Zila Parishad Panchayat Election Punjab 2018
August 29, 2018 - PatialaPolitics
ਚੰਡੀਗੜ੍ਹ, 29 ਅਗਸਤ 2018 – ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਦਿਆਂ ਚੋਣ ਕਮਿਸ਼ਂ ਨੇ ਅੱਜ ਪ੍ਰੈੱਸ ਕਨਫਰੰਸ ਕਰਦਿਆਂ ਤਮਾਮ ਜਾਣਕਾਰੀ ਸਾਂਝੀ ਕੀਤੀ।
ਚੋਣ ਕਮਿਸ਼ਨ ਅਨਸੁਾਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਤੀ ਚੋਣਾਂ ਦਾ ਪ੍ਰੋਗਰਾਮ ਇਸ ਪ੍ਰਕਾਰ ਹੈ :-
– ਨੋਟੀਫਿਕੇਸ਼ਨ 4 ਸਤੰਬਰ ਨੂੰ ਜਾਰੀ ਹੋਵੇਗਾ ਤੇ 4 ਤੋਂ ਹੀ ਕਾਗਜ਼ ਭਰਨ ਦੀ ਸ਼ੁਰੂਆਤ ਹੋਵੇਗੀ
– 7 ਸਤੰਬਰ ਨੂੰ ਕਾਗਜ਼ ਭਰਨ ਦੀ ਆਖਰੀ ਮਿਤੀ ਹੋਵੇਗੀ
– 10 ਸਤੰਬਰ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ
– 11 ਨੂੰ ਨਾਮਜ਼ਦਗੀਆ ਪੱਤਰ ਵਾਪਸ ਲੈਣ ਦੀ ਤਰੀਕ ਤੇ ਉਸੇ ਦਿਨ ਚੋਣ ਨਿਸ਼ਾਨ ਦਿੱਤੇ ਜਾਣਗੇ
– 19 ਸਤੰਬਰ ਨੂੰ ਵੋਟਾਂ ਪੈਣਗੀਆਂ
-ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਪੈਣ ਤੇ ਗਿਣਤੀ ਵਿਚ 2 ਦਿਨ ਦਾ ਸਮਾਂ ਤੇ ਵੋਟਾਂ ਦੀ ਗਿਣਤੀ 22 ਸਤੰਬਰ ਨੂੰ। ਚੋਣ ਵਿਬਾਗ ਅਨੁਸਾਰ ਇਹ ਸਾਰੀ ਪ੍ਰਕਿਰਿਆ 25 ਤਰੀਕ ਤੱਕ ਸੰਪੂਰਨ ਕਿਤੀ ਜਾਵੇਗੀ।
-ਪੰਜਾਬ ‘ਚ 22 ਜ਼ਿਲ੍ਹਾ ਪ੍ਰੀਸ਼ਦਾਂ ‘ਚ 345 ਮੈਂਬਰ ਚੁਣੇ ਜਾਣੇ ਹਨ।
-ਵੋਟਾਂ ਬੈਲਟ ਬਾਕਸਾਂ ਨਾਲ ਹੋਣਗੀਆਂ ਅਤੇ ਕੋ
– ਈ.ਵੀ.ਐਮ ਮਸ਼ੀਨਾਂ ਨਹੀਂ ਵਰਤੀਆਂ ਜਾਣਗੀਆਂ
– 62 ਹਜ਼ਾਰ ਬਕਸਿਆਂ ਦੀ ਵਰਤੋਂ ਕੀਤੀ ਗਈ ਹੈ।
– 17268 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਨੇ।