Local CVC team visited Patiala Mayor house

May 30, 2018 - PatialaPolitics

ਵਿਜੀਲੈਂਸ ਬਿਉਰੋ ਵੱਲੋਂ ਨਹੀਂ ਸਥਾਨਕ ਸਰਕਾਰਾਂ ਵਿਭਾਗ ਦੇ ਸੀ.ਵੀ.ਓ. ਦੀ ਟੀਮ ਨੇ ਕੀਤਾ ਸੀ ਦੌਰਾ
ਪਟਿਆਲਾ, 30 ਮਈ:
ਨਗਰ ਨਿਗਮ ਦੇ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਇਨ੍ਹਾਂ ਖ਼ਬਰਾਂ ਦਾ ਜ਼ੋਰਦਾਰ ਖੰਡਨ ਕੀਤਾ ਹੈ ਕਿ ਵਿਜੀਲੈਂਸ ਬਿਉਰੋ ਵੱਲੋਂ ਨਗਰ ਨਿਗਮ ਪਟਿਆਲਾ ਦੇ ਮੇਅਰ ਨੂੰ ਅਲਾਟ ਹੋਏ ਸਰਕਾਰੀ ਘਰ ਸਮੇਤ ਕਈ ਥਾਵਾਂ ‘ਤੇ ਛਾਪਾਮਾਰੀ ਕੀਤੀ ਹੈ।
ਕਮਿਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਵਿਜੀਲੈਂਸ ਬਿਉਰੋ ਦਾ ਛਾਪਾ ਨਹੀਂ ਸੀ ਬਲਕਿ ਇਹ ਸਥਾਨਕ ਸਰਕਾਰਾਂ ਵਿਭਾਗ ਦੀ ਅੰਦਰੂਨੀ ਸੀ.ਵੀ.ਓ. ਦੀ ਟੀਮ ਵੱਲੋਂ ਕੀਤਾ ਗਿਆ ਦੌਰਾ ਸੀ, ਜੋ ਕਿ ਮੀਡੀਆ ਦੇ ਇੱਕ ਹਿੱਸੇ ਵਿੱਚ ਛਪੀ ਇੱਕ ਖ਼ਬਰ ਦੇ ਤੱਥਾਂ ਦਾ ਮੌਕਾ ਨਿਰੀਖਣ ਕਰਨ ਆਈ ਸੀ, ਜਿਸ ਵਿੱਚ ਇਹ ਲਿਖਿਆ ਗਿਆ ਸੀ ਕਿ ਪਟਿਆਲਾ ਨਗਰ ਨਿਗਮ ਨੇ ਨਗਰ ਨਿਗਮ ਦੇ ਦਫ਼ਤਰ ਤੇ ਮੇਅਰ ਦੀ ਰਿਹਾਇਸ਼ ਸਮੇਤ 6 ਥਾਵਾਂ ‘ਤੇ ਕੰਮਾਂ ਨੂੰ ਕਰਵਾਉਣ ਤੋਂ ਬਾਅਦ ਟੈਂਡਰ ਪ੍ਰਕ੍ਰਿਆ ਮੁਕੰਮਲ ਕੀਤੀ ਸੀ। ਸ. ਖਹਿਰਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਸਬੰਧੀਂ ਪਹਿਲਾਂ ਹੀ ਇੰਜੀਨੀਅਰ ਬ੍ਰਾਂਚ ਤੋਂ ਲਿਖਤੀ ਰਿਪੋਰਟ ਮੰਗੀ ਹੋਈ ਹੈ।
ਨਗਰ ਨਿਗਮ ਦੀ ਇੰਜੀਨੀਅਰ ਬ੍ਰਾਂਚ ਦੇ ਐਕਸੀਐਨ ਹੈਡਕੁਆਰਟਰ ਇੰਜ. ਐਮ.ਐਮ. ਸਿਆਲ ਨੇ ਇਸ ਮਾਮਲੇ ਬਾਰੇ ਸਪੱਸ਼ਟ ਕੀਤਾ ਕਿ ਜ਼ਿਨ੍ਹਾਂ 6 ਕੰਮਾਂ ਦਾ ਖ਼ਬਰ ਵਿੱਚ ਜਿਕਰ ਕੀਤਾ ਗਿਆ ਹੈ, ਉਹ ਹਾਲੇ ਤੱਕ ਸ਼ੁਰੂ ਨਹੀਂ ਕੀਤੇ ਗਏ।