Patiala police busts illegal arms supply racket, 2 arrested
March 9, 2023 - PatialaPolitics
Patiala police busts illegal arms supply racket, 2 arrested
ਪਟਿਆਲਾ ਪੁਲਿਸ ਵੱਲੋ ਬਾਹਰੀ ਰਾਜਿਆਂ ਤੋਂ ਪੰਜਾਬ ਦੇ ਵਿੱਚ ਨਜਾਇਜ ਅਸਲਾ ਸਪਲਾਈ ਕਰਨ ਵਾਲੇ ਗੈਂਗ ਦੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ,2 ਦੇਸੀ ਪਿਸਟਲ ਅਤੇ 5 ਜਿੰਦਾ ਕਾਰਤੂਸ ਬਰਾਮਦ
ਪਟਿਆਲਾ ਪੁਲਿਸ ਨੂੰ ਹਾਸਲ ਹੋਈ ਵੱਡੀ ਸਫਲਤਾ ਬਾਹਰੀ ਰਾਜਿਆਂ ਤੋਂ ਪੰਜਾਬ ਦੇ ਵਿੱਚ ਨਜਾਇਜ਼ ਅਸਲਾ ਸਪਲਾਈ ਕਰਨ ਵਾਲੇ ਗੈਂਗ ਦੇ 2 ਮੁੱਖ ਦੋਸ਼ੀਆਂ ਨੂੰ ਕੀਤਾ ਗਿਆ ਪੁਲਿਸ ਵੱਲੋਂ ਗ੍ਰਿਫ਼ਤਾਰ ਜਿਨ੍ਹਾਂ ਪਾਸੋਂ ਪੁਲਸ ਨੂੰ ਗ੍ਰਿਫ਼ਤਾਰੀ ਦੇ ਦੌਰਾਨ 2 ਦੇਸੀ ਅਸਲੇ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਹਿਲਾ ਅੱਜ ਪੰਜਾਬ ਦੇ ਵਿੱਚ ਨਜਾਇਜ਼ ਅਸਲਾ ਸਪਲਾਈ ਕਰਨ ਵਾਲੇ ਦੋਸ਼ੀਆਂ ਨੂੰ ਫੜਿਆ ਗਿਆ ਸੀ ਜਿਨ੍ਹਾਂ ਪਾਸੋਂ ਪੁੱਛਗਿੱਛ ਕੀਤੀ ਗਈ ਅਤੇ ਉਨ੍ਹਾਂ ਪਾਸੋਂ ਸਾਨੂੰ ਪੁੱਛਗਿੱਛ ਦੌਰਾਨ ਇੱਕ ਵੱਡੀ ਇਨਫੋਰਮੇਸ਼ਨ ਮਿਲੀ ਸੀ ਜਿਸਤੋ ਬਾਅਦ ਹਰਬੀਰ ਸਿੰਘ ਅਟਵਾਲ,ਪੀ.ਪੀ.ਐਸ,ਕਪਤਾਨ ਪੁਲਿਸ ਇੰਨਵੈਸਟੀਗਸ਼ਨ ਪਟਿਆਲਾ,ਰਘਬੀਰ ਸਿੰਘ,ਉਪ ਕਪਤਾਨ ਪੁਲਿਸ,ਸਰਕਲ ਘਨੌਰ ਅਤੇ ਇੰਸ,ਰਾਹੁਲ ਕੌਂਸਲ ਮੁੱਖ ਅਫਸਰ ਥਾਣਾ ਸੰਧੂ ਦੀ ਸਮੁੱਚੀ ਟੀਮ ਨੇ ਉਕਤ ਮੁਕਦਮਾ ਦਰਜ ਕਰ ਵਿਜੇ ਕੁਮਾਰ ਅਤੇ ਬਾਹਰਲੇ ਰਾਜਾਂ ਤੋਂ ਅਸਲਾ ਲਿਆਉਣ ਵਾਲੇ ਸੂਰਜ ਸਿੰਘ ਨੂੰ ਮਿਤੀ 04-03-2023 ਨੂੰ ਗ੍ਰਿਫਤਾਰ ਕੀਤਾ ਦੋਸੀ ਸੂਰਜ ਸਿੰਘ ਪਾਸੋਂ 1 ਦੋਸ਼ੀ ਪਿਸਤੌਲ 315 ਸਮੇਤ 3 ਜਿੰਦਾ ਕਾਰਤੂਸ ਘਰ ਵਿਚ ਬਰਾਮਦ ਹੋਏ ਦੂਜੇ ਦੋਸ਼ੀ ਤੋਂ 1 ਦੇਸ਼ੀ ਪਿਸਟਲ 38 ਬੋਰ ਸਮੇਤ 2 ਜਿੰਦਾ ਕਾਰਤੂਸ ਬ੍ਰਾਮਦ ਕੀਤਾ ਦੋਵੇਂ ਹੀ ਦੋਸ਼ੀ ਪੁਲਿਸ ਰਿਮਾਡ ਵਿਚ ਹਨ ਜਿਨਾ ਪਾਸੇ ਬਹੁਤ ਖੁਘਾਈ ਨਾਲ ਪੁਛ ਗਿਛ ਕੀਤੀ ਜਾ ਰਹੀ ਹੈ
ਪਹਿਲਾ ਗ੍ਰਿਫਤਾਰ ਦੋਸ਼ੀ,ਹਰਪ੍ਰੀਤ ਸਿੰਘ ਉਕਤ ਪਾਸ ਕੁੱਲ 15 ਦੇਸੀ ਪਿਸਟਲ ਮਾਰਕਾ 32 ਬੋਰ ਸਮੇਤ ਮੈਗਜ਼ੀਨ ਬਰਾਮਦ ਹੋਏ ਸਨ