Latest update on PRTC strike 30 November 2023

November 30, 2023 - PatialaPolitics

Latest update on PRTC strike 30 November 2023

ਪੀ ਆਰ ਟੀ ਸੀ ਵੱਲੋਂ ਕਿਲੋਮੀਟਰ ਸਕੀਮ ਬੱਸਾਂ ਵਿਰੁੱਧ ਚੱਲ ਰਹੀ ਹੜਤਾਲ ਸਮੇਤ ਸਾਰੇ ਐਕਸ਼ਨਾਂ ਨੂੰ ਪੋਸਟਪੋਨ ਕਰਨ ਸਬੰਧੀ।

 

 

ਸਮੂਹ ਪਨਬੱਸ ਪੀ ਆਰ ਟੀਸੀ ਮੁਲਾਜ਼ਮਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੱਥੇਬੰਦੀ ਵੱਲੋਂ ਲੰਮੇ ਸਮੇਂ ਤੋਂ ਕਿਲੋਮੀਟਰ ਸਕੀਮ ਤਹਿਤ ਬੱਸਾਂ ਦੇ ਵਿਰੋਧ ਦੇ ਵਿੱਚ ਸੰਘਰਸ਼ ਕੀਤੇ ਜਾ ਰਹੇ ਸੀ । ਜਦੋਂ ਵੀ ਮਨੇਜਮੈਂਟ ਕਿਲੋਮੀਟਰ ਸਕੀਮ ਤਹਿਤ ਬੱਸਾਂ ਦਾ ਟੈਂਡਰ ਲੈ ਕੇ ਆਈ ਉਸੇ ਸਮੇਂ ਜੱਥੇਬੰਦੀ ਵੱਲੋਂ ਵਿਰੋਧ ਕੀਤਾ ਗਿਆ ਅਤੇ ਬੱਸਾਂ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਈ ਹੈ ਸਮੂਹ ਵਰਕਰਾਂ ਦੇ ਏਕਤਾ ਦੀ ਬਦੌਲਤ ਅੱਜ ਵੀ ਜਿੱਤ ਹੋਈ ਹੈ। ਸਰਕਾਰ ਦੇ ਨਾਲ 6 ਦਸਬੰਰ ਦੀ ਮੀਟਿੰਗ ਤਹਿ ਹੋਈ ਹੈ ਅਤੇ ਨਾਲ ਹੀ ਮਨੇਜਮੈਂਟ ਵੱਲੋਂ ਲਿਖਤੀ ਰੂਪ ਵਿੱਚ ਭਰੋਸਾ ਵੀ ਦਿੱਤਾ ਗਿਆ ਹੈ ਕਿ 6 ਦਸਬੰਰ ਦੀ ਮੀਟਿੰਗ ਦੀ ਫੈਸਲੇ ਤੱਕ ਨਵੀਆਂ ਆਈਆਂ ਕਿਲੋਮੀਟਰ ਸਕੀਮ ਬੱਸਾਂ ਬੰਦ ਰਹਿਣਗੀਆਂ ਜਿਸ ਤੇ ਜੱਥੇਬੰਦੀ ਵੱਲੋਂ ਫ਼ੈਸਲਾ ਲਿਆ ਗਿਆ ਹੈ ਦਿੱਤੇ ਹੋਏ ਐਕਸ਼ਨਾਂ ਪ੍ਰੋਗਰਾਮ ਨੂੰ ਅਗਲੀ 6 ਦਸੰਬਰ 2023 ਤੱਕ ਪੋਸਟ ਪੋਨ ਕੀਤੇ ਜਾਣਗੇ ਜੇਕਰ ਮੀਟਿੰਗ ਦੇ ਵਿੱਚ ਕੋਈ ਪੁਖਤਾ ਹੱਲ ਨਾ ਕੀਤਾ ਗਿਆ ਤਾ ਮੁੜ ਤੋਂ ਪੋਸਟ ਪੋਨ ਕੀਤੇ ਪ੍ਰੋਗਰਾਮ ਨੂੰ ਦੁਬਾਰਾ ਸਟੈਂਡ ਕੀਤਾ ਜਾਵੇਗਾ ਸਮੂਹ ਸਾਥੀਆਂ ਨੂੰ ਜੱਥੇਬੰਦੀ ਵੱਲੋ‌ ਅਪੀਲ ਹੈ ਕਿ 1 ਦਸੰਬਰ ਤੋ ਰੋਜ਼ ਦੀ ਤਰ੍ਹਾਂ ਬੱਸ ਸਰਵਿਸ ਨੂੰ ਰੁਟੀਨ ਵਿੱਚ ਚਲਾਇਆ ਜਾਵੇ।

ਵੱਲੋਂ ਪੰਜਾਬ ਰੋਡਵੇਜ਼/ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11