਂ ਦੇ ਨਾਂਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਨ੍ਹਾਂ ਨਵੇਂ ਮੰਤਰੀਆਂ ਨੂੰ ਸਨਿਚਰਵਾਰ, 21 ਅਪ੍ਰੈਲ ਨੂੰ ਪੰਜਾਬ ਰਾਜ ਭਵਨ ਵਿਖੇ ਸਹੁੰ ਚੁਕਾਏ ਜਾਣ ਦੀ ਸੂਚਨਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕਲ੍ਹ ਹੋਈ ਮੀਟਿੰਗ ਵਿਚ ਸੂਚੀ ਨੂੰ ਅੰਤਿਮ ਪ੍ਰਵਾਨਗੀ ਨਹੀਂ ਮਿਲ ਸਕੀ ਸੀ ਅਤੇ ਮਾਮਲਾ ਅੱਜ ’ਤੇ ਪੈ ਗਿਆ ਸੀ। ਇਸ ਤੋਂ ਪਹਿਲਾਂ ਹੀ ਕੈਬਨਿਟ ਵਿਚ ਵਾਧੇ ਦਾ ਮਾਮਲਾ ਪੱਕਾ ਸਮਝਿਆ ਜਾ ਰਿਹਾ ਸੀ ਅਤੇ ਇਸੇ ਆਸ ਦੇ ਚੱਲਦਿਆਂ ਸਕੱਤਰੇਤ ਵਿਚ ਨਵੇਂ ਮੰਤਰੀਆਂ ਦੇ ਦਫ਼ਤਰਾਂ ਅਤੇ ਅਮਲੇ ਆਦਿ ਬਾਰੇ ਤਿਆਰੀਆਂ ਦਾ ਕੰਮ ਪਹਿਲਾਂ ਹੀ ਮੁਕੰਮਲ ਕੀਤਾ ਜਾ ਚੁੱਕਾ ਹੈ। ਮੰਤਰੀ ਮੰਡਲ ਦੇ 9 ਨਾਂਵਾਂ ਦਾ ਐਲਾਨ:

ਰਾਣਾ ਗੁਰਮੀਤ ਸਿੰਘ ਸੋਢੀ

ਉ.ਪੀ.ਸੋਨੀ

ਸੁਖਜਿੰਦਰ ਸਿੰਘ ਰੰਧਾਵਾ

ਸੁੰਦਰ ਸ਼ਾਮ ਅਰੋੜਾਸੁਖਬਿੰਦਰ ਸਿੰਘ ਸੁੱਖ ਸਰਕਾਰੀਆ

ਵਿਜੇ ਇੰਦਰ ਸਿੰਗਲਾ

ਭਾਰਤ ਭੂਸ਼ਣ ਆਸ਼ੂ

ਬਲਬੀਰ ਸਿੰਘ ਸਿੱਧੂ

ਗੁਰਪ੍ਰੀਤ ਕਾਂਗੜ