PRTC General Manager Surinder Singh retires

September 2, 2023 - PatialaPolitics

PRTC General Manager Surinder Singh retires

ਪੀ.ਆਰ.ਟੀ.ਸੀ ਦੇ ਜਨਰਲ ਮੈਨੇਜਰ ਸੁਰਿੰਦਰ ਸਿੰਘ ਦੀ ਸੇਵਾ ਮੁਕਤੀ ਮੌਕੇ ਚੇਅਰਮੈਨ ਪੀ.ਆਰ.ਟੀ.ਸੀ. ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਢਾਣਾ, ਐਮ.ਡੀ. ਵਿਪੁਲ ਉਜਵਲ, ਏ.ਐਮ.ਡੀ. ਚਰਨਜੋਤ ਸਿੰਘ ਵਾਲੀਆ ਨੇ ਸੇਵਾ ਮੁਕਤ ਹੋ ਰਹੇ ਅਧਿਕਾਰੀ ਨੂੰ ਸਨਮਾਨਤ ਕੀਤਾ।

ਚੇਅਰਮੈਨ ਹਡਾਣਾ ਨੇ ਦੱਸਿਆ ਕਿ ਸੁਰਿੰਦਰ ਸਿੰਘ 27 ਜੁਲਾਈ 1989 ਨੂੰ ਸੇਵਾ ਵਿੱਚ ਭਰਤੀ ਹੋਏ ਸਨ ਅਤੇ ਅਧਿਕਾਰੀ ਨੇ ਆਪਣੀ ਸੇਵਾਕਾਲ ਦੌਰਾਨ ਪੀਆਰਟੀਸੀ ਦੇ ਵੱਖ ਵੱਖ ਡਿਪੂਆਂ ਵਿੱਚ ਬਤੌਰ ਜਨਰਲ ਮੈਨੇਜਰ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਪੀਆਰਟੀਸੀ ਮੁੱਖ ਦਫਤਰ ਵਿਖੇ ਵੀ ਵੱਖ ਵੱਖ ਅਹਿਮ ਡਿਊਟੀਆਂ ਨਿਭਾਂਈਆਂ।

ਐਮ.ਡੀ. ਵਿਪੁਲ ਉਜਵਲ ਨੇ ਦੱਸਿਆ ਕਿ ਸੁਰਿੰਦਰ ਸਿੰਘ ਨੇ ਸੇਵਾ ਦੌਰਾਨ ਪੀਆਰਟੀਸੀ ਦੀ ਬੇਹਤਰੀ ਲਈ ਉੱਚ ਅਧਿਕਾਰੀਆਂ ਨਾਲ ਮਿਲਕੇ ਕਈ ਅਹਿਮ ਫੈਸਲੇ ਲਏ ਜਿਸ ਕਾਰਨ ਪੀਆਰਟੀਸੀ ਨੂੰ ਵੱਡੇ ਵੱਡੇ ਪੱਧਰ ਉਤੇ ਮੁਨਾਫਾ ਹੋਇਆ। ਅਧਿਕਾਰੀ ਦੀ ਕਾਰਗੁਜਾਰੀ ਨੂੰ ਦੇਖਦੇ ਹੋਏ ਪੀਆਰਟੀਸੀ ਵਲੋਂ ਇਹਨਾਂ ਨੂੰ ਪ੍ਰਸ਼ੰਸਾ/ ਸ਼ਲਾਘਾ ਪੱਤਰ ਵੀ ਦਿੱਤੇ ਗਏ ਹਨ।,

ਇਸ ਮੌਕੇ ਮੁੱਖ ਲੇਖਾ ਅਫ਼ਸਰ ਤੋਂ ਇਲਾਵਾ ਪੀ.ਆਰ.ਟੀ.ਸੀ ਦੇ ਕਾਰਜਕਾਰੀ ਇੰਜੀਨੀਅਰ ਅਤੇ ਸਮੂਹ ਜਨਰਲ ਮੈਨੇਜਰਾਂ ਤੋਂ ਇਲਾਵਾ ਸੇਵਾ ਨਿਵਰਿਤ ਅਧਿਕਾਰੀ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਪਿਤਾ, ਉਹਨਾਂ ਦੀ ਧਰਮ ਪਤਨੀ ਅਤੇ ਹੋਰ ਪਰਿਵਾਰਿਕ ਮੈਂਬਰ ਵੀ ਸ਼ਾਮਲ ਹੋਏ।