Patiala: Wife among 3 arrested in Bank Manager murder case

October 21, 2023 - PatialaPolitics

Patiala: Wife among 3 arrested in Bank Manager murder case


ਪਟਿਆਲਾ ਪੁਲਿਸ ਵੱਲੋਂ ਰਿਟਾਇਰਡ ਬੈਂਕ ਮੈਨੇਜਰ ਦਾ ਸਨਸਨੀ ਖੇਜ ਅੰਨਾ ਕਤਲ 48 ਘੰਟੇ ਵਿੱਚ ਟਰੇਸ,ਮ੍ਰਿਤਕ ਦੀ ਪਤਨੀ ਸਮੇਤ 4 ਗ੍ਰਿਫਤਾਰ

ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਮਿਤੀ 19,10,2023 ਨੂੰ ਬੈਂਕ ਮੈਨੇਜਰ ਬਲਬੀਰ ਸਿੰਘ ਚਹਿਲ ਦੇ ਅੰਨੇ ਕਤਲ ਨੂੰ ਟਰੇਸ ਕਰ ਲਿਆ ਹੈ ਜੋ ਇਸ ਕਤਲ ਨੂੰ ਟਰੇਸ ਕਰਨ ਲਈ ਹੀ ਸਰਫਰਾਜ ਆਲਮ IPS, SP City PTL, ਸ੍ਰੀ ਹਰਬੀਰ ਸਿੰਘ ਅਟਵਾਲ PPS, SP Inv, PIL, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ, SP (D) PTL, ਸ੍ਰੀ ਜਸਵਿੰਦਰ ਸਿੰਘ ਟਿਵਾਣਾ, SP City-2 PTL ਸ਼੍ਰੀ ਸੰਜੀਵ ਸਿੰਗਲਾ, PPS, DSP City-PTL ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ CIA PTL, ਇੰਸਪੈਕਟਰ ਹਰਜਿੰਦਰ ਸਿੰਘ SHO ਸਿਵਲ ਲਾਈਨ ਪਟਿਆਲਾ ਅਤੇ ਸ:ਥ: ਰਣਜੀਤ ਸਿੰਘ ਇੰਚਾਰਜ ਚੌਕੀ ਮਾਡਲ ਟਾਊਨ ਦੀ ਟੀਮ ਦਾ ਗਠਨ ਕੀਤਾ ਗਿਆ ਜੀ ਜੋ ਇਸ ਟੀਮ ਨੇ ਟੈਕਨੀਕਲ ਸਾਧਨਾਂ, ਫੋਰੈਂਸਿਕ ਸਬੂਤਾਂ ਅਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮੱਦਦ ਨਾਲ ਇਸ ਸਨਸਨੀਖੇਜ ਕਤਲ ਕੇਸ ਨੂੰ 48 ਘੰਟੇ ਵਿੱਚ ਹੀ ਟਰੇਸ ਕਰਕੇ ਇਸ ਵਿੱਚ ਸ਼ਾਮਲ 4 ਦੋਸ਼ੀਆਨ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਵਿੱਚ ਕਿ ਮ੍ਰਿਤਕ ਦੀ ਪਤਨੀ ਵੀ ਸ਼ਾਮਲ ਹੈ।

ਘਟਨਾ ਦਾ ਵੇਰਵਾ : ਜੋ ਮਿਤੀ 19.10.2023 ਨੂੰ ਪੁਲਿਸ ਪਾਸ ਇਤਲਾਹ ਆਈ ਸੀ ਕਿ ਇੰਨਵਾਇਰਨਮੈਂਟ ਪਾਰਕ ਪਾਸੀ ਰੋਡ ਪਟਿਆਲਾ ਦੇ ਨੇੜੇ ਬਲਬੀਰ ਸਿੰਘ ਚਹਿਲ ਜੋ ਕਿ ਮਕਾਨ ਨੰਬਰ 35-5 ਗਲੀ ਨੰਬਰ 1 ਸੰਤ ਨਗਰ ਨੇੜੇ 22 ਨੰਬਰ ਫਾਟਕ ਪਟਿਆਲਾ ਦਾ ਰਹਿਣ ਵਾਲਾ ਹੈ, ਦਾ ਕਤਲ ਹੋਇਆ ਹੈ ਜਿਸ ਤੋਂ ਕਿ ਪਟਿਆਲਾ ਪੁਲਿਸ ਦੇ ਅਫਸਰਾਂ ਅਤੇ ਖੁੱਦ ਐਸ.ਐਸ.ਪੀ ਪਟਿਆਲਾ ਨੇ ਮੌਕਾ ਦਾ ਨਿਰੀਖਣ ਕੀਤਾ ਜਿਸ ਤੋਂ ਪਾਇਆ ਗਿਆ ਕਿ ਬਲਬੀਰ ਸਿੰਘ ਚਹਿਲ ਜਿਸ ਦੀ ਕਿ ਉਮਰ ਕਰੀਬ 67 ਸਾਲ, ਜੋ ਹਰ ਰੋਜ ਦੀ ਤਰ੍ਹਾਂ ਇੰਨਵਾਇਰਨਮੈਂਟ ਪਾਰਕ ਵਿੱਚ ਸੈਰ ਕਰਨ ਲਈ ਸਵੇਰੇ ਵਕਤ ਕਰੀਬ 05:30 ਵਜੇ ਆਇਆ ਸੀ ਜਿਸਦਾ ਕਿ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਇਆ ਸੀ ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 174 ਮਿਤੀ 19/10/2023 ਅਧ 302, 34 PC ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਦਰਜ ਰਜਿਸਟਰ ਹੋਇਆ ਸੀ ਜੋ ਪਟਿਆਲਾ ਪੁਲਿਸ ਦੀ ਸਾਰੀ ਟੀਮ ਕਤਲ ਦੇ ਸਮੇਂ ਤੋਂ ਹੀ ਇਸ ਕੇਸ ਨੂੰ ਟਰੇਸ ਕਰਨ ਅਤੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਵਿੱਚ ਜੁਟੀ ਹੋਈ ਸੀ।ਜੋ ਕਿ ਇਸ ਅੰਨੇ ਕਤਲ ਕੇਸ ਨੂੰ ਟਰੇਸ ਕਰਨ ਵਿੱਚ ਸਫਲ ਹੋਈ।

ਵਜ੍ਹਾ ਰੰਜਿਸ਼ ਅਤੇ ਗ੍ਰਿਫਤਾਰੀਆਂ ਜੋ ਇਸ ਕਤਲ ਕੇਸ ਵਿੱਚ ਮ੍ਰਿਤਕ ਬਲਬੀਰ ਸਿੰਘ ਚਹਿਲ ਨੂੰ ਤੇਜਧਾਰ ਹਥਿਆਰਾਂ ਨਾਲ ਕਤਲ ਕਰਨ ਵਾਲੇ 3 ਨੌਜਵਾਨਾਂ ਗੁਰਤੇਜ ਸਿੰਘ ਉਰਫ ਗੋਰੀ ਪੁੱਤਰ ਸੁਖਵਿੰਦਰ ਸਿੰਘ, ਅਜੇ ਪੁੱਤਰ ਸਲਾਮਤ ਸਿੰਘ ਅਤੇ ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਪੁੱਤਰ ਮਾਨ ਸਿੰਘ ਵਾਸੀਆਨ ਪਿੰਡ ਸਾਦੀਪੁਰ ਥਾਣਾ ਸਦਰ ਪਟਿਆਲਾ ਨੂੰ ਪਟਿਆਲਾ ਪੁਲਿਸ ਨੇ ਅੱਜ ਮਿਤੀ 21.10.2023 ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਇਸ ਕਤਲ ਕੇਸ ਦੀ ਸਾਜਿਸ਼ ਵਿੱਚ ਸ਼ਾਮਲ ਮ੍ਰਿਤਕ ਦੀ ਦੂਜੀ ਪਤਨੀ ਹਰਪ੍ਰੀਤ ਕੌਰ ਚਹਿਲ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜੋ ਮ੍ਰਿਤਕ ਬਲਬੀਰ ਸਿੰਘ ਚਹਿਲ ਦੇ ਪਹਿਲੇ ਵਿਆਹ ਦਾ ਕਾਫੀ ਸਮਾਂ ਪਹਿਲਾਂ ਤਲਾਕ ਹੋ ਗਿਆ ਸੀ ਜੋ ਇਸ ਦੀ ਪਹਿਲੀ ਪਤਨੀ ਆਪਣੀਆਂ 2 ਲੜਕੀਆਂ ਸਮੇਤ ਕੈਨੇਡਾ ਵਿਖੇ ਰਹਿ ਰਹੀ ਹੈ ਅਤੇ ਇਸਦਾ ਦੂਜਾ ਵਿਆਹ ਹਰਪ੍ਰੀਤ ਕੌਰ ਚਹਿਲ ਨਾਲ ਮਿਤੀ 19/10/2005 ਵਿੱਚ ਹੋਇਆ ਸੀ। ਜਿਸ ਤੋਂ ਇਸਦੇ ਇੱਕ ਲੜਕਾ ਅਤੇ ਇੱਕ ਲੜਕੀ ਹਨ ਜੋ ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਚਹਿਲ ਅਤੇ ਮੁੱਖ ਦੋਸ਼ੀ ਗੁਰਤੇਜ ਸਿੰਘ ਉਰਫ ਗੁਰੀ ਦਾ ਆਪਸ ਵਿੱਚ ਮੇਲ ਮਿਲਾਪ ਸਾਲ 2022 ਵਿੱਚ 21 ਨੰਬਰ ਫਾਟਕ ਦੇ ਨੇੜੇ ਜਿੰਮ ਵਿੱਚ ਹੋਇਆ ਸੀ ਜਿਸ ਤੋਂ ਬਾਅਦ ਕਿ ਇਨ੍ਹਾਂ ਦਾ ਮੇਲ ਮਿਲਾਪ ਗੂੜੇ ਸਬੰਧਾਂ ਵਿੱਚ ਤਬਦੀਲ ਹੋ ਗਿਆ ਸੀ ਜੋ ਗੁਰਤੇਜ ਸਿੰਘ ਆਪ ਵੀ ਸ਼ਾਦੀਸ਼ੁਦਾ ਹੈ ਜਿਸਦੇ ਕਿ ਇੱਕ ਲੜਕਾ ਹੈ, ਜਿਸ ਦੀ ਸ਼ਾਦੀ ਵੀ ਸਲ 2018 ਵਿੱਚ ਹੋਈ ਸੀ ਜਿਸ ਦੇ ਚਲਦੇ ਹੋਏ ਹੀ ਸਾਜਿਸ਼ ਦੇ ਤਹਿਤ ਹਰਪ੍ਰੀਤ ਕੌਰ ਚਹਿਲ ਦੇ ਪ੍ਰੇਮੀ ਗੁਰਤੇਜ ਸਿੰਘ ਉਰਫ ਗੁਰੀ ਨੇ ਆਪਣੇ ਸਾਥੀਆਂ ਅਜੇ ਅਤੇ ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਉਕਤਾਨ ਨਾਲ ਮਿਲਕੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜੋ ਦੋਸ਼ੀ ਗੁਰਤੇਜ ਸਿੰਘ ਨੂੰ ਮ੍ਰਿਤਕ ਬਲਬੀਰ ਸਿੰਘ ਚਹਿਲ ਦੇ ਹਰ ਰੋਜ਼ ਸੈਰ ਕਰਨ ਦੇ ਸਮੇਂ ਅਤੇ ਸਥਾਨ ਬਾਰੇ ਪਤਾ ਸੀ ਜਿਸ ਦੇ ਚਲਦੇ ਹੋਏ ਹੀ ਕਈ ਦਿਨ ਤੋਂ ਗੁਰਤੇਜ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਮ੍ਰਿਤਕ ਬਲਬੀਰ ਸਿੰਘ ਚਹਿਲ ਸਵੇਰੇ ਸੈਰ ਕਰਨ ਦੀ ਰੇਕੀ ਕਰ ਰਿਹਾ ਸੀ ਅਤੇ ਇਸਦੇ ਕਤਲ ਦੀ ਸਾਜਿਸ਼ ਤਿਆਰ ਕਰ ਰਿਹਾ ਸੀ ਅਤੇ ਫਿਰ ਗੁਰਤੇਜ ਸਿੰਘ ਨੇ ਬਲਬੀਰ ਸਿੰਘ ਦਾ ਜੋ ਕਿ ਉਸਦੇ ਪ੍ਰੇਮ ਸਬੰਧਾਂ ਵਿੱਚ ਅੜਿੱਕਾ ਬਣ ਰਿਹਾ ਸੀ ਦਾ ਗਿਣੀ ਮਿਥੀ ਸਾਜਿਸ਼ ਅਧੀਨ ਮਿਤੀ 19.10,2023 ਨੂੰ ਤੇਜਧਾਰ ਹਥਿਆਰਾ ਨਾਲ ਕਤਲ ਕਰ ਦਿੱਤਾ। ਦੋਸ਼ੀਆਨ ਤੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਅਤੇ ਮੌਕੇ ਤੋਂ ਇੱਕ ਤੇਜਧਾਰ ਚਾਕੂ ਵੀ ਪੁਲਿਸ ਨੂੰ ਬ੍ਰਾਮਦ ਹੋਇਆ ਹੈ।ਜੋ ਪੁਲਿਸ ਇਸ ਕੇਸ ਦੀ ਹਰ ਪਹਿਲੂ ਨਾਲ ਬਰੀਕੀ ਵਿੱਚ ਤਫਤੀਸ਼ ਕਰ ਰਹੀ ਹੈ।

ਦੋਸ਼ੀ ਗੁਰਤੇਜ ਸਿੰਘ ਉਰਫ ਗੁਰੀ ਖਿਲਾਫ ਪਹਿਲਾਂ ਵੀ ਮੁ ਨੰ: 77 ਮਿਤੀ 20.10.2018 ਅ/ਧ 365, 506, 120-ਬੀ IPC ਥਾਣਾ ਸਨੌਰ ਜਿਲ੍ਹਾ ਪਟਿਆਲਾ ਦਰਜ ਰਜਿਸਟਰ ਹੈ। ਉਕਤਾਨ ਦੋਸ਼ੀਆਨ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇੰਨਾਂ ਵੱਲੋਂ ਕੀਤੇ ਕਤਲ ਦੇ ਸਬੰਧ ਬਾਰੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

 

View this post on Instagram

 

A post shared by Patiala Politics (@patialapolitics)