Get ready for Rain Patiala on 19-20 April

April 15, 2023 - PatialaPolitics

Get ready for Rain Patiala on 19-20 April

#ਅਪਡੇਟ ਮੀਂਹ/ਹਨੇਰੀ ?️

ਮੌਜੂਦਾ ਸਮੇਂ ਅਸੀਂ ਗਰਮੀ ਦੇ ਪਹਿਲੇ ਪੁੜਾਅ ਚ’ ਦਾਖਲ ਹੋ ਚੁੱਕੇ ਹਾਂ, ਸੀਜ਼ਣ ਚ’ ਪਹਿਲੀ ਵਾਰ ਅੱਜ ਬਠਿੰਡਾ ਜਿਲ੍ਹਾ 42°c ਵੱਧ ਤੋਂ ਵੱਧ ਪਾਰੇ ਨਾਲ ਸਮੁੱਚੇ ਸੂਬੇ ਚੋਂ ਗਰਮ ਰਿਹਾ, ਜਦਕਿ ਸੂਬੇ ਦੇ ਅਨੇਕਾ ਖੇਤਰਾਂ ਚ’ 40-41°c ਰੇਂਜ ਚ’ ਵੱਧ ਤੋਂ ਵੱਧ ਤਾਮਪਾਨ ਰਿਕਾਰਡ ਕੀਤਾ ਗਿਆ।

ਅਗਲੇ 2-3 ਦਿਨ ਦੱਖਣ ਪੂਰਬੀ ਹਵਾਵਾਂ ਦੀ ਮੱਠੀ ਚਾਲ ਕਾਰਨ ਤਾਪਮਾਨ ਚ’ ਹੋਰ ਹਲਕੇ ਵਾਧੇ ਦੀ ਸੰਭਾਵਣਾ ਹੈ, ਦਿਨ ਚ’ ਤਪਸ ਵੱਧਣ ਨਾਲ ਅਸਿਹਣਸ਼ੀਲ ਗਰਮੀ ਮਹਿਸੂਸ ਹੋਵੇਗੀ, ਪਰ ਕੱਲ ਤੋਂ ਟੁੱਟਵੀਂ ਬੱਦਲਵਾਈ ਆਉਣੀ ਜਾਣੀ ਵੀ ਵੇਖੀ ਜਾਵੇਗੀ, ਦਿਨ ਦੇ ਵਧੇ ਪਾਰੇ ਅਤੇ ਦੱਖਣ-ਪੂਰਬੀ ਨਮ ਹਵਾਵਾਂ ਸਦਕਾ ਦੁਪਿਹਰ ਬਾਅਦ ਕਿਤੇ 15-20% ਖੇਤਰਾਂ ਚ’ ਛੋਟੇ-ਛੋਟੇ ਗਰਜ ਲਿਛਕ ਆਲੇ ਬੱਦਲ ਛਿੱੜਕਾ-ਛਰਾਟਾ ਪਾ ਸਕਦੇ ਹਨ ਪਰ ਬਹੁਤੇ ਖੇਤਰਾਂ ਚ’ ਮੌਸਮ ਗਰਮ ਹੀ ਰਹੇਗਾ।

18 ਅਪ੍ਰੈਲ ਦੁਪਿਹਰ ਜਾਂ ਸ਼ਾਮ ਤੋਂ ਮੌਸਮ ਕਿਤੇ-ਕਿਤੇ ਕਰਵਟ ਲੈਣੀ ਸੁਰੂ ਕਰ ਦੇਵੇਗਾ, 19-20 ਅਪ੍ਰੈਲ ਵੈਸਟਰਨ ਡਿਸਟਰਬੇਂਸ ਦੇ ਆਗਮਨ ਨਾਲ ਪੰਜਾਬ ਦੇ ਬਹੁਤੇ ਖੇਤਰਾਂ ਚ ਹਲਕੇ/ਦਰਮਿਆਨੇ ਮੀਂਹ ਅਤੇ ਤੇਜ਼ ਧੂੜ ਹਨੇਰੀ ਦੀ ਉਮੀਦ ਬਣਦੀ ਵਿਖਾਈ ਦੇ ਰਹੀ ਹੈ, ਹਲਾਂਕਿ ਮੀਂਹ ਦੀ ਕਾਰਵਾਈ ਟੁੱਟਵੇਂ ਖੇਤਰਾਂ ਚ’ ਸੀਮਤ ਹੋਵੇਗੀ। ਇਹਨਾਂ ਕਾਰਵਾਈਆਂ ਸਦਕਾ ਲੂ (ਲੋਅ) ਦਾ ਪਹਿਲਾ ਸਪੈੱਲ ਮੱਠਾ ਪੈ ਜਾਵੇਗਾ।

 

©️ ਮੌਸਮ ਪੰਜਾਬ ਦਾ

15 ਅਪ੍ਰੈਲ 2023 8:23PM