Patiala: Four arrested for snatching Fortuner car at gunpoint

March 6, 2023 - PatialaPolitics

Patiala: Four arrested for snatching Fortuner car at gunpoint

 

ਪਟਿਆਲਾ ਪੁਲਿਸ ਵੱਲੋਂ ਗੰਨ ਪੁਆਇਟ ਪਰ ਖੋਹੀ ਫਾਰਚੂਨਰ ਸਮੇਤ 4 ਦੋਸੀ 48 ਘੰਟੇ ਵਿੱਚ ਕਾਬੂ
ਖੋਹੀ ਹੋਈ ਫਾਰਚੂਨਰ ਤੇ 32 ਬੋਰ ਦੇ 2 ਪਿਸਟਲ ਬਰਾਮਦ
ਸੁਰਿੰਦਰ ਠੀਕਰੀਵਾਲ ਵਿਦੇਸ਼ ਵਿੱਚ ਬੈਠੇ ਭਗੌੜੇ ਅੱਤਵਾਦੀ ਨੇ ਸਪਲਾਈ ਕਰਵਾਏ ਸੀ ਅਸਲੇ
ਸ੍ਰੀ ਵਰੁਣ ਸ਼ਰਮਾਂ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਮਿਤੀ 03.03.2023 ਨੂੰ ਕਾਰ ਬਜਾਰ ਪਾਤੜਾ ਵਿਚੋਂ ਕਾਰ ਖਰੀਦਣ ਦੇ ਬਹਾਨੇ ਨਾਲ ਇਕ ਫਾਰਚੂਨਰ ਗੱਡੀ ਦੀ ਟਰਾਈ ਲੈਣ ਆਏ ਨਾ ਮਾਲੂਮ ਵਿਅਕਤੀਆਂ ਨੇ ਪਿਸਟਲ ਦੀ ਨੋਕ ਪਰ ਖੋਹ ਕੀਤੀ ਸੀ, ਇਸ ਕੇਸ ਨੂੰ ਟਰੇਸ ਕਰਨ ਲਈ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ,ਇੰਸ: ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਅਤੇ ਇੰਸ: ਹਰਮਨਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਪਾਤੜਾ ਦੀ ਇਕ ਟੀਮ ਗਠਿਤ ਕੀਤੀ ਗਈ ਸੀ ਜੋ ਇਕ ਸਪੈਸਲ ਅਪਰੇਸ਼ਨ ਚਲਾਕੇ ਪਟਿਆਲਾ ਪੁਲਿਸ ਵੱਲੋਂ 48 ਘੰਟੇ ਅੰਦਰ ਹੀ ਪਿਸਟਲ ਪੁਆਇਟ ਪਰ ਖੋਹ ਕੀਤੀ ਫਾਰਚੂਨਰ ਦੀ ਵਾਰਦਾਤ ਨੂੰ ਟਰੇਸ ਕਰਕੇ 1) ਗੁਰਿੰਦਰ ਸਿੰਘ ਪੁੱਤਰ ਸੋਦਾਗਰ ਸਿੰਘ ਵਾਸੀ ਕੱਟੂ ਰੋਡ ਉਪਲੀ ਥਾਣਾ ਧਨੌਲਾ ਜਿਲ੍ਹਾ ਬਰਨਾਲਾ, 2) ਗੁਰਲਾਲ ਸਿੰਘ ਉਰਫ ਗੁੱਲੀ ਪੁੱਤਰ ਰਾਜਾ ਸਿੰਘ ਉਰਫ ਰਾਜਵਿੰਦਰ ਸਿੰਘ ਵਾਸੀ ਸੰਧੂ ਪੱਤੀ ਉਪਲੀ ਥਾਣਾ ਧਨੌਲਾ ਜਿਲਾ ਬਰਨਾਲਾ, 3) ਗਗਨਦੀਪ ਸਿੰਘ ਉਰਫ ਗਗਨ ਪੁੱਤਰ ਗੁਰਚਰਨ ਸਿੰਘ ਵਾਸੀ ਕੱਟੂ ਥਾਣਾ ਧਨੌਲਾ ਜਿਲ੍ਹਾ ਬਰਨਾਲਾ ਅਤੇ 4) ਤਰਨਜੀਤ ਸਿੰਘ ਤਰਨੀ ਪੁੱਤਰ ਸੋਦਾਗਰ ਸਿੰਘ ਵਾਸੀ ਕੱਟੂ ਰੋਡ ਉਪਲੀ ਥਾਣਾ ਧਨੌਲਾ ਜਿਲ੍ਹਾ ਬਰਨਾਲਾ ਨੂੰ ਮਿਤੀ 05.03.2023 ਨੂੰ ਛੰਟਾਵਾਲਾ ਤੋ ਭਲਵਾਨ ਰੋਡ ਨੇੜੇ ਡਰੇਨ ਪੂਲ ਤੋ ਉਕਤ ਖੋਹੀ ਹੋਈ ਫਾਰਚੂਨਰ ਗੱਡੀ ਪਰ ਕਾਬੂ ਕੀਤਾ ਗਿਆ ਜਿਸ ਪਰ (ਜਾਅਲੀ ਨੰਬਰ PB-11DA-0123) ਲੱਗਾ ਸੀ ਅਤੇ 2 ਪਿਸਟਲ .32
ਬੋਰ ਸਮੇਤ 12 ਰੋਦ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ।
ਘਟਨਾ ਦਾ ਵੇਰਵਾ :ਜਿੰਨ੍ਹਾ ਨੇ ਅੱਗੇ ਦੱਸਿਆ ਕਿ ਕੇਸਵ ਗਰਗ ਪੁੱਤਰ ਯਸ਼ਪਾਲ ਗਰਗ ਵਾਸੀ ਵਾਰਡ ਨੰਬਰ 13 ਸਮਾਣਾ ਹਾਲ ਨੀਲ ਕੰਠ ਮੋਟਰਜ਼ ਪਾਤੜਾ ਜਿਲ੍ਹਾ ਪਟਿਆਲਾ ਦੀ ਕਾਰ ਬਜਾਰ ਪਾਤੜਾ ਵਿਖੇ ਦੁਕਾਨ ਹੈ ਮਿਤੀ 03.03.2023 ਨੂੰ ਵਕਤ ਕਰੀਬ 10.35 ਸੁਭਾ ਕੁਝ ਨਾਮਾਲੂਮ ਵਿਅਕਤੀ ਗੱਡੀ ਦੇਖਣ ਲਈ ਆਏ ਜਿੰਨ੍ਹਾ ਨੇ ਇਕ ਫਾਰਚੂਨਰ PB-72A-9888 ਨੂੰ ਲੈਣ ਲਈ ਪਸੰਦ ਕਰਕੇ ਟਰਾਈ ਲੈਣ ਲਈ ਦੁਕਾਨ ਦਾ ਵਰਕਰ ਨਾਲ ਭੇਜਿਆ ਸੀ ਜਿੰਨ੍ਹਾ ਵੱਲੋ ਪਿਸਟਲ ਪੁਆਇਟ ਪਰ ਫਾਰਚੂਨਰ ਗੱਡੀ ਦੀ ਖੋਹ ਕੀਤੀ ਸੀ ਜਿਸ ਸਬੰਧੀ ਮੁਕੱਦਮਾ ਨੰਬਰ 57 ਮਿਤੀ 03.03.2023 ਅ/ਧ 392, 411 ਹਿੰ:ਦਿੰ: 25 ਅਸਲਾ ਐਕਟ ਥਾਣਾ ਪਾਤੜਾ ਜਿਲ੍ਹਾ ਪਟਿਆਲਾ ਦਰਜ ਕਰਕੇ ਦੋਸੀਆ ਦੀ ਭਾਲ ਕੀਤੀ ਗਈ ਸੀ।
ਗ੍ਰਿਫਤਾਰੀ ਅਤੇ ਬ੍ਰਾਮਦਗੀ : ਐਸ.ਐਸ.ਪੀ.ਪਟਿਆਲਾ ਜੋ ਕਿ ਇਸ ਕੇਸ ਦੀ ਖੁਦ ਨਿਗਰਾਨੀ ਕਰ ਰਹੇ ਸੀ ਨੇ ਦੱਸਿਆ ਕਿ ਉਕਤ ਟੀਮਾਂ ਵੱਲੋਂ ਫਾਰਚੂਰਨ ਦੀ ਇਸ ਲੁੱਟਖੋਹ ਦੀ ਵਾਰਦਾਤ ਨੂੰ ਹੱਲ ਕਰਨ ਲਈ ਉਸੇ ਦਿਨ ਤੋਂ ਹੀ ਦੋਸੀਆ ਦੀ ਭਾਲ ਲਈ ਅਪਰੇਸ਼ਨ ਚਲਾਇਆ ਗਿਆ ਸੀ ਅਤੇ ਪੰਜਾਬ ਦੇ ਸਾਰੇ ਜਿਲਿਆ ਦੇ ਕੰਟਰੋਲ ਰੂਮ ਪਰ ਵੀ ਸੂਚਿਤ ਕੀਤਾ ਗਿਆ ਸੀ ਇਸ ਖੋਹੀ ਹੋਈ ਫਾਰਚੂਰਨ ਗੱਡੀ ਵੱਲੋਂ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਜੋ ਸੀ.ਆਈ.ਏ ਪਟਿਆਲਾ ਦੀਆਂ ਟੀਮਾਂ ਇਸ ਗਿਰੋਹ ਦੇ ਮੈਂਬਰਾਂ ਅਤੇ ਖੋਹੀ ਹੋਈ ਫਾਰਚੂਨਰ ਨੂੰ ਸੰਗਰੂਰ, ਧਨੌਲਾ, ਬਰਨਾਲਾ, ਧੂਰੀ, ਨਾਭਾ ਆਦਿ ਏਰੀਆ ਵਿੱਚ ਵਾਰਦਾਤ ਵਾਲੇ ਦਿਨ ਤੋ ਹੀ ਤਲਾਸ਼ ਕਰ ਰਹੇ ਸਨ। ਮਿਤੀ 05.03.2023 ਨੂੰ ਸੀ.ਆਈ.ਏ.ਪਟਿਆਲਾ ਨੂੰ ਗੁਪਤ ਸੂਚਨਾ ਦੇ ਆਧਾਰ ਪਰ ਛੰਟਾਵਾਲਾ ਤੋ ਭਲਵਾਨ ਰੋਡ ਡਰੇਨ ਪੁਲ ਤੇ ਦੋਰਾਨੇ ਨਾਕਾਬੰਦੀ 1) ਗੁਰਿੰਦਰ ਸਿੰਘ ਪੁੱਤਰ ਸੋਦਾਗਰ ਸਿੰਘ 2) ਗੁਰਲਾਲ ਸਿੰਘ ਉਰਫ ਗੁੱਲੀ ਪੁੱਤਰ ਰਾਜਾ ਸਿੰਘ ਉਰਫ ਰਾਜਵਿੰਦਰ ਸਿੰਘ, 3) ਗਗਨਦੀਪ ਸਿੰਘ ਉਰਫ ਗਗਨ ਪੁੱਤਰ ਗੁਰਚਰਨ ਸਿੰਘ 4) ਤਰਨਜੀਤ ਸਿੰਘ ਉਰਫ ਤਰਨੀ ਪੁੱਤਰ ਸੋਦਾਗਰ ਸਿੰਘ ਉਕਤਾਨ ਨੂੰ ਛੀਟਾਵਾਲਾ ਤੋ ਭਲਵਾਨ ਰੋਡ ਨੇੜੇ ਡਰੇਨ ਪੁਲ ਤੋਂ ਉਕਤ ਖੋਹੀ ਹੋਈ ਫਾਰਚੂਨਰ ਗੱਡੀ (ਜਾਅਲੀ ਨੰਬਰ PB-11-DA-0123) ਪਰ ਕਾਬੂ ਕਰਕੇ ਗ੍ਰਿਫਤਾਰ ਕੀਤਾ ਅਤੇ ਗੁਰਿੰਦਰ ਸਿੰਘ ਪਾਸੋ ਇਕ ਪਿਸਟਲ 32 ਬੋਰ ਸਮੇਤ 6 ਰੋਦ ਅਤੇ ਗੁਰਲਾਲ ਸਿੰਘ ਉਰਫ ਗੱਲੀ ਪਾਸੋ ਇਕ ਪਿਸਟਲ 32 ਬੋਰ ਸਮੇਤ 6 ਰੋਦ ਬਰਾਮਦ ਹੋਏ ਹਨ।
ਅਪਰਾਧਿਕ ਪਿਛੋਕੜ ਅਤੇ ਖੁਲਾਸੇ :- ਜਿੰਨ੍ਹਾ ਨੇ ਅੱਗੇ ਦੱਸਿਆ ਕਿ ਇਸ ਗੈਗ ਦੇ ਖਿਲਾਫ ਇਰਾਦਾ ਕਤਲ, ਲੁੱਟਖੋਹ, ਚੋਰੀ ਅਤੇ ਹੋਰ ਜੁਰਮਾ ਆਦਿ ਦੇ ਤਹਿਤ ਇਸ ਗੈਗ ਦੇ ਮੈਬਰਾਂ ਖਿਲਾਫ ਮੁਕੱਦਮੇ ਦਰਜ ਹਨ ਜਿੰਨ੍ਹਾ ਵਿੱਚ ਗੁਰਿੰਦਰ ਸਿੰਘ ਦੇ ਖਿਲਾਫ 4 ਅਤੇ ਗੁਰਲਾਲ ਸਿੰਘ ਉਰਫ ਗੁੱਲੀ ਦੇ ਖਿਲਾਫ 15 ਅਤੇ ਤਰਨਜੀਤ ਸਿੰਘ ਉਰਫ ਤਰਨੀ ਖਿਲਾਫ 1 ਮੁਕੱਦਮਾ ਦਰਜ ਹੈ ਜਿੰਨਾ ਵਿੱਚ ਇਹ ਗ੍ਰਿਫਤਾਰ ਹੋਕਰ ਵੱਖ-ਵੱਖ ਜੇਲਾਂ ਵਿੱਚ ਰਹਿ ਚੁੱਕੇ ਹਨ ਅਤੇ ਦੋਸੀ ਗੁਰਲਾਲ ਸਿੰਘ ਉਰਫ ਗੁੱਲੀ ਸਜਾ ਯਾਫਤਾ ਹੈ।ਇਸ ਗੈਂਗ ਦਾ ਮੁੱਖ ਸਰਗਣਾ ਗੁਰਿੰਦਰ ਸਿੰਘ ਹੈ ਇਸ ਗੈਂਗ ਵੱਲੋਂ ਜਿਲ੍ਹਾ ਬਰਨਾਲਾ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਜੋ ਪਟਿਆਲਾ ਪੁਲਿਸ ਵੱਲੋਂ ਇਸ ਗੈਗ ਨੂੰ ਗ੍ਰਿਫਤਾਰ ਹੋਣ ਉਪਰੰਤ ਇਨ੍ਹਾਂ ਵੱਲੋ ਕੀਤੀ ਜਾਣ ਵਾਲੀ ਵੱਡੀ ਵਾਰਦਾਤ ਨੂੰ ਵੀ ਟਾਲਿਆ ਗਿਆ ਹੈ ਜੋ ਗੁਰਿੰਦਰ ਸਿੰਘ ਦੋਸ਼ੀ ਸਾਲ 2014 ਤੋ ਹੀ ਅੱਤਵਾਦੀ ਸੁਰਿੰਦਰ ਸਿੰਘ ਬਾਬਾ ਠੀਕਰੀਵਾਲ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਠੀਕਰੀਵਾਲ ਸਾਹਮਣੇ ਮਾਲਵਾ ਕਾਟਨ ਫੈਕਟਰੀ ਥਾਣਾ ਠੁੱਲੀਵਾਲ ਜਿਲ੍ਹਾ ਬਰਨਾਲਾ ਨਾਲ ਸੰਪਰਕ ਵਿੱਚ ਹੈ ਉਕਤ ਬ੍ਰਾਮਦ ਅਸਲਿਆਂ ਦਾ ਪ੍ਰਬੰਧ ਵੀ ਸੁਰਿੰਦਰ ਸਿੰਘ ਬਾਬਾ ਠੀਕਰੀਵਾਲ ਨੇ ਹੀ ਕਰਵਾਇਆ ਹੈ, ਜਿਸਦੇ ਖਿਲਾਫ 12 ਮੁਕੱਦਮੇ ਦਰਜ ਹਨ ਅਤੇ ਇਹ ਅੱਜਕੱਲ ਭਗੌੜਾ ਹੈ ਅਤੇ ਜਿਸ ਬਾਰੇ ਸ਼ੱਕ ਹੈ ਕਿ ਇਹ ਵਿਦੇਸ਼ ਵਿੱਚ ਬੈਠਾ ਹੈ ਜਿਸਨੂੰ ਵੀ ਮੁਕੱਦਮਾ ਵਿੱਚ ਦੋਸ਼ੀ ਨਾਮਜਦ ਕੀਤਾ ਗਿਆ ਹੈ, ਜੋ ਇਸ ਗਿਰੋਹ ਦੇ ਮੈਬਰਾਂ ਦੇ ਜੇਲ ਵਿੱਚ ਰਹਿਣ ਕਰਕੇ ਹੋਰ ਖਤਰਨਾਕ ਅਪਰਾਧੀਆਂ ਨਾਲ ਸਬੰਧ ਹੈ।
ਦੋਸ਼ੀਆਨ ਉਕਤਾਨ ਨੂੰ ਮਿਤੀ 06.03.2023 ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।