Patiala police seizes 189 liquor, 2 arrested
October 5, 2023 - PatialaPolitics
Patiala police seizes 189 liquor, 2 arrested
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪਟਿਆਲਾ ਦੇ ਐਸ.ਐਸ.ਪੀ ਵਰੁਣ ਸ਼ਰਮਾ ਦੀਆਂ ਸਖ਼ਤ ਹਦਾਇਤਾਂ ਤਹਿਤ ਪਟਿਆਲਾ ਦੇ ਸਦਰ ਥਾਣਾ ਪੁਲਿਸ ਨੇ ਨਾਕੇ ਦੌਰਾਨ ਇੱਕ ਮਹਿੰਦਰਾ ਪਿਕਅੱਪ ਨੂੰ ਰੋਕ ਕੇ ਉਸ ਵਿੱਚੋਂ 189 ਦੇਸੀ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ ਕੀਤੀ। ਇਸ ਦੀ ਪੁਸ਼ਟੀ ਥਾਣਾ ਸਦਰ ਦੇ ਇੰਚਾਰਜ ਅੰਕੁਰਦੀਪ ਨੇ ਕੀਤੀ।ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਦੋਨਕਲਾ ਨੇੜੇ ਥਾਣਾ ਸਦਰ ਦੀ ਚੌਕੀ ਭੱਦਰਗੜ੍ਹ ਪੁਲਿਸ ਨੇ ਇੱਕ ਮਹਿੰਦਰਾ ਪਿਕਅੱਪ ਨੂੰ ਰੋਕਿਆ।
ਚੈਕਿੰਗ ਕਰਨ ਉਪਰੰਤ ਮਹਿੰਦਰਾ ਪਿਕਅੱਪ ‘ਚੋਂ 189 ਦੇਸੀ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ।ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ ਪਹਿਲਾਂ ਹੀ ਆਬਕਾਰੀ ਐਕਟ ਦਾ ਮਾਮਲਾ ਦਰਜ ਹੈ, ਅੰਕੁਰਦੀਪ ਨੇ ਦੱਸਿਆ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਉਹ ਸ਼ਰਾਬ ਦੀ ਖੇਪ ਕਿੱਥੋਂ ਲੈ ਕੇ ਆਇਆ ਸੀ। ਕਿਸ ਨੂੰ ਉਹ ਦੇਣ ਜਾ ਰਿਹਾ ਸੀ।ਤੁਹਾਨੂੰ ਦੱਸ ਦੇਈਏ ਕਿ ਪਟਿਆਲਾ ਵਿੱਚ ਸ਼ਰਾਬ ਦੀ ਕੀਮਤ ਵਧਣ ਕਾਰਨ ਲੋਕ ਹਰਿਆਣਾ ਅਤੇ ਚੰਡੀਗੜ੍ਹ ਤੋਂ ਲਿਆ ਕੇ ਸ਼ਰਾਬ ਦੀ ਤਸਕਰੀ ਕਰ ਰਹੇ ਹਨ।
View this post on Instagram