Update about Chitkara University and Neelam Hospital water logging
July 9, 2023 - PatialaPolitics
Update about Chitkara University and Neelam Hospital water logging
*ਮੁਸ਼ਤੈਦੀ* ਰਾਤ 10:15 ਮਿਤੀ 9/09/23
ਪਟਿਆਲਾ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੱਦੀ ਗਈ ਭਾਰਤੀ ਫ਼ੌਜ ਦੀਆਂ ਟੀਮਾਂ ਜਿੱਥੇ ਰਾਜਪੁਰਾ ਨੇੜੇ (ਚਿਤਕਾਰਾ ਯੂਨੀਵਰਸਿਟੀ ਕੋਲ) ਐਸ.ਵਾਈ.ਐੱਲ ਨਹਿਰ ਉਪਰ ਵਹਿ ਰਹੇ ਸ਼ਿਵਾਲਿਕ ਫੁਟਹਿਲਜ ਦੇ ਸ਼ੀਟ ਫਲੋਅ ਕਰਕੇ ਪੈਦਾ ਹੋਈ ਜਲ ਭਰਾਵ ਦੀ ਸਥਿਤੀ ‘ਤੇ ਪੂਰੀ ਤਰ੍ਹਾਂ ਨਿਗਰਾਨੀ ਕਰਨ ਲਈ ਮੁਸ਼ਤੈਦ ਹਨ, ਉਥੇ ਨੇੜੇ ਪੈਂਦੇ ਨੀਲਮ ਹਸਪਤਾਲ (ਜਿੱਥੇ ਪਾਣੀ ਦਾਖਲ ਹੋ ਗਿਆ ਸੀ) ਵਿੱਚ ਦਾਖਲ 14 ਮਰੀਜ਼ਾਂ ਨੂੰ ਸੁਰੱਖਿਅਤ ਐਬੂਲੈਂਸ ਰਾਹੀਂ ਕੱਢ ਕੇ ਸਬ ਡਵੀਜ਼ਨ ਹਸਪਤਾਲ ਰਾਜਪੁਰਾ ਦਾਖਲ ਕਰਵਾਇਆ ਗਿਆ। ਇਹਨਾਂ ਵਿੱਚੋਂ 2 ਨੂੰ ਸਰਕਾਰੀ ਰਜਿੰਦਰਾ ਹਸਪਤਾਲ ਰੈਫ਼ਰ ਕੀਤਾ ਗਿਆ ਹੈ।ਜਦਕਿ ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਬਾਹਰ ਕੱਢਿਆ ਗਿਆ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਐਸ.ਵਾਈ.ਐੱਲ ਚੰਡੀਗੜ੍ਹ ਰੋਡ ‘ਤੇ ਖੁਦ ਮੌਕੇ ਉਪਰ ਨਿਗਰਾਨੀ ਕਰ ਰਹੇ ਹਨ।