11 Punjabi University Patiala students suspended
December 14, 2023 - PatialaPolitics
11 Punjabi University Patiala students suspended
ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਏ ਇਕ ਘਟਨਾਕ੍ਰਮ ਮਾਮਲੇ ਚ ਯੂਨੀਵਰਸਿਟੀ ਪ੍ਰਬੰਧਨ ਨੇ 11 ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ ਹੈ।
ਮਾਮਲੇ ਦੀ ਜਾਂਚ ਲਈ ਬਣਾਈ ਕਮੇਟੀ ਵੱਲੋਂ ਧਰਨੇ ਦੌਰਾਨ ਪ੍ਰੋਫੈਸਰ ਸੁਰਜੀਤ ਸਿੰਘ ‘ਤੇ ਹੋਏ ਹਮਲੇ ਦੀ ‘ਵਰਸਿਟੀ ਅਥਾਰਟੀ ਵੱਲੋ ਜਾਂਚ ਸ਼ੁਰੂ ਕੀਤੀ ਗਈ ਸੀ। ਕਮੇਟੀ ਵੱਲੋਂ ਘਟਨਾ ਸਬੰਧੀ ਸਬੂਤ ਤੇ ਵੀਡਿਓ ਕਲਿੱਪ ਇਕੱਤਰ ਕੀਤੇ ਗਏ। ਜਿਨ੍ਹਾਂ ਤੋਂ 11 ਵਿਦਿਆਰਥੀਆਂ ਦੀ ਪਛਾਣ ਹੋਈ ਹੈ।
ਸੂਤਰਾਂ ਨੇ ਕਿਹਾ ਕਿ ਇਸ ਕਦਮ ਨਾਲ ਯੂਨੀਵਰਸਿਟੀ ‘ਚ ਤਣਾਅ ਵਧ ਸਕਦਾ ਹੈ। ਇਸ ਮੁੱਦੇ ਨੂੰ ਲੈ ਕੇ ਪਹਿਲਾਂ ਹੀ ਵਿਦਿਆਰਥੀਆਂ ਦੇ ਦੋ ਧੜੇ ਇੱਕ-ਦੂਜੇ ਦੇ ਖਿਲਾਫ ਖੜ੍ਹੇ ਹਨ। ਅਧਿਆਪਕਾਂ ਦਾ ਸਮਰਥਨ ਪ੍ਰਾਪਤ ਇੱਕ ਧੜਾ ਕੈਂਪਸ ਵਿੱਚ ਹਿੰਸਾ ਵਿਰੁੱਧ ਮੁਹਿੰਮ ਚਲਾ ਰਿਹਾ ਹੈ ਅਤੇ ਮੁਅੱਤਲ ਪ੍ਰੋਫੈਸਰ ਸੁਰਜੀਤ ਸਿੰਘ ਨੂੰ ਬਹਾਲ ਕਰਨ ਅਤੇ ਉਨ੍ਹਾਂ ‘ਤੇ ਹਮਲਾ ਕਰਨ ਵਾਲੇ ਵਿਦਿਆਰਥੀਆਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਿਹਾ ਹੈ।
ਦੂਜੇ ਪਾਸੇ ਜਸਦੀਪ ਕੌਰ ਇਨਸਾਫ਼ ਮੋਰਚਾ ਦੇ ਨੁਮਾਇੰਦਿਆਂ ਨੇ ਹਾਲ ਹੀ ਵਿੱਚ ਸਿੰਡੀਕੇਟ ਮੈਂਬਰਾਂ ਨੂੰ ਇੱਕ ਪੱਤਰ ਸੌਂਪਿਆ ਸੀ, ਜਿਸ ਵਿੱਚ ਅਣਉਚਿਤ ਅਤੇ ਗੈਰ ਪੇਸ਼ੇਵਾਰਾਨਾ ਵਿਹਾਰ ਵਿੱਚ ਸ਼ਾਮਲ ਪ੍ਰੋਫੈਸਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ।